
ਅੰਮ੍ਰਿਤਸਰ, 2 ਅਗਸਤ (ਜਗਦੀਪ ਸਿੰਘ ਸੱਗੂ)- ਏਡਿਡ ਸਕੂਲ ਯੂਨਿਅਨ ਜਿਲਾ ਅੰਮ੍ਰਿਤਸਰ ਦੀ ਮੀਟਿਗ ਸ਼੍ਰੀ ਗੁਰੂ ਰਾਮਦਾਸ ਗਰਲਜ਼ ਸੀ. ਸੈ. ਸਕੁਲ ਵਿਖੇ ਹੋਈ। ਪ੍ਰਧਾਨ ਰਾਜ ਕੁਮਾਰ ਤੇ ਸਕੱਤਰ ਯਸ਼ਪਾਲ ਸ਼ਰਮਾ ਨੇ ਦੱਸਿਆ ਕਿ ਸਿੱਖਿਆ ਮੰਤਰੀ ਦੇ ਲਾਰਿਆਂ ਤੋਂ ਮਜਬੂਰ ਹੋ ਕੇ ਮਰਜ਼ਰ ਦੀ ਮੰਗ ਲਈ ਏਡਿਡ ਸਕੂਲਾਂ ਕਰਮਚਾਰੀਆਂ ਵਲੋ 3.8.16 ਤੋਂ ਜੇਲਾਂ ਭਰਨ ਦੀ ਤਿਆਰੀ।25 ਜੁਲਾਈ ਨੂੰ ਸਿੱਖਿਆ ਮੰਤਰੀ ਦੇ ਨਾਲ ਏਡਿਡ ਸਕੂਲ ਯੂਨਿਅਨ ਦੀ ਗੱਲਬਾਤ ਬੇਨਤੀਜਾ ਰਹੀ।31 ਜੁਲਾਈ ਨੂੰ ਜਲੰਧਰ ਵਿਖੇ ਸਟੇਟ ਬਾਡੀ ਦੀ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਏਡਿਡ ਸਕੂਲ ਯੂਨਿਅਨ ਵਲੌ ਆਰਪਾਰ ਦੀ ਲੜਾਈ ਕੀਤੀ ਜਾਏਗੀ ਅਤੇ ਜੇਲਾਂ ਭਰੀਆਂ ਜਾਣਗੀਆਂ।ਸਰਕਾਰ ਜਾਣਬੁਝ ਕੇ ਏਡਿਡ ਸਕੂਲਾਂ ਨੂੰ ਬੰਦ ਕਰਨਾ ਚਾਹੁੰਦੀ ਹੈ ਜਿਸ ਦੀ ਉਦਾਹਰਨ ਹੈ ਕਿ ਸਰਕਾਰ ਨੇ ਇਲਜ਼ਾਮ ਲਗਾ ਕੇ 2 ਏਡਿਡ ਸਕੂਲਾਂ ਨੂੰ ਬੰਦ ਕਰ ਦਿੱਤਾ ਅਤੇ ਕੰਮ ਕਰ ਰਹੇ 35 ਦੇ ਕਰੀਬ ਕਰਮਚਾਰੀਆਂ ਨੂੰ ਬੇਰੋਜ਼ਗਾਰ ਬਣਾ ਕੇ ਘਰ ਬਿਠਾ ਦਿੱਤਾ।ਪ੍ਰੈਸ ਸਕੱਤਰ ਅਜੇ ਚੋਹਾਨ ਨੇ ਦੱਸਿਆ ਕਿ ਏਡਿਡ ਸਕੂਲ ਯੂਨੀਅਨ 1967, 1986, 1999 ਅਤੇ 2006 ਵਿੱਚ ਜੇਲਾਂ ਭਰਕੇ ਆਪਣੀਆਂ ਮੰਗਾਂ ਪੂਰੀਆਂ ਕਰਵਾ ਚੁਕੀ ਹੈ।ਪੰਜਾਬ ਦੇ ਕਈ ਸਕੂਲਾਂ ਵਿੱਚ ਕਰਮਚਾਰੀਆਂ ਦੀਆਂ ਤਨਖਾਹਾਂ ਕੱਟੀਆਂ ਜਾ ਰਹੀਆਂ ਹਨ।ਦੱਸਣਯੋਗ ਹੈ ਕਿ 9468 ਮੰਜੂਰਸ਼ੁਦਾ ਪੋਸਟਾਂ ਵਿੱਚੋ ਹੁਣ ਸਿਰਫ 3400 ਕਰਮਚਾਰੀ ਹੀ ਬਚੇ ਹਨ।3400 ਕਰਮਚਾਰੀਆਂ ਨੂੰ ਸਰਕਾਰੀ ਸਕੂਲਾਂ ਵਿਚ ਮਰਜ ਕਰਨਾਂ ਹੀ ਸਭ ਸਮੱਸਿਆਂਵਾਂ ਦਾ ਹੱਲ ਹੈ।ਇਸ ਨਾਲ ਸਰਕਾਰ ਨੂੰ ਇੰਨਾਂ ਕਰਮਚਾਰੀਆਂ ਦਾ ਪ੍ਰਾਵੀਡੈਟ ਫੰਡ ਜੋ 200 ਕਰੋੜ ਹੈ ਵੀ ਮਿਲ ਜਾਏਗਾ ਤੇ ਨਾਲ ਹੀ 3400 ੰਿਮਹਨਤੀ ਤੇ ਤਜਰਬੇਕਾਰ ਕਰਮਚਾਰੀ ਵੀ ਮਿਲਣਗੇ। ਸਰਕਾਰ ਨੂੰ ਇਹ ਕਰਮਚਾਰੀ 5% ਦੇ ਹਿਸਾਬ ਨਾਲ ਸਿਰਫ 1000 ਤੌ 2500 ਦੇ ਖਰਚ ਵਿੱਚ ਹੀ ਮਿਲ ਜਾਣੇ ਹਨ।ਸਾਡੇ ਗਆਂਢੀ ਰਾਜ ਹਿਮਾਚਲ, ਹਰਿਆਣਾ ਅਤੇ ਰਾਜਸਥਾਨ ਤਾਂ ਇਸ ਇਤਿਹਾਸਕ ਕੰਮ ਵਿਚ ਮੋਹਰੀ ਨਿਕਲੇ।ਇਸ ਮੌਕੇ ਡਾਇਰਕੈਟਰ ਪ੍ਰਕਾਸ਼ ਕੋਰ, ਪ੍ਰਿ. ਕਵਲਜੀਤ ਕੋਰ, ਅਜੈ ਚੋਹਾਨ, ਪ੍ਰਿਤਪਾਲ ਸਿੰਘ, ਜਸਵਿੰਦਰ ਸਿੰਘ, ਰਾਜਵਿੰਦਰ ਸਿੰਘ, ਗੁਰਵਿੰਦਰ ਸਿੰਘ, ਰਿਸ਼ੀ, ਰਮੇਸ਼ ਕੁਮਾਰ, ਗੁਰਪੀ੍ਰਤ ਬੇਦੀ, ਰਾਕੇਸ਼ ਸ਼ਰਮਾ, ਕੰਵਲਜੀਤ ਕੌਰ, ਵੰਦਨਾ ਵਰਮਾ, ਮੈਡਮ ਸੁਦੇਸ਼, ਰਜਨੀ ਅਰੋੜਾ ਆਦਿ ਮੋਜੂਦ ਸਨ।
Punjab Post Daily Online Newspaper & Print Media