Sunday, October 6, 2024

ਅੱਜ ਦੀਆਂ ਸੁਰਖੀਆਂ…..

📝 ਅੱਜ ਦੀਆਂ ਸੁਰਖੀਆਂ…..
ਮਿਤੀ : 4 ਅਗਸਤ 2016

ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ….
http://punjabpost.in/welcome/?p=69490

〰〰〰〰〰〰〰〰
ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰

▶ ਹਵਾ ਵਿਚ ਅੱਗ ਲੱਗਣ ਨਾਲ ਐਮੀਰੈਟਸ ਕੰਪਨੀ ਦੇ ਹਵਾਈ ਜਹਾਜ ਦੀ ਦੁਬਈ ‘ਚ ਕਰਵਾਈ ਕ੍ਰੈਸ਼ ਲੈਡਿੰਗ – 275 ਯਾਤਰੂ ਤੇ 25 ਕ੍ਰਿਊ ਮੈਂਬਰ ਬਚਾਏ – ਅੱਗ ਬਝਾਉਂਦੇ ਇਕ ਫਾਇਰਮੈਨ ਦੀ ਮੌਤ।

▶ ਹਰਦੀਪ ਸਿੰਘ ਕਿੰਗਰਾ ਵਲੋਂ ਆਮ ਆਦਮੀ ਪਾਰਟੀ ਤੋਂ ਅਸਤੀਫਾ – ਕਿਹਾ ਪੰਜਾਬੀਆਂ ਦੀ ਆਪ ‘ਚ ਨਹੀਂ ਕੋਈ ਇਜ਼ਤ।

▶ ਦੁਰਗੇਸ਼ ਪਾਠਕ ਤੇ ਹਰਦੀਪ ਕਿੰਗਰਾ ਨੇ ਲਗਾਏ ਗੰਭੀਰ ਇਲਜ਼ਾਮ – ਕਿਹਾ ਸੁੱਚਾ ਸਿੰਘ ਛੋਟੇਪੁਰ ਨੂੰ ਆਪ ਚੋਂ ਚਾਹੁੰਦੇ ਸਨ ਕੱਢਣਾ ।

▶ ’84 ਸਿੱਖ ਕਤਲੇਆਮ ਦੇ 49 ਕੇਸਾਂ ਨੂੰ ਮੁੜ ਖੋਲੇਗੀ ਜਾਂਚ ਲਈ ਬਣੀ ਐਸ.ਆਈ.ਟੀ– ਰਾਜ ਸਭਾ ‘ਚ ਗ੍ਰਹਿ ਰਾਜ ਮੰਤਰੀ ਹੰਸ ਰਾਜ ਗੰਗਾ ਰਾਮ ਨੇ ਦਿੱਤੀ ਜਾਣਕਾਰੀ।

▶ ਉਤਰ ਪ੍ਰਦੇਸ਼ ਵਿੱਚ 30 ਸੀਟਾਂ ‘ਤੇ ਚੋਣ ਲੜੇਗਾ ਅਕਾਲੀ ਦਲ – ਭਾਜਪਾ ਨਾਲ ਸਹਿਮਤੀ ਨਾ ਹੋਣ ਤੇ ਇਕੱਲਾ ਨਿਤਰੇਗਾ ਮੈਦਾਨ ‘ਚ- ਮਲੂਕਾ।

▶ ਸ਼੍ਰੋਮਣੀ ਅਕਾਲੀ ਦਲ ਵਲੋਂ ਪੰਜਾਬ ਚੋਣਾਂ ਲਈ 30-35 ਉਮੀਦਵਾਰਾਂ ਦੀ ਲਿਸਟ ਤਿਆਰ – ਇਸੇ ਮਹੀਨੇ ਹੋ ਸਕਦਾ ਹੈ ਐਲਾਨ।

▶ ਭਗਵੰਤ ਮਾਨ ਨਸ਼ਾ ਮਾਮਲਾ- ਸੁਖਬੀਰ ਬਾਦਲ ਤੇ ਸਾਂਪਲਾ ਦਾ ਬਿਆਨ, ਪੰਜਾਬ ਸਰਕਾਰ ਨਸ਼ਾ ਛੁਡਾਉਣ ਦਾ ਖਰਚਾ ਚੁੱਕਣ ਲਈ ਤਿਆਰ ।

