Monday, November 9, 2026

ਗੁਲਜਾਰ ਸਿੰਘ ਰਣੀਕੇ ਨੇ ਸ਼ਗਨ ਸਕੀਮ ਦੇ 46 ਲਾਭਪਾਤਰੀਆਂ ਨੂੰ ਦਿੱਤੇ ਚੈੱਕ

PPN0308201620ਪੱਟੀ, 3 ਅਗਸਤ (ਰਣਜੀਤ ਸਿੰਘ ਮਾਹਲਾ) – ਸ਼ੋ੍ਰਮਣੀ ਅਕਾਲੀ ਦਲ ਐਸ ਸੀ ਵਿੰਗ ਹਲਕਾ ਪੱਟੀ ਵੱਲੋਂ ਸਰਪੰਚ ਚਰਨ ਸਿੰਘ ਕੈਰੋਂ ਜਿਲਾ ਮੀਤ ਪ੍ਰਧਾਨ ਸ਼ੋ੍ਰਮਣੀ ਅਕਾਲੀ ਦਲ ਐਸ ਸੀ ਵਿੰਗ, ਹਰਜਿੰਦਰ ਸਿੰਘ ਠੱਕਰਪੁਰਾ ਹਲਕਾ ਇੰਚਾਰਜ ਸ਼ੋ੍ਰਮਣੀ ਅਕਾਲੀ ਦਲ ਐਸ ਸੀ ਵਿੰਗ ਅਤੇ ਬਲਦੇਵ ਸਿੰਘ ਕੈਰੋਂ ਹਲਕਾ ਇੰਚਾਰਜ ਸ਼ੋ੍ਰਮਣੀ ਅਕਾਲੀ ਦਲ ਬੀ ਸੀ ਵਿੰਗ ਦੀ ਅਗਵਾਈ ਹੇਠ ਸ. ਆਦੇਸ਼ਪ੍ਰਤਾਪ ਸਿੰਘ ਕੈਰੋਂ ਖੁਰਾਕ ਸਪਲਾਈ ਮੰਤਰੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ‘ਤੇ ਕੈਰੋਂ ਭਵਨ ਪੱਟੀ ਵਿਖੇ ਵਿਸ਼ਾਲ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਰੈਲੀ ਵਿੱਚ ਗੁਲਜ਼ਾਰ ਸਿੰਘ ਰਣੀਕੇ ਕੌਮੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਐਸ ਸੀ ਵਿੰਗ ਤੇ ਕੈਬਨਿਟ ਮੰਤਰੀ ਪੰਜਾਬ ਮੁੱਖ ਮਹਿਮਾਨ ਵਜੋਂ ਪਹੁੰਚੇ ਤੇ ਇਸ ਮੌਕੇ ਸ਼ਗਨ ਸਕੀਮ ਦੇ 46 ਚੈੱਕ ਲਾਭਪਾਤਰੀਆਂ ਨੂੰ ਦਿੱਤੇ ਗਏ।
ਹਾਜਰ ਇਕੱਠ ਨੂੰ ਸੰਬੋਧਨ ਕਰਦਿਆਂ ਸ. ਰਣੀਕੇ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਦਲਿਤ ਵਰਗ ਲਈ ਕਈ ਸਕੀਮਾਂ ਪਿਛਲੇ 9 ਸਾਲਾਂ ਤੋਂ ਚਲਾਈਆਂ ਹੋਈਆਂ ਹਨ, ਜਿੰਨਾਂ ਵਿਚ 200 ਯੂਨਿਟ ਬਿਜਲੀ ਫਰੀ, ਆਟਾ ਦਾਲ ਸਕੀਮ, ਸ਼ਗਨ ਸਕੀਮ, ਬੁਢਾਪਾ ਪੈਨਸ਼ਨ, ਮਕਾਨ ਤੇ ਧਰਮਸ਼ਾਲਾ ਆਦਿ ਬਣਾਉਣ ਲਈ ਸਮੇਂ ਸਮੇਂ ‘ਤੇ ਗ੍ਰਾਂਟਾਂ ਜਾਰੀ ਕੀਤੀਆਂ ਜਾਂਦੀਆਂ ਹਨ। ਉਨਾਂ ਕਿਹਾ ਕਿ ਆਉਣ ਵਾਲੀਆਂ 2017 ਦੀਆਂ ਚੋਣਾਂ ਵਿਚ ਦਲਿਤ ਵਰਗਾਂ ਲਈ ਹੋਰ ਵੀ ਲਾਹੇਵੰਦ ਸਕੀਮਾਂ ਚਾਲੂ ਕੀਤੀਆਂ ਜਾਣਗੀਆਂ। ਸ. ਰਣੀਕੇ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਖੁਰਾਕ ਸਪਲਾਈ ਮੰਤਰੀ ਆਦੇਸ਼ਪ੍ਰਤਾਪ ਸਿੰਘ ਕੈਰੋਂ ਦੀ ਦੂਰਅੰਦੇਸ਼ੀ ਸੋਚ ਸਦਕਾ ਆਟਾ-ਦਾਲ ਸਕੀਮ ਸੂਬੇ ‘ਚ ਕਾਮਯਾਬ ਰਹੀ ਹੈ। ਉਨਾਂ ਕਾਂਗਰਸ ਤੇ ਆਮ ਆਦਮੀ ਪਾਰਟੀ ਵੱਲੋਂ ਦਲਿਤਾਂ ਨੂੰ ਲੁਭਾਉਣ ਲਈ ਕੀਤੇ ਜਾ ਰਹੇ ਕੂੜ ਪ੍ਰਚਾਰ ਦੀ ਨਿਖੇਧੀ ਕਰਦਿਆਂ ਕਿਹਾ ਕਿ ਦਲਿਤਾਂ ਦੇ ਹੱਕ ਵਿਚ ਸ੍ਰੋਮਣੀ ਅਕਾਲੀ ਦਲ ਪੂਰੀ ਤਨਦੇਹੀ ਨਾਲ ਖੜਾ ਹੈ ਤੇ ਖੜਾ ਰਹੇਗਾ। ਪੰਜਾਬ ਵਿੱਚ ਚਾਰ ਅਤੇ ਛੇ ਮਾਰਗੀ ਸੜਕਾਂ ਦਾ ਜਾਲ ਵਿਛਾਇਆ ਜਾ ਰਿਹਾ ਹੈ। ਕਿਸਾਨਾਂ ਅਤੇ ਵਪਾਰੀਆਂ ਨੂੰ ਪੂਰੀ ਬਿਜਲੀ ਦਿੱਤੀ ਜਾ ਰਹੀ ਹੈ। ਪੰਜਾਬ ਵਿੱਚ 30 ਸੂਬਿਆਂ ਤੋਂ ਸਸਤੀ ਬਿਜਲੀ ਉਦਯੋਗਾਂ ਲਈ ਦਿੱਤੀ ਜਾ ਰਹੀ ਹੈ। 7 ਜਿਲਿਆਂ ਵਿੱਚ ਬਣਾਏ ਮੌਨਟੋਰੀਅਲ ਸਕੂਲਾਂ ਵਿੱਚ ਪ੍ਰਾਈਵੇਟ ਸਕੂਲਾਂ ਤੋਂ ਵੱਧ ਕੇ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਤੇ ਉਥੇ ਪੜਾਈ, ਖਾਣਾ, ਰਿਹਾਇਸ਼, ਕਾਪੀਆਂ ਕਿਤਾਬਾਂ, ਵਰਦੀਆਂ ਆਦਿ ਦਾ ਖਰਚ ਪੰਜਾਬ ਸਰਕਾਰ ਉਠਾ ਰਹੀ ਹੈ। ਪੰਜਾਬ ਸਰਕਾਰ ਵਲੋਂ ਸੂਬੇ ਦੇ ਲੋੜਵੰਦ ਪਰਿਵਾਰਾਂ ਲਈ ਰੋਟੀ, ਇਲਾਜ, ਪੜਾਈ ਦਾ ਸੁਚੱਜਾ ਪ੍ਰਬੰਧ ਕੀਤਾ ਹੋਇਆ ਹੈ। ਪੰਜਾਬ ਸਰਕਾਰ ਵਲੋਂ ਆਉਣ ਵਾਲੀਆਂ ਪੀੜੀਆਂ ਲਈ ਸ਼ਹੀਦਾਂ ਦੀਆਂ ਯਾਦਗਾਰਾਂ ਅਤੇ ਸਭਿਆਚਾਰ ਨੂੰ ਸਾਂਭਿਆਂ ਜਾ ਰਿਹਾ ਹੈ ਜੋ ਬਹੁਤ ਮਾਣ ਵਾਲੀ ਗੱਲ ਹੈ।
ਖੁਸ਼ਵਿੰਦਰ ਸਿੰਘ ਭਾਟੀਆ ਮੈਂਬਰ ਐਸ ਜੀ ਪੀ ਸੀ, ਗੁਰਮੁੱਖ ਸਿੰਘ ਘੁੱਲਾ ਬਲ੍ਹੇਰ ਮੀਤ ਪ੍ਰਧਾਨ ਆਲ ਇੰਡੀਆ ਟਰੱਕ ਯੂਨੀਅਨ ਪੰਜਾਬ ਅਤੇ ਸਿਆਸੀ ਸਕੱਤਰ ਸ. ਆਦੇਸ਼ਪ੍ਰਤਾਪ ਸਿੰਘ ਕੈਰੋਂ ਕੈਬਨਿਟ ਮੰਤਰੀ ਪੰਜਾਬ, ਚੇਅਰਮੈਨ ਪਨਸਪ ਅਜੇਪਾਲ ਸਿੰਘ ਮੀਰਾਂਕੋਟ, ਚੇਅਰਮੈਨ ਪਨਗ੍ਰੇਨ ਛਤਰਪਾਲ ਸਿੰਘ ਦੁਬੱਲੀ, ਸੁਰਿੰਦਰ ਕੁਮਾਰ ਸ਼ਿੰਦਾ ਪ੍ਰਧਾਨ ਨਗਰ ਕੌਂਸਲ ਪੱਟੀ, ਜੋਗਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ ਪ੍ਰਧਾਨ ਨਗਰ ਕੌਂਸਲ ਪੱਟੀ, ਚੇਅਰਮੈਨ ਮਾਰਕੀਟ ਕਮੇਟੀ ਪੱਟੀ ਗੁਰਦੀਪ ਸਿੰਘ ਧਾਰੀਵਾਲ, ਸ਼੍ਰੋਮਣੀ ਅਕਾਲੀ ਦਲ ਸ਼ਹਿਰੀ ਪੱਟੀ ਦੇ ਪ੍ਰਧਾਨ ਕੌਂਸਲਰ ਗੁਰਚਰਨ ਸਿੰਘ ਚੰਨ, ਬੀਬੀ ਹਰਜੀਤ ਕੌਰ ਹਰੀਕੇ ਡਾਇਰੈਕਟਰ ਪਨਸਪ ਪੰਜਾਬ, ਪ੍ਰਿੰਸੀਪਲ ਸੁੱਖਾ ਸਿੰਘ, ਬਲਦੇਵ ਸਿੰਘ ਸਰਪੰਚ ਠੱਠੀਆਂ ਮਹੰਤਾਂ, ਅਵਤਾਰ ਸਿੰਘ ਜਵੰਧਾ, ਜਰਨੈਲ ਸਿੰਘ ਕੈਰੋਂ ਨੇ ਵੀ ਹਾਜਿਰ ਸੰਗਤ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਈਆਂ।
