Monday, December 23, 2024

ਕਿਸਾਨ ਮਜਦੂਰ ਜਥੇਬੰਦੀ ਵੱਲਂੋ ਨਵੀਆਂ ਕਮੇਟੀਆਂ ਦੀਆਂ ਚੋਣਾਂ ਸ਼ੁਰੂ

PPN3107201612ਤਰਸਿੱਕਾ, 31 ਜੁਲਾਈ (ਕੰਵਲ ਜੋਧਾਨਗਰੀ) – ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਜੋਨ ਬਾਬਾ ਬਕਾਲਾ ਦੀ ਮੀਟਿੰਗ ਪਿੰਡ ਜੋਧਾਨਗਰੀ ਵਿਖੇ ਮੁਖਬੈਨ ਸਿੰਘ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿੱਚ ਸੂਬਾ ਸੀਨੀ:ਮੀਤ ਪ੍ਰਧਾਨ ਸਰਵਣ ਸਿੰਘ ਪੰਧੇਰ, ਲਖਵਿੰਦਰ ਸਿੰਘ ਵਰਿਆਮ ਨੰਗਲ ਅਤੇ ਜਿਲ੍ਹਾ ਪ੍ਰਧਾਨ ਗੁਰਬਚਨ ਸਿੰਘ ਚੱਬਾ ਵਿਸ਼ੇਸ਼ ਤੋਰ ‘ਤੇ ਪਹੁੰਚੇ।ਜਿਸ ਵਿੱਚ ਜਥੇਬੰਦੀ ਦੇ ਦਿੱਤੇ ਪ੍ਰੋਗ੍ਰਾਮ ਤਹਿਤ ਚੋਣ ਕਰਨ ਅਤੇ 4 ਸਤੰਬਰ ਨੂੰ ਦਾਣਾ ਮੰਡੀ ਤਰਨ ਤਾਰਨ ਵਿੱਚ ਸਹੀਦੀ ਕਾਨਫਰੰਸ ਵਿੱਚ ਕਿਸਾਨਾਂ ਮਜਦੂਰਾਂ ਵੱਲੋ ਵੱਧ ਤੋ ਵੱਧ ਹਾਜਰੀ ਭਰਨ ਲਈ ਅਪੀਲ ਕੀਤੀ।ਇਸ ਮੀਟਿੰਗ ਵਿੱਚ ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋ ਕਿਸਾਨ, ਮਜਦੂਰ ਜਥੇਬੰਦੀ ਦੀ ਨਵੀ ਚੋਣ ਵੀ ਕੀਤੀ ਗਈ।ਮੀਟਿੰਗ ਵਿੱਚ 11-11 ਮੈਬਰਾਂ ਦੀਆਂ ਦੋ ਕਮੇਟੀਆਂ ਬਣਾਇਆਂ ਗਈਆਂ, ਜਿਸ ਵਿੱਚ ਮਜਦੂਰ ਜਥੇਬੰਦੀ ਵੱਲੋ ਪ੍ਰਧਾਨ ਬੂਟਾ ਸਿੰਘ, ਸਕੱਤਰ ਰਣਜੀਤ ਸਿੰਘ ਮਿੱਠ,ੂ ਮੀਤ ਪ੍ਰਧਾਨ ਕੁੰਨਣ ਸਿੰਘ ਚੋਧਰੀ, ਖਜਾਨਚੀ ਜਥੇਦਾਰ ਹਰਜੀਤ ਸਿੰਘ ਨੰਦੂ ਅਤੇ ਕਿਸਾਨ ਜਥੇਬੰਦੀ ਵੱਲੋ ਪ੍ਰਧਾਨ ਤਲਵਿੰਦਰ ਸਿੰਘ, ਸਕੱਤਰ ਜਗਤਾਰ ਸਿੰਘ ਨੂੰ ਪਿੰਡ ਵਾਸੀਆਂ ਵੱਲੋ ਸਰਬ ਸੰਮਤੀ ਨਾਲ ਚੁਣਿਆ ਗਿਆ।ਇਸ ਮੋਕੇ ਲਖਵਿੰਦਰ ਸਿੰਘ, ਸਰਬਜੀਤ ਸਿੰਘ ਬਿੱਟੂ, ਤਰਸੇਮ ਸਿੰਘ, ਚੈਂਚਲ ਸਿੰਘ, ਪੂਰਨ ਸਿੰਘ, ਜਗਤਾਰ ਸਿੰਘ, ਸਰਪੰਚ ਕਰਮਜੀਤ ਸਿੰਘ, ਕੁਲਦੀਪ ਸਿੰਘ, ਕੁਲਵੰਤ ਸਿੰਘ, ਬਚਨ ਸਿੰਘ, ਦਰਸਨ ਸਿੰਘ, ਚੈਂਚਲ ਸਿੰਘ, ਕਸ਼ਮੀਰ ਸਿੰਘ, ਬਾਬਾ ਰਾਮ ਸਿੰਘ, ਜੋਗਿਦਰ ਸਿੰਘ, ਜਗੀਰ ਸਿੰਘ, ਮਿੱਠੂ, ਵਰਿੰਦਰ ਸਿੰਘ, ਕੁਲਵਿੰਦਰ ਸਿੰਘ ਕਿੰਦਾਂ, ਸੁਖਦੇਵ ਸਿੰਘ ਗਿਆਨੀ, ਬਲਕਾਰ ਸਿੰਘ ਫੋਜੀ, ਨਿਰਮਲ ਸਿੰਘ, ਕਰਨਜੀਤ ਸਿੰਘ, ਪ੍ਰਤਾਪ ਸਿੰਘ, ਦਾਰਾ ਸਿੰਘ, ਬਾਬਾ ਸਮੀਰ ਸਿੰਘ, ਹਰਦੇਵ ਸਿੰਘ ਦੇਬਾ, ਕਰਨੈਲ ਸਿੰਘ ਤੋ ਇਲਾਵਾ ਹੋਰ ਵੀ ਪਿੰਡ ਵਾਸੀ ਮੌਜੂਦ ਸਨ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਦਾ ਇੰਟਰ ਖਾਲਸਾ ਸਕੂਲ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ

ਅੰਮ੍ਰਿਤਸਰ, 23 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ …

Leave a Reply