Sunday, October 6, 2024

ਭਗਤ ਪੂਰਨ ਸਿੰਘ ਜੀ ਦੀ 24ਵੀਂ ਬਰਸੀ ਨੂੰ ਸਮਰਪਿਤ ਫਰੀ ਕੈਂਸਰ ਤੇ ਮੈਡੀਕਲ ਚੈਕਅੱਪ ਕੈਂਪ

PPN3107201609ਅੰਮ੍ਰਿਤਸਰ, 31 ਜੁਲਾਈ (ਜਗਦੀਪ ਸਿੰਘ ਸੱਗੂ) – ਭਗਤ ਪੂਰਨ ਸਿੰਘ ਜੀ ਦੀ 24ਵੀਂ ਬਰਸੀ ਨੂੰ ਸਮਰਪਿਤ ਕੈਂਸਰ ਰੋਕੋ ਅਤੇ ਮੈਡੀਕਲ ਕੈਂਪ 31 ਜੁਲਾਈ 2016 ਦਿਨ ਐਤਵਾਰ ਨੂੰ ਮਾਨਾਂਵਾਲਾ ਵਿਖੇ ਲਗਾਇਆ ਗਿਆ।ਇਸ ਕੈਂਪ ਦਾ ਰਸਮੀ ਉਦਘਾਟਨ ਡਾ. ਬੀ.ਐਸ.ਬੱਲ ਪ੍ਰਿੰਸੀਪਲ ਮੈਡੀਕਲ ਕਾਲਜ ਅੰਮ੍ਰਿਤਸਰ ਨੇ ਕੀਤਾ। ਕੈਂਸਰ ਰੋਕੋ ਚੈਰੀਟੇਬਲ ਸੰਸਥਾ ਯੂ.ਕੇ ਵੱਲੋਂ 2 ਗੱਡੀਆਂ ਜਿਨਾਂ ਵਿਚ ਕੈਂਸਰ ਦੇ ਸਾਰੇ ਟੈਸਟ ਕਰਨ ਦੀਆਂ ਸਹੂਲਤਾਂ ਹਨ ਦੁਆਰਾ ਟੈਸਟ ਕੀਤੇ ਗਏ। ਇਹ ਟੀਮ ਡਾ. ਅਵਨੀਸ਼ ਦੀ ਅਗਵਾਈ ਵਿਚ ਉਚੇਚੇ ਤੌਰ ਤੇ ਆਈਆਂ ਜਿਸ ਵਿਚ ਮੈਮੋਗ੍ਰਾਫੀ ਟੈਸਟ ਅਤੇ ਪੈਪ ਸਮੀਅਰ ਟੈਸਟ ਕੀਤੇ ਗਏ। ਇਸ ਤੋਂ ਇਲਾਵਾ ਮਸ਼ਹੂਰ ਕੈਂਸਰ ਮਾਹਿਰ ਡਾ. ਗੁਰਜੀਤ ਸਿੰਘ, ਡਾ. ਪੂਜਾ ਸਿੰਘ ਸ਼ਾਮਿਲ ਸਨ।ਇਸ ਤੋਂ ਇਲਾਵਾ ਡਾ. ਤੇਜਪਾਲ ਸਿੰਘ ਮੈਡੀਕਲ ਸਪੈਸ਼ਲਿਸਟ, ਡਾ. ਇੰਦਰਜੀਤ ਹੋਰ ਅੱਖਾਂ ਦੇ ਸਪੈਸ਼ਲਿਸਟ, ਡਾ. ਜਗਦੀਪਕ ਸਿੰਘ ਵਾਈਸ ਪ੍ਰੈਜੀਡੈਟ ਪਿੰਗਲਵਾੜਾ ਅਤੇ ਕੰਨਾਂ ਦੇ ਸਪੈਸ਼ਲਿਸਟ ਅਤੇ ਡਾ. ਨਿਰਮਲ ਸਿੰਘ ਹੋਮਿਓਪੈਥਿਕ ਸਪੈਸ਼ਲਿਸਟ ਆਦਿ ਸ਼ਾਮਿਲ ਸਨ।
ਮੈਡੀਕਲ ਕੈਂਪ ਤੋਂ ਇਲਾਵਾ ਡਾ. ਜਗਦੀਪਕ ਸਿੰਘ ਦੇ ਉਚੇਚੇ ਯਤਨਾਂ ਦੁਆਰਾ ਇਕ ਕੈਂਸਰ ਸੀ.ਐਮ.ਈ. ਦਾ ਵੀ ਆਯੋਜਨ ਕੀਤਾ ਗਿਆ ਜਿਸ ਵਿਚ ਮਸ਼ਹੂਰ ਕੈਂਸਰ ਸਪੈਸ਼ਲਿਸਟ ਡਾ. ਸ਼ਮਿਤ ਚੋਪੜਾ, ਡਾਇਰੈਕਟਰ, ਪਟੇਲ ਹਸਪਤਾਲ ਜਲੰਧਰ, ਡਾ. ਗੁਰਜੀਤ ਸਿੰਘ ਅਤੇ ਡਾ. ਪੂਜਾ ਸਿੰਘ ਐਸ.