ਤਰਸਿੱਕਾ, 31 ਜੁਲਾਈ (ਕੰਵਲ ਜੋਧਾਨਗਰੀ) – ਅੱਤ ਦੀ ਪੈ ਰਹੀ ਗਰਮੀ ਨੂੰ ਮੁੱਖ ਰੱਖਦਿਆ ਹੋਇਆਂ ਬੀਤੇ ਦਿਨ ਅੱਡਾ ਟਾਂਗਰਾ ਵਿਖੇ ਹਰ ਸਾਲ ਦੀ ਤਰ੍ਰਾਂ ਜੀ.ਟੀ ਰੋਡ ਤੇ ਠੰਡੇ ਮਿੱਠੇ ਜੱਲ ਦੀ ਛਬੀਲ ਲਗਾਈ ਗਈ।ਸਵੇਰ ਵੇਲੇ ਤੋਂ ਹੀ ਦੁਕਾਨਦਾਂਰਾਂ ਵਲੋਂ ਵੱਡੇ ਟੈਂਟ ਲਾ ਕੇ ਠੰਡਾ ਮਿੱਠਾ ਜੱਲ, ਜਲ ਜੀਰਾ ਅਤੇ ਛੋਲੇ ਭੰਗੂਰ ਦਾ ਲੰਗਰ ਚਲਾਇਆ ਗਿਆ।ਛਬੀਲ ਦੇ ਨਾਲ-ਨਾਲ ਸਿੱਖ ਧਰਮ ਨੂੰ ਤਰਜਮਾਨੀ ਕਰਦੀਆਂ ਮੁਗਲ ਰਾਜ ਸਮੇਂ ਸਿੱਖਾਂ ਨੂੰ ਤਸੀਹੇ ਦਿੰਦਿਆਂ ਦੇ ਦ੍ਰਿਸ਼ ਡਿਜੀਟਲ ਤਰੀਕੇ ਨਾਲ ਬਿਜਲੀ ਨਾਲ ਚੱਲਦੀਆਂ ਤਸਵੀਰਾਂ ਸੰਗਤ ਦਾ ਖਿੱਚ ਦੀ ਕੇਂਦਰ ਰਹੀਆਂ।ਸਾਰਾ ਦਿਨ ਗੁਰੁ ਕੇ ਲੰਗਰ ਵਰਤਦੇ ਰਹੇ ।ਇਸ ਮੋਕੇ ਚੰਨ ਸਪੇਅਰ ਪਾਰਟਸ, ਜਗਦੀਪ ਸਿੰਘ, ਜੋਧਵੀਰ ਸਿੰਘ, ਚਰਨਜੀਤ ਸਿੰਘ, ਸੰਦੀਪ ਸਿੰਘ, ਨਵਜੋਤ ਸਿੰਘ, ਜੋਬਨਜੀਤ ਸਿੰਘ, ਹਰਮਿੰਦਰ ਸਿੰਘ, ਮਨਪ੍ਰੀਤ ਸਿੰਘ, ਗੁਰਵਿੰਦਰ ਸਿੰਘ, ਸਰਬਦਿਆਲ ਸਿੰਘ ਆਦਿ ਹਾਜਿਰ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media