ਸੰਦੌੜ , 3 ਅਗਸਤ (ਹਰਮਿੰਦਰ ਸਿੰਘ ਭੱਟ) – ਨੇੜਲੇ ਪਿੰਡ ਫਿਰੋਜਪੁਰ ਕੁਠਾਲਾ ਵਿਖੇ 8 ਵਿਅਕਤੀਆਂ ਵਲੋਂ ਇੱਕ ਕਿਸਾਨ ਦੇ ਖੇਤ ਅਤੇ ਘਰ ਤੇ ਕਬਜਾ ਕਰਨ ਦੇ ਮਾਮਲੇ ਵਿਚ ਸੰਦੌੜ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ।ਅਸਗਰ ਖਾਂ ਪੁਤਰ ਸਤਾਰ ਖਾਂ ਵਾਸੀ ਭੂਦਨ ਦੇ ਬਿਆਨਾਂ ਦੇ ਆਧਾਰ ਤੇ ਪੁਲਿਸ ਨੂੰ ਦੱਸਿਆ ਕਿ ਮੇਰੇ ਪਿਤਾ ਸਤਾਰ ਖਾਂ ਨੇ 16 ਅਗਸਤ 2011 ਨੂੰ 13 ਵਿਘੇ 14 ਵਿਸਵੇ ਪਿੰਡ ਕੁਠਾਲਾ ਦੀ ਜਮੀਨ ਖਰੀਦੀ ਸੀ ਜਿਸ ਵਿਚ ਮਕਾਨ ਵੀ ਬਣਿਆ ਹੋਇਆ ਹੈ ਅਤੇ ਉਸ ਤੇ ਉਸ ਸਮੇਂ ਤੋਂ ਅਸੀ ਕਾਬਜ ਹਾਂ ਪਰ ਇੱਕ ਸਾਲ ਪਹਿਲਾਂ ਮੇਰੇ ਪਿਤਾ ਸਤਾਰ ਖਾਂ ਦੀ ਮੌਤ ਹੋ ਗਈ ਸੀ ਪਰ ਕੱਲ ਇਸ ਜਮੀਨ ਅਤੇ ਘਰ ਤੇ ਹਰਬੰਸ ਸਿੰਘ ਪੁਤਰ ਪ੍ਰੇਮ ਸਿੰਘ ਜੱਟ ਵਾਸੀ ਜਲਾਜਣ ਉਸ ਦੀ ਘਰਵਾਲੀ ਅਤੇ ਉਸਦਾ ਲੜਕਾ ਸਮੇਤ ਅੱਠ ਵਿਅਕਤੀਆਂ ਨੇ ਟਰੈਕਟਰ ਟਰਾਲੀ ਉਪਰ ਸਮਾਨ ਲੱਦ ਕੇ ਘਰ ਦੇ ਕੁੱਝ ਕਮਰਿਆਂ ‘ਤੇ ਕਬਜਾ ਕਰ ਲਿਆ ।ਉਨਾਂ ਨੂੰ ਰੋਕਣ ਦੀ ਕੌਸਿਸ ਕੀਤੀ ਪਰ ਉਹ ਨਾ ਰੁਕੇ ਕਿਉੁੇਕਿ ਉਨਾਂ ਦੀ ਸਹਾਇਤਾ ਵਿਚ ਗੁਰਮੀਤ ਸਿੰਘ ਪੁੱਤਰ ਛੋਟਾ ਸਿੰਘ, ਭੋਲਾ ਸਿੰਘ ਪੁੱਤਰ ਮੁਖਤਿਆਰ ਸਿੰਘ, ਦਰਸਨ ਸਿੰਘ ਪੁਤਰ ਜੈ ਸਿੰਘ ਤਿੰਨੇ ਵਾਸੀ ਮਾਹਮਦਪੁਰ, ਹੀਰਾ ਸਿੰਘ ਵਾਸੀ ਇਮਾਮਗੜ੍ਹ, ਮਿਸਰਾਂ ਸਿੰਘ ਵਾਸੀ ਗੰਡੇਵਾਲ ਨੇ ਉਨਾਂ ਦੇ ਘਰ ‘ਤੇ ਕਬਜਾ ਕਰ ਲਿਆ । ਜਦ ਥਾਣਾ ਸੰਦੌੜ ਨੂੰ ਇਤਲਾਹ ਦਿਤੀ ਤਾਂ ਏ.ਐਸ.ਆਈ ਹਰਜਿੰਦਰ ਸਿੰਘ ਨੇ ਦੋਵੇਂ ਧਿਰਾਂ ਨੂੰ ਸਬੂਤਾਂ ਸਮੇਤ ਆਉਣ ਲਈ ਕਿਹਾ।ਥਾਣਾ ਮੁੱਖੀ ਅਮਨਪਾਲ ਸਿੰਘ ਵਿਰਕ ਦੋਵਾਂ ਧਿਰਾਂ ਦੇ ਬਿਆਨ ਲੈ ਕੇ ਇਨਾਂ ਅੱਠ ਵਿਅਕਤੀਆਂ ਵਿਰੁੱਧ ਨਜਾਇਜ ਕਬਜਾ ਅਤੇ ਧਮਕਾਉਣ ਦੀ ਸ਼ਾਜਿਸ ਤਹਿਤ ਮੁਕਦਮਾ ਦਰਜ ਕਰ ਲਿਆ ਅਤੇ ਪੰਜ ਵਿਅਕਤੀਆਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ।