ਅੰਮ੍ਰਿਤਸਰ, 31 ਜੁਲਾਈ (ਪੰਜਾਬ ਪੋਸਟ ਬਿਊਰੋ) – ਸ਼ਿਵ ਸੈਨਾ ਬਾਲ ਠਾਕਰੇ ਯੂਥ ਸੈਨਾ ਦੇ ਯੂਥ ਨੇਤਾ ਰਜਿੰਦਰ ਸਹਿਦੇਵ ਦੀ ਅਗਵਾਈ ਵਿਚ ਐਸ.ਐਚ.ਓ ਨਰਿੰਦਰ ਕੌਰ ਮੱਲ੍ਹੀ ਨੂੰ ਸਨਮਾਨਿਤ ਕੀਤਾ ਗਿਆ।ਇਸ ਸਮੇਂ ਰਜਿੰਦਰ ਸਹਿਦੇਵ ਨੇ ਕਿਹਾ ਕਿ ਪੰਜਾਬ ਪੁਲਿਸ ਵਿਚ ਔਰਤ ਦਾ ਵੱਡੇ ਪੱਧਰ ‘ਤੇ ਅਫਸਰ ਬਨਣਾ ਔਰਤਾਂ ਲਈ ਬੜੇ ਹੀ ਮਾਨ ਦੀ ਗੱਲ ਹੈ।ਉਨ੍ਹਾਂ ਕਿਹਾ ਕਿ ਨਰਿੰਦਰ ਕੌਰ ਮੱਲ੍ਹੀ ਪਹਿਲਾਂ ਵੀ ਗੁਰੂਆਂ ਦੀ ਇਤਿਹਾਸਕ ਧਰਤੀ ਅੰਮ੍ਰਿਤਸਰ ਦੇ ਲੋਕਾਂ ਦੀ ਸੇਵਾ ਕਰ ਚੁੱਕੇ ਹਨ, ਹੁਣ ਉਨ੍ਹਾਂ ਨੂੰ ਇਕ ਵਾਰ ਫਿਰ ਗੁਰੂ ਨਗਰੀ ਦੇ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ।ਇਸ ਮੌਕੇ ਜਤਿੰਦਰ ਸਹਿਦੇਵ, ਪ੍ਰਿੰਸ ਲੂਥਰਾ, ਵਿਕਰਮਜੀਤ ਸਿੰਘ ਆਦਿ ਹਾਜਰ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media