Wednesday, November 11, 2026

ਕੇਜਰੀਵਾਲ ਲੋਕਾਂ ਨੂੰ ਝੂਠੇ ਸਬਜ਼ਬਾਗ ਦਿਖਾਉਣ ਵਿੱਚ ਬਨਾਰਸ ਦੇ ਠਗਾਂ ਤੋਂ ਵੀ ਅੱਗੇ- ਮਜੀਠੀਆ

PPN0308201617ਮਜੀਠਾ, 3 ਅਗਸਤ (ਪੰਜਾਬ ਪੋਸਟ ਬਿਊਰੋ) – ਮਾਲ ਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਲੋਕਾਂ ਨੂੰ ਸਬਜ਼ਬਾਗ ਦਿਖਾਉਣ ਵਿੱਚ ਬਨਾਰਸ ਦੇ ਠਗਾਂ ਤੋਂ ਵੀ ਕਈ ਗੁਣਾ ਅੱਗੇ ਲੰਗ ਗਿਆ ਹੈ।ਉਨ੍ਹਾਂ ਕਿਹਾ ਕਿ ਪੰਜਾਬ ਵਿਚ ਸੱਤਾ ਦੀ ਲਾਲਸਾ ਕਾਰਨ ਕੇਜਰੀਵਾਲ ਵਲੋਂ ਪੰਜਾਬ ਨੂੰ ਭਰਾ ਮਾਰੂ ਜੰਗ ਵੱਲ ਧੱਕਣ ਦੀਆਂ ਸਾਜਿਸ਼ਾ ਰਚੀਆਂ ਜਾ ਰਹੀਆਂ ਹਨ, ਜਿਨ੍ਹਾਂ ਤੋਂ ਪੰਜਾਬੀਆਂ ਨੂੰ ਸੁਚੇਤ ਰਹਿਣਾ ਚਾਹੀਦਾ ਹੈ।  ਸ: ਬਿਕਰਮ ਮਜੀਠੀਆ ਅੱਜ ਮਜੀਠਾ ਵਿਖੇ ਸਬ ਤਹਿਸੀਲ ਨੂੰ ਅੱਪ ਗਰੇਡ ਕਰ ਕੇ ਸਬ ਡਿਵੀਜ਼ਨ ਬਣਾਏ ਜਾਣ ‘ਤੇ ਇਲਾਕਾ ਨਿਵਾਸੀਆਂ ਵੱਲੋਂ ਰੱਖੇ ਗਏ ਸਨਮਾਨ ਸਮਾਰੋਹ ਮੌਕੇ ਧੰਨਵਾਦੀ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਮਜੀਠਾ ਹਲਕੇ ਦੇ ਮੋਹਤਬਾਰ ਆਗੂਆਂ ਨੇ ਮਜੀਠਾ ਹਲਕੇ ਦੇ ਕੀਤੇ ਗਏ ਵਿਕਾਸ ਲਈ ਕੈਬਨਿਟ ਮੰਤਰੀ ਅਤੇ ਮਜੀਠਾ ਹਲਕੇ ਦੇ ਵਿਧਾਇਕ ਸ: ਬਿਕਰਮ ਸਿੰਘ ਮਜੀਠੀਆ ਦੀ ਖੂਬ ਸ਼ਲਾਘਾ ਕੀਤੀ ਕਿਹਾ ਕਿ ਸ. ਮਜੀਠੀਆ ਨੇ ਮਜੀਠਾ ਨੂੰ ਸਬ ਡਵੀਜ਼ਨ ਬਣਵਾ ਕੇ 50 ਸਾਲਾਂ ਤੋਂ ਲਟਕਦੀ ਮੰਗ ਨੂੰ ਨਿੱਜੀ ਦਿਲਚਸਪੀ ਲੈ ਕੇ ਨੇਪਰੇ ਚਾੜਿਆ ਹੈ।ਸ: ਮਜੀਠੀਆ ਨੇ ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਲਾਕੇ ਵਿਚ ਕੀਤੇ ਗਏ ਵੱਡੇ ਵਿਕਾਸ ਤੋਂ ਘਬਰਾਇਆ ਕਾਂਗਰਸ ਦਾ ਇਕ ਅਹਿਮ

Check Also

ਖਾਲਸਾ ਕਾਲਜ ਇੰਜੀਨੀਅਰਿੰਗ ਵਲੋਂ ਵਾਤਾਵਰਣ-ਅਨੁਕੂਲ ਗਰੀਨ ਦੀਵਾਲੀ ਮਨਾਈ ਗਈ

ਅੰਮ੍ਰਿਤਸਰ, 9 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …

Leave a Reply