ਜਿਸ ਦੀ ਭਿਣਕ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾਂ ਬਲਾਕ ਸੇਰਪੁਰ ਦੇ ਆਗੂਆਂ ਨੂੰ ਪਈ ਤਾਂ ਉਨਾਂ ਨੇ ਥਾਣਾ ਸੰਦੌੜ ਦੇ ਮੁੱਖ ਗੇਟ ਨੂੰ ਘੇਰ ਲਿਆ ਉਨਾਂ ਕਿਹਾ ਕਿ ਗੁਰਮੀਤ ਸਿੰਘ, ਭੋਲਾ ਸਿੰਘ, ਦਰਸਨ ਸਿੰਘ ਫੌਜੀ ਤਿੰਨੇ ਵਾਸੀ ਮਾਹਮਦਪੁਰ ਅਤੇ ਮਿਸਰਾ ਸਿੰਘ ਗੰਡੇਵਾਲ ਜੋ ਕਿਸਾਨ ਆਗੂ ਹਨ ਉਹ ਕਬਜਾ ਕਰਨ ਨਹੀਂ ਸਗੋਂ ਉਹ ਸਮਝੌਤਾ ਕਰਵਾਉਣ ਆਏ ਸਨ, ਪਰ ਸੰਦੌੜ ਪੁਲਿਸ ਨੇ ਜਾਣਬੁੱਝ ਕੇ ਇਨਾਂ ਉਪਰ ਗਲਤ ਮਾਮਲਾ ਦਰਜ ਕੀਤਾ ਹੈ।ਕਿਸਾਨ ਆਗੂਆਂ ਨੂੰ ਡੀ.ਐਸ.ਪੀ ਮਲੇਰਕੋਟਲਾ ਵਲੋਂ ਦਿਤੇ ਜਬਾਨੀ ਆਦੇਸ਼ਾਂ ‘ਤੇ ਕਿ ਕਿਸੇ ਵੀ ਵਿਅਕਤੀ ਨਾਲ ਨਜਾਇਜ ਨਹੀਂ ਕੀਤੀ ਜਾਵੇਗੀ ਜੋ ਦੋਸ਼ੀ ਹੋਵੇਗਾ, ਉਸ ਪਰ ਹੀ ਮੁਕਦਮਾ ਦਰਜ ਰਹੇਗਾ ਇਸ ਸੰਬੰਧੀ ਥਾਣਾ ਮੁੱਖੀ ਅਮਨਪਾਲ ਸਿੰਘ ਵਿਰਕ ਨੇ ਕਿਹਾ ਕਿ ਥਾਣਾ ਸੰਦੌੜ ਅਧੀਨ ਪੈਂਦੇ ਕਿਸੇ ਵੀ ਪਿੰਡ ਵਿਚ ਨਜਾਇਜ਼ ਕਬਜਾ ਅਤੇ ਅਨੁਸਾਸਨ ਭੰਗ ਨਹੀਂ ਕਰਨ ਦਿਤਾ ਜਾਵੇਗਾ ਅਤੇ ਇਸ ਤੋਂ ਬਾਅਦ ਕਿਸਾਨ ਆਗੂ ਕਰਮਜੀਤ ਸਿੰਘ ਛੰਨਾਂ, ਸਮਸੇਰ ਸਿੰਘ ਇਸਾਪੁਰ ਲੰਡਾ, ਦਰਸਨ ਸਿੰਘ ਕਾਤਰੋ, ਭਜਨ ਸਿੰਘ ਅਲੀਪੁਰ, ਗੁਰਤੇਜ ਸਿੰਘ ਕਲੇਰਾਂ, ਕਾਮਰੇਡ ਗੁਰਚਰਨ ਸਿੰਘ ਕਾਤਰੋ, ਗੁਰਦੀਪ ਸਿੰਘ ਅਲੀਪੁਰ, ਬੂਟਾ ਸਿੰਘ ਬਾਪਲਾ, ਜੋਰਾ ਸਿੰਘ ਛੰਨਾਂ ਆਦਿ ਆਗੂਆਂ ਨੇ ਥਾਣਾ ਮੁੱਖੀ ਵਲੋਂ ਕਿਸਾਨ ਆਗੂਆਂ ਦੀ ਜਮਾਨਤ ਲੈਣ ਤੇ ਧਰਨਾ ਖਤਮ ਕਰ ਦਿਤਾ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ‘ਵਿਕਲਪਿਕ ਵਿਵਾਦ ਨਿਪਟਾਰਾ ਪ੍ਰਣਾਲੀ’ ‘ਤੇ ਅੰਤਰਰਾਸ਼ਟਰੀ ਸੈਮੀਨਾਰ
ਅੰਮ੍ਰਿਤਸਰ, 8 ਅਗਸਤ (ਸੁਖਬੀਰ ਖੁਰਮਣੀਆਂ)¸- ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ਆਧੁਨਿਕ ਕਾਨੂੰਨੀ ਯੁੱਗ …
Punjab Post Daily Online Newspaper & Print Media