ਇਸ ਮੌਕੇ ਹਲਕਾ ਪੱਟੀ ਦੇ ਐਸ ਸੀ ਸੈਲ ਵੱਲੋ ਸ. ਗੁਲਜ਼ਾਰ ਸਿੰਘ ਰਣੀਕੇ ਦਾ ਵਿਸ਼ੇਸ ਸਨਮਾਨ ਕੀਤਾ ਗਿਆ। ਇਸ ਰੈਲੀ ਵਿਚ ਨਗਰ ਕੌਂਸਲ ਪੱਟੀ ਦੇ ਮੀਤ ਪ੍ਰਧਾਨ ਕੰਵਲਪ੍ਰੀਤ ਸਿੰਘ, ਹਰਸ਼ਾ ਸਿੰਘ ਭਓਵਾਲ ਵਾਈਸ ਚੇਅਰਮੈਨ ਮਾਰਕੀਟ ਕਮੇਟੀ ਪੱਟੀ, ਕੌਂਸਲਰ ਲਖਬੀਰ ਸਿੰਘ ਲੁਹਾਰੀਆ, ਕੌਂਸਲਰ ਅਜੇ ਕੁਮਾਰ, ਕੌਂਸਲਰ ਰਛਪਾਲ ਸਿੰਘ ਬੇਦੀ, ਕੌਂਸਲਰ ਸੁਦੇਸ਼ ਰਾਣੀ, ਕੌਂਸਲਰ ਬੀਬੀ ਬਚਨੀ, ਕੌਂਸਲਰ ਜਸਬੀਰ ਸਿੰਘ ਜੱਸ ਪ੍ਰਧਾਨ ਗੱਲਾ ਮਜਦੂਰ ਯੂਨੀਅਨ ਪੱਟੀ, ਰਾਜਦੀਪ ਸਿੰਘ ਰਾਜਾ ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸ਼ਹਿਰੀ ਪੱਟੀ, ਚੇਅਰਮੈਨ ਮਨਜੀਤ ਸਿੰਘ ਜਵੰਧਾ, ਸਿਤਾਰਾ ਸਿੰਘ ਡਲੀਰੀ ਪ੍ਰਧਾਨ ਟੱਰਕ ਯੂਨੀਅਨ ਪੱਟੀ, ਕਸ਼ਮੀਰ ਸਿੰਘ ਕੈਰੋਂ ਮੈਂਬਰ ਜਿਲਾ ਪ੍ਰੀਸ਼ਦ ਤਰਨਤਾਰਨ, ਪ੍ਰਗਟ ਸਿੰਘ ਬਨਵਾਲੀਪੁਰ ਮਾਝਾ ਜੋਨ ਇੰਚਾਰਜ, ਵਿਕਰਮਜੀਤ ਸਿੰਘ ਵਿੱਕੀ, ਸਰਪੰਚ ਕੁਲਦੀਪ ਸਿੰਘ ਕੋਟਬੁੱਢਾ, ਸਰਪੰਚ ਰਘਬੀਰ ਸਿੰਘ ਤੂਤ, ਰਾਜਬੀਰ ਸਿੰਘ ਪੰਨੂ, ਅਵਤਾਰ ਸਿੰਘ ਆਜਾਦ, ਸਕੱਤਰ ਸਿੰਘ ਭੁੱਲਰ, ਰਾਜ ਕੁਮਾਰ ਰਾਜੂ ਜਿਲਾ ਪ੍ਰਧਾਨ, ਲਖਵਿੰਦਰ ਸਿੰਘ ਭੁੱਟੋ ਤਹਸੀਲ ਪ੍ਰਧਾਨ, ਰਛਪਾਲ ਸਿੰਘ ਮੰਡ, ਲਖਬੀਰ ਸਿੰਘ ਸੰਧੂ, ਸਰਬਜੀਤ ਸਿੰਘ ