Monday, August 10, 2026

ਸਮਾਜਸੇਵੀ ਪਰਿਵਾਰ ਨੇ ਖਾਲਸਾ ਕਾਲਜ ਸੰਦੌੜ ਨੂੰ ਦਾਨ ਕੀਤੀ 7 ਏਕੜ ਜਮੀਨ

PPN0308201610ਸੰਦੌੜ, 3 ਅਗਸਤ (ਹਰਮਿੰਦਰ ਸਿੰਘ ਭੱਟ) – ਸੰਤ ਬਾਬਾ ਅਤਰ ਸਿੰਘ ਖਾਲਸਾ ਕਾਲਜ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਕਾਲਜ ਨੂੰ 7 ਏਕੜ ਜਮੀਨ ਦਾਨ ਦੇਣ ਵਾਲੀ ਸਮਾਜਸੇਵੀ ਬੀਬੀ ਜੰਗੀਰ ਕੌਰ ਪਤਨੀ ਧਰਮ ਸਿੰਘ ਨੈਣੀਆਂ ਨੂੰ ਸਨਮਾਨਤ ਕੀਤਾ ਗਿਆ।ਕਾਲਜ ਦੀ ਪ੍ਰਬੰਧਕੀ ਕਮੇਟੀ ਦੇ ਸਕੱਤਰ ਜਰਨਲ ਗਿਆਨੀ ਬਾਬੂ ਸਿੰਘ ਸੰਦੌੜ ਨੇ ਦੱਸਿਆ ਕਿ ਬੀਬੀ ਜੰਗੀਰ ਕੌਰ ਨੇ ਕਾਲਜ ਵੱਲੋਂ ਬੱਚਿਆਂ ਨੂੰ ਦਿਤੀ ਜਾਂਦੀ ਵਧੀਆ ਪੜਾਈ ਦੇ ਪ੍ਰਭਾਵਿਤ ਹੋਕੇ ਆਪਣੀ 7 ਏਕੜ ਜਮੀਨ ਦਾਨ ਦੇਣ ਦਾ ਫੈਸਲਾ ਕੀਤਾ ਹੈ।ਉਨ੍ਹਾਂ ਕਿਹਾ ਕਿ ਭਾਵੇਂ ਕਿ ਅੱਜ ਮਨੁੱਖ ਵੱਖ ਵੱਖ ਤਰਾਂ ਦੇ ਦਾਨ ਪੁੰਨ ਕਰ ਰਿਹਾ ਹੈ ਪਰ ਵਿਦਿਆ ਦੇ ਲਈ ਕੀਤਾ ਦਾਨ ਅਹਿਮ ਹੁੰਦਾ ਹੈ।ਇਸ ਦੌਰਾਨ ਬਾਬਾ ਜਸਦੇਵ ਸਿੰਘ ਲੋਹਟਬੱਦੀ ਵਾਲਿਆਂ ਸਮੇਤ ਕਾਲਜ ਦੀ ਪ੍ਰਬੰਧਕੀ ਕਮੇਟੀ ਵੱਲੋਂ ਬੀਬੀ ਜੰਗੀਰ ਕੌਰ ਦਾ ਸਨਮਾਨ ਕੀਤਾ ਗਿਆ।ਇਸ ਮੌਕੇ ਪ੍ਰਿੰਸੀਪਲ ਡਾ. ਪਰਮਜੀਤ ਕੌਰ, ਕਾਲਜ ਦੀ ਪ੍ਰਬੰਧਕੀ ਕਮੇਟੀ ਦੀ ਪ੍ਰਧਾਨ ਮਾਤਾ ਹਰਦਿਆਲ ਕੌਰ, ਅਵਤਾਰ ਸਿੰਘ ਰੋਹਣੋਂ, ਬਾਬਾ ਹਰਬੰਸ ਸਿੰਘ, ਹਰਜਿੰਦਰ ਸਿੰਘ ਕਹਿਲ,  ਨਛੱਤਰ ਸਿੰਘ, ਪ੍ਰੋ. ਸਵਰਨਜੀਤ ਸਿੰਘ, ਅਜੀਤ ਸਿੰਘ ਕਸਬਾ ਭੁਰਾਲ, ਸੁਖਵਿੰਦਰ ਸਿੰਘ ਸੰਦੌੜ,ਪ੍ਰੋ. ਜਗਦੀਪ ਸਿੰਘ, ਪ੍ਰੋ. ਬਚਿੱਤਰ ਸਿੰਘ ਬਲਜਿੰਦਰ ਸਿੰਘ, ਬਲਬੀਰ ਸਿੰਘ ਆਦਿ ਹਾਜਰ ਸਨ।

Check Also

ਖਾਲਸਾ ਯੂਨੀਵਰਸਿਟੀ ਵੱਲੋਂ ‘ਵਿਕਲਪਿਕ ਵਿਵਾਦ ਨਿਪਟਾਰਾ ਪ੍ਰਣਾਲੀ’ ‘ਤੇ ਅੰਤਰਰਾਸ਼ਟਰੀ ਸੈਮੀਨਾਰ

ਅੰਮ੍ਰਿਤਸਰ, 8 ਅਗਸਤ (ਸੁਖਬੀਰ ਖੁਰਮਣੀਆਂ)¸- ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ਆਧੁਨਿਕ ਕਾਨੂੰਨੀ ਯੁੱਗ …

Leave a Reply