Monday, July 8, 2024

ਤਖਤਾਂ ਦੇ ਜਥੇਦਾਰਾਂ ਤੇ ਪੰਥਕ ਜਥੇਬੰਦੀਆਂ ਦੇ ਆਗੂਆਂ ਵਲੋਂ ਸਰਬੱਤ ਖਾਲਸਾ ਕੰਟਰੋਲ ਰੂਮ ਦਾ ਉਦਘਾਟਨ

PPN0108201603

ਬਠਿੰਡਾ, 1 ਅਗਸਤ (ਜਸਵਿਮਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਸਿੱਖ ਕੌਮ ਦੇ ਸ਼ਾਨਾਂਮੱਤੇ ਭਵਿੱਖ ਲਈ 10 ਨਵੰਬਰ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਸਰਬੱਤ ਖਾਲਸਾ ਕੀਤਾ ਜਾ ਰਿਹਾ ਹੈ। ਉਸ ਦੀ ਸਾਰੀ ਜਾਣਕਾਰੀ, ਸਮੁੱਚੀ ਤਿਆਰੀ ਅਤੇ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਦੇ ਤਾਲਮੇਲ ਲਈ ਗੁਰਦੁਆਰਾ ਸ੍ਰੀ ਗੁਰੂ ਗ੍ਰੰਥਸਰ ਸਾਹਿਬ ਪਿੰਡ ਦਾਦੂ ਸਿਰਸਾ ਹਰਿਆਣਾ ਵਿਖੇ ਪਿਛਲੇ ਦਿਨੀ ਕੰਟਰੋਲ ਰੂਮ (ਦਫਤਰ) ਸਥਾਪਤ ਕੀਤਾ ਗਿਆ ਸੀ ਜੋ ਹੁਣ ਹਾਈ ਤਕਨੀਕ ਨਾਲ ਲੈੱਸ ਕਰ ਦਿੱਤਾ ਗਿਆ ਹੈ। ਜਿਸ ਦਾ ਰਸਮੀ ਉਦਘਾਟਨ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛੱਤਰ ਛਾਇਆ ਹੇਠ ਸਿੱਖ ਤਖਤਾਂ ਦੇ ਸਿੰਘ ਸਾਹਿਬਾਨਾਂ ਅਤੇ ਪੰਥਕ ਜਥੇਬੰਦੀਆਂ ਦੇ ਆਗੂਆਂ ਨੇ ਆਪਣੇ ਕਰ ਕਮਲਾਂ ਨਾਲ ਕੀਤਾ। ਇਸ ਸਮੇਂ ਪਹਿਲਾਂ ਗੁਰ ਦਰਬਾਰ ਵਿੱਚ ਸੁਖਮਨੀ ਸਾਹਿਬ ਦੇ ਪਾਠ ਹੋਏ, ਸਜੇ ਦੀਵਾਨ ਵਿੱਚ ਪ੍ਰਸਿੱਧ ਢਾਡੀ ਜੱਥਾ ਭਾਈ ਰਣਜੀਤ ਸਿੰਘ ਮੌੜ ਮੰਡੀ ਨੇ ਢਾਡੀ ਵਾਰਾਂ ਰਾਂਹੀ ਗੁਰ ਇਤਿਹਾਸ ਸੁਣਾਕੇ ਸਿੱਖ ਸੰਗਤਾਂ ਨੂੰ ਨਿਹਾਲ ਕੀਤਾ. ਹਾਜ਼ਰ ਸੰਗਤਾਂ ਨੂੰ ਸੰਬੋਧਨ ਕਰਦਿਆਂ ਜਥੇਦਾਰ ਭਾਈ ਧਿਆਨ ਸਿੰਘ ਮੰਡ, ਜਥੇਦਾਰ ਭਾਈ ਅਮਰੀਕ ਸਿੰਘ ਅਜਨਾਲਾ, ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਅਤੇ ਪੰਥਕ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕੇ ਕੰਟਰੋਲ ਰੂਮ ਅੱਜ ਤੋਂ ਸਿੱਖ ਸੰਗਤਾਂ ਦੀ ਸੇਵਾ ਵਿੱਚ ਹਾਜ਼ਰ ਹੈ। ਜਿੱਥੇ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਜਥੇਬੰਦੀਆਂ ਸਰਬੱਤ ਖਾਲਸਾ ਸਬੰਧੀ ਆਪਣੇ ਉਸਾਰੂ ਸੁਝਾਅ ਈਮੇਲ ਫੈਕਸ ਰਾਂਹੀ ਭੇਜ ਸਕਦੀਆਂ ਹਨ ਅਤੇ ਕਿਸੇ ਪ੍ਰਕਾਰ ਦੀ ਇਸ ਸਬੰਧੀ ਜਾਣਕਾਰੀ ਵੀ ਪ੍ਰਾਪਤ ਕਰ ਸਕਦੀਆ ਹਨ। ਜਿੰਨ੍ਹਾਂ ਸੁਝਾਵਾਂ ਉਪਰ ਵਿਚਾਰ ਕਰਕੇ ਚੰਗੇ ਸੁਝਾਅ ਲਾਗੂ ਕੀਤੇ ਜਾਣਗੇ। ਸਾਰੀ ਜਾਣਕਾਰੀ ਸਬੰਧੀ ਵੈਬਸਾਈਟ ਵੀ ਤਕਰੀਬਨ ਤਿਆਰ ਹੋ ਚੁੱਕੀ ਹੈ, ਜੋ ਜਲਦੀ ਸੰਗਤਾਂ ਦੀ ਸੇਵਾ ਵਿੱਚ ਖੋਲ੍ਹ ਦਿੱਤੀ ਜਾਵੇਗੀ ।
ਵੈਬਸਾਈਟ ਹੋਵੇਗੀ ਕੰਟਰੋਲ ਰੂਮ ਚਲਾਉਣ ਲਈ ਜਗਮੀਤ ਸਿੰਘ ਅਤੇ ਸੁਖਪਾਲ ਸਿੰਘ ਦੋ ਇੰਚਾਰਜ ਲਗਾ ਦਿੱਤੇ ਗਏ ਹਨ, ਜਿੰਨਾਂ ਦੇ ਫੋਨ ਨੰਬਰਾਂ 9356060953 ਅਤੇ 9356060960 ਉਪਰ ਫੋਨ ਕਰਕੇ ਸਾਰੀ ਜਾਣਕਾਰੀ ਲਈ ਅਤੇ ਸਾਂਝੀ ਕੀਤੀ ਜਾ ਸਕਦੀ ਹੈ।ਪੰਥਕ ਆਗੂਆ ਨੇ ਪਿਛਲੇ ਦਿਨੀ ਜਥੇਦਾਰਾਂ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਿੱਖ ਨਸ਼ਲਕੁਸੀ ਲਈ ਜ਼ਿੰਮੇਵਾਰ ਕੁਲਦੀਪ ਬਰਾੜ ਅਤੇ ਕੇ.ਪੀ.ਐਸ ਗਿੱਲ ਨੂੰ ਸਿੱਖ ਪੰਥ ਚੋਂ ਖਾਰਜ਼ ਕਰਨ ਦੀ ਸ਼ਲਾਘਾ ਵੀ ਕੀਤੀ।