▶ ਹਰਿਆਣਾ ਤੋਂ ਅਜ਼ਾਦ ਉਮੀਦਵਾਰ ਵਜੋਂ ਜਿੱਤੇ ਸ਼ੁਭਾਸ਼ ਚੰਦਰਾ ਨੇ ਰਾਜ ਸਭਾ ਮੈਂਬਰ ਦੀ ਸਹੁੰ ਚੁੱਕੀ – ਪਿਤਾ-ਪਤਨੀ ਸਮੇਤ ਪਰਿਵਾਰਕ ਮੈਂਬਰ ਤੇ ਹਿਸਾਰ ਤੋਂ ਪੰਜ ਲੜਕੀਆਂ ਰਹੀਆਂ ਮੌਜ਼ੂਦ।

▶ ਸਤੰਬਰ ਮਹੀਨੇ ਚੰਡੀਗੜ੍ਹ ਅੰਤਰਰਾਸ਼ਟਰੀ ਏਅਰਪੋਰਟ ਤੋਂ ਦੁਬਈ ਲਈ ਸਿੱਧੀ ਉਡਾਨ ਭਰਨ ਲਈ ਤਿਆਰ ਏਅਰ ਇੰਡੀਗੋ – ਕੋਰਟ ‘ਚ ਦਿੱਤਾ ਐਫੀਡੇਵਿਟ।

▶ ਹਰਿਆਣਾ ਦੀਆਂ ਜੇਲ੍ਹਾਂ ਵਿੱਚ ਲੱਗਣਗੇ ਸਾਵਣ ਦੇ ਮੇਲੇ – ਤੀਆਂ ਦਾ ਤਿਉਹਾਰ ਮਨਾ ਸਕਣਗੀਆਂ ਕੈਦੀ ਔਰਤਾਂ।

▶ ਹਿਸਾਰ ਵਿੱਚ ਦਲਿਤਾਂ ਨੂੰ ਮੰਦਿਰ ‘ਚ ਜਾਣ ਤੋਂ ਰੋਕਣ ‘ਤੇ ਪੈਦਾ ਹੋਇਆ ਤਨਾਅ – ਦੋਨਾਂ ਧਿਰਾਂ ਨੇ ਬੈਠ ਕੇ ਸੁਲਝਾਇਆ ਮਾਮਲਾ– ਦਲਿਤਾਂ ‘ਤੇ ਲਗਾਈ ਰੋਕ ਹਟਾਈ।

▶ ਜੀ.ਐਸ.ਟੀ (ਗੁਡਜ਼ ਐਂਡ ਸਰਵਿਸ ਟੈਕਸ) ਬਿੱਲ ਰਾਜ ਸਭਾ ‘ਚ ਪਾਸ–ਹੱਕ ‘ਚ ਪਈਆਂ 203 ਵੋਟਾਂ।

▶ ਜੀ.ਐਸ.ਟੀ ਬਿੱਲ ਪਾਸ ਹੋਣ ਨਾਲ–ਟੈਕਸ ਬਚਾਉਣਾ ਹੋਵੇਗਾ ਮੁਸ਼ਕਿਲ ਤੇ ਭ੍ਰਿਸ਼ਟਾਚਾਰ ਤੇ ਲੱਗੇਗੀ ਰੋਕ – ਜੇਤਲੀ।

▶ ਗੁਰਜਾਤ ਦੀ ਮੁੱਖ ਮੰਤਰੀ ਅਨੰਦੀਬੇਨ ਦਾ ਅਸਤੀਫਾ ਭਾਜਪਾ ਹਾਈਕਮਾਂਡ ਵਲੋਂ ਮਨਜੂਰ–ਨਵੇਂ ਸੀ.ਐਮ ਦੀ ਚੋਣ ਛੇਤੀ।

▶ ਗੋਆ ਮੁੰਬਈ ਹਾਈਵੇਅ ‘ਤੇ ਰਾਏਗੜ੍ਹ ਵਿਖੇ ਸਾਵਿਤ੍ਰੀ ਨਦੀ ਦਾ ਪੁੱਲ ਮੀਂਹ ਦੇ ਪਾਣੀ ਦੇ ਤੇਜ ਬਹਾਅ ‘ਚ ਰੂੜਿਆ– 2 ਬੱਸਾਂ ਦੇ 44 ਦੇ ਕਰੀਬ ਯਾਤਰੂ ਲਾਪਤਾ ।

▶ ਡੋਨਾਲਡ ਟਰੰਪਡ ਅਮਰੀਕੀ ਰਾਸ਼ਟਰਤੀ ਦੇ ਆਹੁੱਦੇ ਦੇ ਕਾਬਲ ਨਹੀਂ – ਬਰਾਕ ਓਬਾਮਾ।

▶ ਲੰਡਨ ਵਿੱਚ ਵਿਸ਼ਵ ਦਾ ਸਭ ਤੋਂ ਵੱਡਾ ਮੂਵਿੰਗ ਟਾਵਰ ਤਿਆਰ– ਇਕੋ ਸਮੇਂ 200 ਵਿਅਕਤੀ 30 ਮੀਲ ਤੱਕ ਸ਼ਹਿਰ ਦਾ ਤੱਕ ਸਕਣਗੇ ਨਜ਼ਾਰਾ।

▶ ਫਗਵਾੜਾ ਵਿੱਚ ਮੁਸਲਿਮ ਭਾਈਚਾਰੇ ਨਾਲ ਵਧੀਕੀ ਮਾਮਲਾ – ਸ਼ਿਵ ਸੈਨਾ ਨੇ ਮੰਗੀ ਲਿਖਤੀ ਮੁਆਫੀ।

▶ ਪੁਲਿਸ ਨੇ ਲੁਧਿਆਣਾ ਪੰਜਾਬ ਨੈਸ਼ਨਲ ਬੈਂਕ ਡਕੈਤੀ ਮਾਮਲਾ ਸੁਲਝਾਇਆ– 6 ਲੱਖ ਦੀ ਨਕਦੀ ਤੇ ਇਕ ਪਿਸਤੌਲ ਸਮੇਤ ਮਾਸਟਰ ਮਾਈਂਡ ਕੀਤਾ ਗ੍ਰਿਫਤਾਰ।

▶ ਗੁਰਮੀਤ ਸਿੰਘ ਕੁਲਾਰ ਨੂੰ ਸੀ.ਐਮ ਬਾਦਲ ਨੇ ਬਣਾਇਆ ਪੰਜਾਬ ਰਾਮਗ੍ਹੜੀਆ ਵੈਲਫੇਅਰ ਬੋਰਡ ਦਾ ਚੇਅਰਮੈਨ ।

▶ ਉਪਕਾਰ ਸਿੰਘ ਅਹੂਜਾ ਪੰਜਾਬ ਸਮਾਲ ਇੰਡਸਟਰੀ ਵੈਲਫੇਅਰ ਬੋਰਡ ਅਤੇ ਅਜੀਤ ਸਿੰਘ ਪੰਜਾਬ ਸਮਾਲ ਟ੍ਰੇਡਰਜ਼ ਬੋਰਡ ਦੇ ਚੇਅਰਮੈਨ ਬਣਾਏ ਗਏ।

▶ ਮੁੱਖ ਮੰਤਰੀ ਬਾਦਲ ਨੇ ਪੰਜਾਬ ਘੱਟ ਗਿਣਤੀ ਕਮਿਸ਼ਨ ‘ਚ ਵੀ ਨਿਯੁੱਕਤ ਕੀਤੇ 2 ਮੈਂਬਰ।

▶ ਟ੍ਰੈਫਿਕ ਨਿਯਮਾਂ ਸਬੰਧੀ ਸੋਧੇ ਮੋਟਰ ਵਹੀਕਲ ਬਿੱਲ ਨੂੰ ਕੇਂਦਰੀ ਕੈਬਨਿਟ ਨੇ ਦਿੱਤੀ ਮਨਜ਼ੂਰੀ – 5 ਤੋਂ 10 ਗੁਣਾ ਜੁਰਮਾਨਾ ਵਧਾਉਣ ਦੀ ਕੀਤੀ ਸ਼ਿਫਾਰਿਸ਼।

▶ ਮਾਓਵਾਦੀ ਨੇਤਾ ਪੁਸ਼ਪ ਕਮਲ ਦਹਿਲ ਪ੍ਰਚੰਡ ਨੇਪਾਲ ਦੇ ਨਵੇਂ ਪ੍ਰਧਾਨ ਮੰਤਰੀ ਬਣੇ।

▶ ਭਗਵੰਤ ਮਾਨ ਸੰਸਦੀ ਵੀਡੀਓਗ੍ਰਾਫੀ ਮਾਮਲੇ ਦੀ ਜਾਂਚ ਲਈ ਕਮੇਟੀ ਦੀ ਮਿਆਦ ਦੋ ਹਫਤੇ ਵਧਾਈ – ਸਪੀਕਰ ਨੇ ਕਿਹਾ ਸੰਸਦ ‘ਚ ਨਾ ਆਉਣ ਭਗਵਤ ਮਾਨ।

▶ 15 ਅਗਸਤ ਨੂੰ ਅਜ਼ਾਦੀ ਜਸ਼ਨਾਂ ਦਾ ਸਿੱਖ ਜਥੇਬੰਦੀਆਂ ਵਲੋਂ ਬਾਈਕਾਟ ਦਾ ਐਲਾਨ – ਕਿਹਾ ਲੁਧਿਆਣਾ ਵਿੱਚ ਹੋਵੇਗਾ ਵੱਡਾ ਪ੍ਰਦਰਸ਼ਨ।

▶ ਭਾਰਤ ਚੀਨ ਸਰਹੱਦ ‘ਤੇ ਭਾਰਤ ਤਾਇਨਾਤ ਕਰੇਗਾ ਬ੍ਰਹਿਮੋਸ ਮਿਜ਼ਾਇਲ ?

▶ ਸਹਾਰਾ ਮੁੱਖੀ ਸੁਬਰਤਾ ਰਾਓ ਵਲੋਂ 306 ਕਰੋੜ ਜਮਾਂ ਕਰਵਾਉਣ ‘ਤੇ ਪੈਰੋਲ ਦੀ ਮਿਆਦ ਵਧੀ।

▶ ਫਿਲਮ ਮਾਈਕਲ ਮਿਸ਼ਰਾ ‘ਤੇ ਪੰਜਾਬ ਸਰਕਾਰ ਨੇ ਲਾਈ ਪਾਬੰਦੀ- ਸਫਾਈ ਮਜਦਰੂ ਸੰਗਠਨ ਨੇ 4 ਅਗਸਤ ਨੂੰ ਬੰਦ ਦੀ ਕਾਲ ਵਾਪਸ ਲਈ ।

📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ www.punjabpost.in/welcome ‘ਤੇ ਜਾਓ ਜੀ 🙏

📡 ਸਰੋਤ – ਵੱਖ ਵੱਖ ਅਖਬਾਰਾਂ ਤੇ ਨਿਊਜ਼ ਚੈਨਲ।

Check Also

ਰੰਗਮੰਚ ਕਲਾਕਾਰ ਕੈਲਾਸ਼ ਕੌਰ ਦੇ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ

ਸੰਗਰੂਰ, 5 ਅਕਤੂਬਰ (ਜਗਸੀਰ ਲੌਂਗੋਵਾਲ) – ਤਰਕਸ਼ੀਲ ਸੁਸਾਇਟੀ ਪੰਜਾਬ ਨੇ ਪ੍ਰਸਿੱਧ ਲੋਕਪੱਖੀ ਨਾਟਕਕਾਰ ਅਤੇ ਚਿੰਤਕ …

Leave a Reply