Monday, July 8, 2024

”ਮਾਂ ਦਾ ਦੁੱਧ ਬੱਚੇ ਲਈ ਸੰਤੋਖਜਨਕ ਵਿਕਾਸ ਕੁੰਜੀ ਹੈ’- ਸਿਵਲ ਸਰਜਨ

ਬਠਿੰਡਾ, 1 ਅਗਸਤ (ਜਸਵਿਮਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਸਿਹਤ ਵਿਭਾਗ ਬਠਿੰਡਾ ਵੱਲੋਂ ਸਿਵਲ ਸਰਜਨ ਬਠਿੰਡਾ ਡਾਂ. ਰੁਘਬੀਰ ਸਿੰਘ ਰੰੰਧਾਵਾ ਦੀ ਰਹਿਨੁਮਾਈ ਹੇਠ ਮਾਂ ਦੇ ਦੁੱਧ ਦੀ ਮਹੱਤਤਾ ਸਬੰਧੀ ਸਪਤਾਹ ਦੀ ਸ਼ੁਰੂਆਤ ਸਿਵਲ ਹਸਪਤਾਲ ਬਠਿੰਡਾ ਤੋਂ ਕੀਤੀ ਗਈ ।ਪੰਜਾਬ ਸਰਕਾਰ ਤੋਂ ਪ੍ਰਾਪਤ ਥੀਮ ”ਮਾਂ ਦਾ ਦੁੱਧ ਬੱਚੇ ਲਈ ਸੰਤੋਖਜਨਕ ਵਿਕਾਸ  ਕੁੰਜੀ ਹੈ’ ਤਹਿਤ ਵੋਮੈਨ ਐਂਡ ਚਿਲਡਰਨ ਹਸਪਤਾਲ ਬਠਿੰਡਾ ਵਿਖੇ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਗਰਭਵਤੀ ਅਤੇ ਨਵ- ਜਨਮਿਆਂ ਬੱਚਿਆਂ ਵਾਲੀਆਂ ਮਾਂਵਾਂ ਦੀ ਸ਼ਮੂਲੀਅਤ ਕਰਵਾਈ ਗਈ।ਇਸ ਮੌਕੇ ਸਿਹਤ ਵਿਭਾਗ ਦੇ ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਰਵਨਜੀਤ ਕੌਰ ਬਰਾੜ, ਡਾ. ਰਾਕੇਸ਼ ਗੋਇਲ, ਡਾ. ਸ਼ਤੀਸ਼ ਜਿੰਦਲ, ਡਾ. ਪ੍ਰੀਤ ਮਨਿੰਦਰ ਅਤੇ ਕੌਂਸਲਰ ਚਰਨਪਾਲ ਕੌਰ ਵੱਲੋਂ ਮਾਂ ਦੇ ਦੁੱਧ ਦੀ ਮਹੱਤਤਾ ਬਾਰੇ ਵਿਸ਼ੇਸ ਜਾਣਕਾਰੀ ਸਾਂਝੀ ਕਰਦੇ ਦੱਸਿਆ ਗਿਆ ਕਿ ਮਾਂ ਦੁੱਧ ਬੱਚੇ ਲਈ ਜਨਮ ਤੋਂ 6 ਮਹੀਨੇ ਤੱਕ ਸੰਪੂਰਨ ਅਹਾਰ ਹੈ। ਜਿਸ ਵਿੱਚ ਬੱਚੇ ਦੇ ਵਾਧੇ ਅਤੇ ਵਿਕਾਸ ਲਈ ਸਾਰੇ ਤੱਤ ਮੌਜੂਦ ਹਨ। ਬੁਲਾਰਿਆਂ ਨੇ ਦੱਸਿਆ ਕੇ ਛੇ ਮਹੀਨੇ ਤੋਂ ਬਾਅਦ ਹੀ ਮਾਂ ਦੇ ਦੁੱਧ ਨਾਲ ਬੱਚੇ ਨੂੰ ਓਪਰੀ ਖੁਰਾਕ ਸ਼ੁਰੂ ਕੀਤੀ ਜਾਣੀ ਚਾਹੀਦੀ ਹੈ ਜਿਸ ਵਿੱਚ ਦਲੀਆ,ਖਿਚੜੀ,ਦਾਲ ਦਾ ਪਾਣੀ,ਕੇਲਾ ਆਦਿ ਮੈਸ਼ ਕਰਕੇ ਦੇਣਾ ਚਾਹੀਦਾ ਹੈ ।