ਇਸ ਮੌਕੇ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਸਿੰਘ ਸਹਿਬਾਨਾਂ ਤੋਂ ਇਲਾਵਾ ਸਿੱਖ ਆਗੂ ਪਰਮਜੀਤ ਸਿੰਘ ਸਹੋਲੀ ਪ੍ਰਧਾਨ ਸੁਤੰਤਰ ਅਕਾਲੀ ਦਲ, ਗੁਰਦੀਪ ਸਿੰਘ ਬਠਿੰਡਾ ਜਰਨਲ ਸਕੱਤਰ ਯੂਨਾਇਟਡ ਅਕਾਲੀ ਦਲ, ਜਸਕਰਨ ਸਿੰਘ ਕਾਹਨਸਿੰਘਵਾਲਾ ਪ੍ਰਧਾਨ ਕਿਸਾਨ ਵਿੰਗ, ਪ੍ਰੋਫੈਸਰ ਮੋਹਿੰਦਰਪਾਲ ਸਿੰਘ ਜਰਨਲ ਸਕੱਤਰ, ਗੁਰਨੈਬ ਸਿੰਘ ਰਾਮਪੁਰਾ, ਅਵਤਾਰ ਸਿੰਘ ਖੱਖ ਹੁਸ਼ਿਆਰਪੁਰ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਮਲਕੀਅਤ ਸਿੰਘ ਪੰਨੀਵਾਲਾ, ਜਸਬੀਰ ਸਿੰਘ ਭਾਟੀ, ਅਵਤਾਰ ਸਿੰਘ ਤਾਰੀ ਮੈਂਬਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਬਾਬਾ ਪਰਦੀਪ ਸਿੰਘ ਚਾਂਦਪੁਰਾ, ਬਾਬਾ ਬਲਜੀਤ ਸਿੰਘ ਬੁਰਜ ਨਕਲੀਆਂ, ਬਾਬਾ ਜਸਵਿੰਦਰ ਸਿੰਘ ਤਿਉਣਾ, ਬਾਬਾ ਹਰਪ੍ਰੀਤ ਸਿੰਘ ਕਮਾਲੂ ਸਾਰੇ ਪੰਥਕ ਸੇਵਾ ਲਹਿਰ ਦਾਦੂਵਾਲ, ਪਰਮਿੰਦਰ ਸਿੰਘ ਬਾਲਿਆਂਵਾਲੀ ਜ਼ਿਲਾ ਪ੍ਰਧਾਨ ਬਠਿੰਡਾ, ਜਸਵੰਤ ਸਿੰਘ ਚੀਮਾ ਜਿਲਾ ਪ੍ਰਧਾਨ ਲੁਧਿਆਣਾ, ਰਣਜੀਤ ਸਿੰਘ ਸੰਘੇੜਾ ਜਿਲ੍ਹਾ ਪ੍ਰਧਾਨ ਬਰਨਾਲਾ, ਸਰੂਪ ਸਿੰਘ ਸੰਧਾ ਜਿਲ੍ਹਾ ਪ੍ਰਧਾਨ ਪਟਿਆਲਾ, ਇਕਬਾਲ ਸਿੰਘ ਬਰੀਵਾਲਾ ਜਿਲ੍ਹਾਂ ਪ੍ਰਧਾਨ ਸ੍ਰੀ ਮੁਕਤਸਰ ਸਾਹਿਬ, ਸੁਰਜੀਤ ਸਿੰਘ ਅਰਾਂਈਆਂਵਾਲਾ, ਰਜਿੰਦਰ ਸਿੰਘ ਛੰਨਾਂ, ਬਾਪੂ ਮਹਿੰਦਰ ਸਿੰਘ ਡੱਬਵਾਲੀ (ਪਿਤਾ ਸ਼ਹੀਦ ਭਾਈ ਹਰਿਮੰਦਰ ਸਿੰਘ ਡੱਬਵਾਲੀ ਸੌਦਾ ਕਾਂਡ) ਬਹਾਦੁਰ ਸਿੰਘ ਭਸੌੜ, ਬਾਪੂ ਪ੍ਰੀਤਮ ਸਿੰਘ, ਗੁਲਜ਼ਾਰ ਸਿੰਘ ਮਟੋੜਰਾ, ਜੋਧ ਸਿੰਘ ਨੌਹਰਾ, ਹਰਦੀਪ ਸਿੰਘ ਖਾਲਸਤਾਨੀ, ਗੁਰਚਰਨ ਸਿੰਘ ਕੋਟਲੀ ਵੀ ਹਾਜ਼ਰ ਸਨ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply