Monday, December 23, 2024

 ਚਿੱਟਾ

ਐਸੀ ਕੀ ਪੰਜਾਬ ਵਿੱਚ ਹਵਾ ਆਈ,
ਹਰ ਪਾਸਿਓਂ ਦੁੱਖਾਂ ਨੇ ਘੇਰਾ ਪਾ ਲਿਆ।
ਸਾਡੀਆਂ ਫ਼ਸਲਾਂ ਨੂੰ ਚਿੱਟੇ ਮੱਛਰ,
‘ਤੇ ਜਵਾਨੀ ਨੂੰ ਚਿੱਟੇ ਨਸ਼ੇ ਨੇ ਖਾ ਲਿਆ।

ਸਵੇਰਾ ਲੱਗਦਾ ਨਾ ਕਿਤੇ ਹੋਣ ਵਾਲਾ,
ਜਿਵੇਂ ਸੂਰਜ ਕਿਸੇ ਨੇ ਭੜੋਲੇ ਪਾ ਲਿਆ।
ਤਰੱਕੀ ਦੀ ਲੱਗਦੀ ਨਾ ਹੁਣ ਉਮੀਦ ਕੋਈ,
ਬਰਬਾਦੀ ਵਾਲਾ ਬੂਟਾ ਘਰੇ ਲਾ ਲਿਆ।

ਮਾਵਾਂ ਦੇ ਪੁੱਤ ‘ਤੇ ਭੈਣਾਂ ਦੇ ਵੀਰ ਤੁਰਗੇ,
ਕਿਸੇ ਕਰਮਾਂ ਮਾਰੀ ਨੇ ਸੁਹਾਗ ਗਵਾ ਲਿਆ।
ਚਿੱਟਾ ਆਖ਼ਦੇ ਸ਼ਾਂਤੀ ਦਾ ਪ੍ਰਤੀਕ ਹੁੰਦਾ,
ਪਰ ਚਿੱਟੇ ਨੇ ਬਰਬਾਦੀ ਦਾ ਜਾਲ ਵਿਛਾ ਲਿਆ।

‘ਸੁੱਖਿਆ ਭੂੰਦੜਾ’ ਕਹਿਣਾ ਮੰਨ ਵੱਡਿਆਂ ਦਾ,
ਫ਼ੇਰ ਕਹੀਂ ਨਾ ਕਿੱਥੋਂ ਸਿਆਪਾ ਗਲ ਪਾ ਲਿਆ।

Sukha Bhunder

 

 

 

 

 

 

ਸੁੱਖਾ ਭੂੰਦੜ
ਸ੍ਰੀ ਮੁਕਤਸਰ ਸਾਹਿਬ
ਮੋ: 88729-69075

Check Also

ਸਾਉਣ ਮਹੀਨਾ

ਸਾਉਣ ਮਹੀਨਾ ਚੜ੍ਹਦੇ ਹੀ, ਮੁੜ ਬਚਪਨ ਦੀਆਂ ਯਾਦਾਂ ਦਾ ਆਉਣਾ। ਉਹ ਪਿੰਡ ਦੇ ਸਕੂਲ ਵਿੱਚ …

Leave a Reply