ਜੀ.ਆਰ.ਡੀ. ਨੇ ਕੈਂਸਰ ਦੀਆਂ ਮੁਢਲੀਆਂ ਨਿਸ਼ਾਨੀਆਂ, ਸਮੇਂ ਸਿਰ ਉਹਨਾਂ ਦੀ ਪਹਿਚਾਨ ਅਤੇ ਸਮੁਚਿਤ ਮੁਢਲੀ ਸਟੇਜ਼ ਵਿਚ ਇਲਾਜ ਦੀ ਜਰੂਰਤ ਬਾਰੇ ਜ਼ੋਰ ਦਿੱਤਾ।ਉਹਨਾਂ ਕਿਹਾ ਕਿ ਕੈਂਸਰ ਲਾਇਲਾਜ ਨਹੀਂ ਜਰੂਰਤ ਹੈ ਇਸ ਦੀ ਸਮੇਂ ਸਿਰ ਪਹਿਚਾਨ ਅਤੇ ਇਲਾਜ ਜਰੂਰੀ ਹੈ।ਇਸ ਕੈਂਪ ਅਤੇ ਸੈਮੀਨਾਰ ਵਿੱਚ ਸੀ.ਕੇ.ਡੀ. ਕਾਲਜ ਆਫ ਨਰਸਿੰਗ ਅਤੇ ਰਾਇਲ ਕਾਰਜ ਆਫ ਨਰਸਿੰਗ ਦੇ ਵਿਦਿਆਰਥੀ ਉਚੇਚੇ ਤੌਰ ਤੇ ਸ਼ਾਮਿਲ ਹੋਏ। ਇਸ ਕੈਂਪ ਵਿਚ ਮਰੀਜਾਂ ਦੀ ਈ.ਸੀ.ਜੀ ਅਤੇ ਬਲੱਡ ਸ਼ੂਗਰ ਟੈਸਟ ਕੀਤੇ ਗਏ ਅਤੇ ਜਰੂਰੀ ਦਵਾਈਆਂ ਮੁਫਤ ਦਿੱਤੀਆਂ ਗਈਆਂ।ਇਸ ਸੈਮੀਨਾਰ ਵਿਚ ਡਾ. ਇੰਦਰਜੀਤ ਮੁਖ ਸੇਵਾਦਾਰ ਪਿੰਗਲਵਾੜੇ ਅਤੇ ਡਾ. ਜਗਦੀਪਕ ਸਿੰਘ ਨੇ ਆਏ ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਭਗਤ ਜੀ ਦੀ ਸਮਾਜ ਪ੍ਰਤੀ ਕੀਤੀ ਸੇਵਾ ਬਾਰੇ ਜਾਣਕਾਰੀ ਦਿੱਤੀ।
ਇਸ ਪ੍ਰੈਸ ਕਾਨਫਰੰਸ ਵਿਚ ਮੁਖਤਾਰ ਸਿੰਘ ਆਨਰੇਰੀ ਸਕੱਤਰ, ਡਾ. ਜਗਦੀਪਕ ਸਿੰਘ ਮੈਂਬਰ ਪਿੰਗਲਵਾੜਾ ਸੋਸਾਇਟੀ, ਸz. ਰਾਜਬੀਰ ਸਿੰਘ, ਕਰਨਲ ਦਰਸ਼ਨ ਸਿੰਘ ਬਾਵਾ ਪ੍ਰਸ਼ਾਸਕ, ਸ੍ਰੀ ਤਿਲਕ ਰਾਜ ਤੇ ਸਮੂੰਹ ਵਿਭਾਗਾਂ ਦੇ ਮੁਖੀ ਸ਼ਾਮਲ ਸਨ।

Check Also

ਰੰਗਮੰਚ ਕਲਾਕਾਰ ਕੈਲਾਸ਼ ਕੌਰ ਦੇ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ

ਸੰਗਰੂਰ, 5 ਅਕਤੂਬਰ (ਜਗਸੀਰ ਲੌਂਗੋਵਾਲ) – ਤਰਕਸ਼ੀਲ ਸੁਸਾਇਟੀ ਪੰਜਾਬ ਨੇ ਪ੍ਰਸਿੱਧ ਲੋਕਪੱਖੀ ਨਾਟਕਕਾਰ ਅਤੇ ਚਿੰਤਕ …

Leave a Reply