ਜਨਮ ਤੋਂ ਤਰੁੰਤ ਬਾਅਦ ਅੱਧੇ ਘੰਟੇ ਦੇ ਵਿੱਚ ਵਿੱਚ ਮਾਂ ਦਾ ਦੁੱਧ ਬੱਚੇ ਨੂੰ ਦੇਣਾ ਯਕੀਨੀ ਬਣਾਇਆ ਜਾਵੇ ਤਾਂ ਜ਼ੋ ਪਹਿਲਾਂ ਬੌਲਾ ਦੁੱਧ ਜ਼ੋ ਕਿ ਗਾੜ੍ਹਾ ਅਤੇ ਪੀਲਾ ਰੰਗ ਦਾ ਹੁੰਦਾ ਹੈ ਬੱਚੇ ਵਿੱਚ ਬਿਮਾਰੀਆਂ ਨਾਲ ਲੜਨ ਦੀ ਤਾਕਤ ਪੈਦਾ ਕਰਦਾ ਹੈ ।ਮਾਂ ਦਾ ਦੁੱਧ ਬੱਚੇ ਨੂੰ ਦੋ ਸਾਲ ਦੀ ਉਮਰ ਤੱਕ ਪਿਲਾਉਣਾ ਚਾਹੀਦਾ ਹੈ ।ਇਸ ਨਾਲ ਮਾਂ ਦੀ ਸਿਹਤ ਵੀ ਸਿਹਤਮੰਦ  ਰਹਿੰਦੀ ਹੈ ।ਨਿਯਮਿਤ ਸਤਨਪਾਨ ਕਰਵਾਉਣ ਤੇ ਗਰਭਧਾਰਨ ਦੀ ਸੰਭਾਵਨਾ ਘੱਟ ਹੁੰਦੀ ਹੈ।ਜਿਲਾ ਪਰਿਵਾਰ ਭਲਾਈ ਅਫਸਰ ਡਾਂ.ਰਵਨਜੀਤ ਕੌਰ ਬਰਾੜ ਨੇ ਦੱਸਿਆ ਕਿ ਇਸ ਸਪਤਾਹ ਦੌਰਾਨ ਜ਼ਿਲ੍ਹੇ ਅੰਦਰ ਹੈਲਦੀ ਬੇਬੀ ਸ਼ੋਅ ਕਰਵਾਏ ਜਾਣਗੇ, ਰੇਡੀਓ ਟਾਕ ਕਰਵਾਈ ਜਾਵੇਗੀ ਅਤੇ ਸਿਹਤ ਬਲਾਕਾਂ ਵਿੱਚ ਵੀ ਜਾਗਰੂਕਤਾ ਗਤੀਵਿਧੀਆਂ ਕਰਵਾਈਆਂ ਜਾਣਗੀਆਂ।ਜਿਲ੍ਹਾ ਮਾਸ ਮੀਡੀਆ ਅਫਸਰ ਜਗਤਾਰ ਸਿੰਘ ਬਰਾੜ ਵੱਲੋਂ ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਿਤਵ ਯੋਜਨਾ ਅਤੇ ਸਿਹਤ ਸਕੀਮਾਂ ਸੰਬਧੀ ਜਾਣਕਾਰੀ ਦਿੱਤੀ ਗਈ ਹੈ।ਡਿਪਟੀ ਐਮ.ਈ.ਆਈ.ਓ ਕੁਲਵੰਤ ਸਿੰਘ ਵੱਲੋਂ ਬੱਚੇ ਲਈ ਟੀਕਾ ਕਰਨ ਦੀ ਅਹਿਮੀਅਤ ਬਾਰੇ ਜਾਗਰੂਕ ਕੀਤਾ ਗਿਆ।ਇਸ ਮੌਕੇ ਐਲ.ਐਚ.ਵੀ ਲਖਵਿੰਦਰ ਕੌਰ, ਸ੍ਰੀਮਤੀ ਰਜਿੰਦਰ ਕੌਰ, ਸ੍ਰੀਮਤੀ ਸਰੋਜ਼ ਬਾਲਾ ਅਤੇ ਜਗਦੀਸ਼ ਰਾਮ ਵੀ ਹਾਜ਼ਰ ਸਨ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply