ਅੱਜ ਦੀਆਂ ਸੁਰਖੀਆਂ…..
ਮਿਤੀ : 3 ਅਗਸਤ 2016
ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ….
ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ)
www.punjabpost.in/welcome
ਕਰਾਈਮ ਦੇ ਕੇਸਾਂ ਦੀ ਜਾਂਚ ਲਈ ਬਣੇਗਾ ਅਲੱਗ ਪੰਜਾਬ ਬਿਊਰੋ ਆਫ ਇਨਵੈਸਟੀਗੇਸ਼ਨ, ਪੁਲਿਸ ਦੇ ਕੰਮ ‘ਚ ਆਏਗੀ ਪਾਰਦਰਸ਼ਤਾ – ਸੁਖਬੀਰ ਬਾਦਲ।
ਵਿਰੋਧੀਆਂ ਨੇ ਉਠਾਏ ਸਵਾਲ – ਕਾਂਗਰਸ ਦੇ ਚਰਨਜੀਤ ਚੰਨੀ ਨੇ ਕਿਹਾ ਪੁਲਿਸ ਨੂੰ ਅਜ਼ਾਦੀ ਏਨੀ ਹੋਵੇ ਕੀ ਇਨਸਾਫ ਦੇਵੇ, ਬੇਇਨਸਾਫੀ ਦੀ ਅਜ਼ਾਦੀ ਨਾ ਹੋਵੇ।
ਏਜੰਸੀਆਂ ਦਾ ਇਸਤੇਮਾਲ ਸਿਆਸੀ ਵਿਰੋਧੀਆਂ ਖਿਲਾਫ ਨਹੀਂ ਹੋਣਾ ਚਾਹੀਦਾ – ਸੁਖਪਾਲ ਖਹਿਰਾ।
ਬਿਕਰਮ ਮਜੀਠੀਆ ਨੇ ਮਾਨਹਾਨੀ ਮਾਮਲੇ ਦੀ ਰੋਜ਼ਾਨਾ ਸੁਣਵਾਈ ਦੀ ਮੁੜ ਕੀਤੀ ਗੱਲ– ਕਿਹਾ ਅਦਾਲਤ ‘ਚ ਲਿਖ ਕੇ ਦੇਣ ਕੇਜਰੀਵਾਲ।
ਆਪ ਦਾ ਪਟਲਵਾਰ, ਰੋਜ਼ਾਨਾ ਸੁਣਵਾਈ ਲਈ ਤਿਆਰ ਹਾਂ ਪਰ ਅਦਾਲਤ ਨੂੰ ਕਹਿਣ ਬਿਕਰਮ ਮਜੀਠੀਆ – ਸੁਖਪਾਲ ਖਹਿਰਾ।
ਭਗਵੰਤ ਮਾਨ ਖਿਲਾਫ 3 ਸੰਸਦ ਮੈਂਬਰਾਂ ਨੇ ਲੋਕ ਸਭਾ ਸਪੀਕਰ ਨੂੰ ਦਿੱਤਾ ਪੱਤਰ– ਸ਼ਰਾਬ ਛੁਡਾਉਣ ਲਈ ਨਸ਼ਾ ਛੁਡਾਓ ਕੇਂਦਰ ਭੇਜਣ ਦੀ ਕੀਤੀ ਮੰਗ।
ਸਿਆਸੀ ਰੰਜ਼ਿਸ਼ ਦੇ ਚੱਲਦਿਆਂ, ਬੇਵਜਾ ਦੀ ਸਿਆਸਤ ਕਰ ਰਿਹਾ ਹੈ ਅਕਾਲੀ ਦਲ – ਭਗਵੰਤ ਮਾਨ।
ਆਸ਼ੂਤੋਸ਼ ਸਮਾਧੀ ਮਾਮਲੇ ‘ਤੇ ਹਾਈ ਕੋਰਟ ਨੇ ਪੁੱਛਿਆ ਕੀ ਕਰ ਰਹੀ ਹੈ ਪੰਜਾਬ ਸਰਕਾਰ– 16 ਸਤੰਬਰ ਨੂੰ ਅਗਲੀ ਸੁਣਵਾਈ ‘ਤੇ ਸਥਿਤੀ ਸ਼ਪੱਸ਼ਟ ਕਰਨ ਲਈ ਕਿਹਾ।
ਤਰਨ ਤਾਰਨ ਜਿਲ੍ਹੇ ਦੇ ਖੇਮਕਰਨ ਸੈਕਟਰ ‘ਚ ਬੀ.ਐਸ.ਐਫ ਵਲੋਂ 75 ਕਰੋੜ ਮੁੱਲ ਦੀ 15 ਕਿਲੋ ਹੈਰੋਇਨ ਬਰਾਮਦ – ਦੁਵੱਲੀ ਫਾਇਰੰਗ ਦੌਰਾਨ ਸਮੱਗਲਰ ਪਾਕਿਸਤਾਨ ਵੱਲ ਭੱਜਣ ‘ਚ ਕਾਮਯਾਬ।
ਕਪੂਰਥਲਾ ਦੀ ਮੰਦਬੁੱਧੀ ਬੱਚਿਆਂ ਦੀ ਸੰਸਥਾ ‘ਚ ਫੂਡ ਪੁਆਜ਼ਨਿੰਗ ਨਾਲ 2 ਨਾਬਾਲਗਾਂ ਦੀ ਮੌਤ, 31 ਹਸਪਤਾਲ ਦਾਖਲ– ਖਾਣ ਨੂੰ ਦਿੱਤਾ ਸੀ ਲੰਗਰ।
ਗੁਜਰਾਤ ਦੀ ਮੁੱਖ ਮੰਤਰੀ ਅਨੰਦੀਬੇਨ ਅਸਤੀਫੇ ਤੋਂ ਬਾਅਦ– ਭਾਜਪਾ ਵਲੋਂ ਵਿਚਾਰ ਚਰਚਾ ਜਾਰੀ- 4 ਅਗਸਤ ਨੂੰ ਵਿਜੈ ਰੁਪਾਨੀ ਬਣ ਸਕਦੇ ਹਨ ਨਵੇਂ ਮੁੱਖ ਮੰਤਰੀ।
ਪੀ.ਐਮ ਮੋਦੀ ਦੇ ਗੜ੍ਹ ਵਾਰਾਨਸੀ ‘ਚ ਕਾਂਗਰਸ ਕੌਮੀ ਪ੍ਰਧਾਨ ਸੋਨੀਆ ਗਾਂਧੀ ਵਲੋਂ ਵਿਸ਼ਾਲ ਰੋਡ ਸ਼ੋਅ।
ਵਾਰਾਨਸੀ ਸ਼ਕਤੀ ਪ੍ਰਦਰਸ਼ਨ ਦੌਰਾਨ ਸੋਨੀਆ ਦੀ ਤਬੀਅਤ ਵਿਗੜੀ– ਵਿੱਚੇ ਛੱਡਿਆ ਦੌਰਾ– ਚਾਰਟਰ ਜਹਾਜ ਰਾਹੀਂ ਪਹੁੰਚਾਇਆ ਗਿਆ ਦਿੱਲੀ, ਹਵਾਈ ਅੱਡੇ ‘ਤੇ ਮੌਜੂਦ ਸਨ ਪ੍ਰਿੰਯਕਾ ਤੇ ਰਾਹੁਲ।।
ਡੀਹਾਈਡ੍ਰੇਸ਼ਨ ਨਾਲ ਸੋਨੀਆ ਗਾਂਧੀ ਦੀ ਤਬੀਅਤ ਵਿਗੜੀ– ਚੈਕਅਪ ਲਈ ਦਿੱਲੀ ਦੇ ਸਰ ਗੰਗਾਰਾਮ ਹਸਪਤਾਲ ਕਰਵਾਇਆ ਦਾਖਲ– ਗੁਲਾਮ ਨਬੀ ਅਜ਼ਾਦ।
ਖਤਰੇ ਦੇ ਬਾਵਜੂਦ ਸਾਰਕ ਸੰਮੇਲਨ ਵਿੱਚ ਸ਼ਾਮਿਲ ਹੋਣ ਲਈ ਪਾਕਿਸਤਾਨ ਜਾਣਗੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ।
ਪਾਕਿਸਤਾਨ ਸਰਕਾਰ ਰਾਜਨਾਥ ਸਿੰਘ ਦੀ ਸੁਰੱਖਿਆ ਲਈ ਕਰੇਗੀ ਤਾਇਨਾਤ 200 ਕਮਾਂਡੋ– ਪੰਜ ਪੱਧਰੀ ਹੋਵੇਗੀ ਸੁਰੱਖਿਆ।
ਪੱਛਮੀ ਬੰਗਾਲ ਦਾ ਨਾਮ ਬਦਲ ਕੇ ਬਾਂਗਲਾ ਜਾਂ ਬਾਂਗੋ ਰੱਖਿਆ ਜਾਵੇਗਾ – ਸੀ.ਐਮ ਮਮਤਾ ਬੈਨਰਜੀ।
ਜੰਮੂ ਕਸ਼ਮੀਰ ਦੀ ਸੀ.ਐਮ ਮਹਿਬੂਬਾ ਮੁਫਤੀ ਦਾ ਹਮਲਾ- ਬੱਚਿਆਂ ਨੂੰ ਅਨਪੜ੍ਹ ਰੱਖਣ ਦੀ ਸਾਜਿਸ਼ ਰਚ ਰਹੇ ਹਨ ਵੱਖਵਾਦੀ ਆਗੂ।
ਗੁਰੂ ਨਗਰੀ ‘ਚ ਸੀ.ਸੀ.ਟੀ.ਵੀ ਕੈਮਰੇ ਲਾਉਣ ਦੀ ਸ਼ੁਰੂਆਤ– ਸ਼ਹਿਰ ਦੀ ਸੁਰੱਖਿਆ ਦੇ ਮੱਦੇਨਜ਼ਰ ਲਿਆ ਗਿਆ ਫੈਸਲਾ।
ਡੋਪ ਟੈਸਟ ਮਾਮਲੇ ‘ਚ ਕਲੀਨ ਚਿੱਟ ਮਿਲਣ ਉਪਰੰਤ ਮੋਦੀ ਨੂੰ ਮਿਲੇ ਪਹਿਲਵਾਨ ਨਰ ਸਿੰਘ ਯਾਦਵ – ਪੀ.ਐਮ ਨੇ ਦਿੱਤੀਆਂ ਸ਼ੁੱਭ ਕਾਮਨਾਵਾਂ।
ਅੱਤਵਾਦ ਦਾ ਮੁੱਦਾ ਪ੍ਰਮੁੱਖਤਾ ਨਾਲ ਉਠਾਉਣਗੇ ਰਾਜਨਾਥ ਸਿੰਘ– ਸਾਰਕ ਸੰਮੇਲਨ ਦੌਰਾਨ ਲਸ਼ਕਰ-ਏ-ਤੋਬਾ ਤੇ ਜੈਸ਼ੇ ਮੁਹੰਮਦ ‘ਤੇ ਬੈਨ ਲਗਾਉਣ ਦੀ ਕਰਨਗੇ ਮੰਗ।
ਸੰਸਦੀ ਕਮੇਟੀ ਨੇ ਭਗਵੰਤ ਮਾਨ ਵੀਡੀਓ ਮਾਮਲੇ ਦੀ ਰਿਪੋਰਟ ਸੌਂਪੀ – ਮਾਮਲੇ ਨੂੰ ਦੱਸਿਆ ਗੰਭੀਰ।
ਦਿੱਲੀ ਵਿੱਚ ਅੰਤਰਰਾਸ਼ਟਰੀ ਡਰੱਗ ਰੈਕਟ ਮਿਆਓ-ਮਿਆਓ ਦਾ ਪਰਦਾਫਾਸ਼– 25 ਕਰੋੜ ਮੁੱਲ ਦੀ ਹੈਰੋਇਨ ਬਰਾਮਦ – ਦਿੱਲੀ ਤੇ ਮੁੰਬਈ ਤੋਂ 8 ਤਸਕਰ ਫੜੇ।
ਤੇਜ ਰਫਤਾਰ ਗੱਡੀ ਟੈਲਗੋ ਟ੍ਰੈਨ 12 ਘੰਟੇ 35 ਮਿੰਟ ਦੀ ਬਜਾਏ– 15 ਘੰਟਿਆਂ ‘ਚ ਦਿੱਲੀ ਤੋਂ ਮੁੰਬਈ ਪੱਜੀ – ਮੀਂਹ ਦੇ ਕਾਰਨ ਸਪੀਡ ਘਟੀ।
ਸੁਖਬੀਰ ਬਾਦਲ ਨੇ ਜਲਾਲਾਬਾਦ ਤੋਂ ਮਨਪ੍ਰੀਤ ਬਾਦਲ ਨੂੰ ਚੋਣ ਲੜਨ ਦੀ ਦਿੱਤੀ ਚੁਣੌਤੀ।
ਦਿੱਲੀ ਤੋਂ ਆਪ ਵਿਧਾਇਕ ਸੁਰਿੰਦਰ ਕਾਮਾਂਡੋ ਖਿਲਾਫ ਹਰਿਆਣਾ ਦੇ ਝੱਜਰ ‘ਚ ਐਫ.ਆਈ.ਆਰ ਦਰਜ਼ – ਮਾਮਲਾ ਜਾਅਲੀ ਡਿਗਰੀ ਦਾ।
ਲੁਧਿਆਣਾ ਦੀ ਪੰਜਾਬ ਨੈਸ਼ਨਲ ਬੈਂਕ ਲੁੱਟਣ ਵਾਲੇ ਲੁਟੇਰਿਆਂ ਦਾ ਪਤਾ ਦੱਸਣ ਵਾਲਿਆਂ ਲਈ 2 ਲੱਖ ਦੇ ਇਨਾਮ ਦਾ ਐਲਾਨ।
ਵਾਇਰਲ ਬੁਖਾਰ ਹੋਣ ਨਾਲ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਬਿਮਾਰ – 3 ਦਿਨਾਂ ਦੇ ਰੁਝੇਵੇਂ ਕੀਤੇ ਰੱਦ।
ਢੋਲੇਵਾਲ ਦੇ ਪਟਵਾਰੀ ਤੇ ਉਸ ਦੇ ਕਰਿੰਦੇ ਨੂੰ 20000 ਰੁਪਏ ਰਿਸ਼ਵਤ ਲੈਂਦਿਆਂ ਵਿਜ਼ੀਲੈਂਸ ਨੇ ਕੀਤਾ ਕਾਬੂ।
2006 ਦੇ ਔਰੰਗਾਬਾਦ ਅਸਲਾ ਮਾਮਲੇ ‘ਚ ਅੱਬੂ ਜੰਦਾਲ ਸਮੇਤ 7 ਨੂੰ ਉਮਰ ਕੈਦ।
ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ www.punjabpost.in/welcome ‘ਤੇ ਜਾਓ ਜੀ
ਸਰੋਤ – ਵੱਖ ਵੱਖ ਅਖਬਾਰਾਂ ਤੇ ਨਿਊਜ਼ ਚੈਨਲ।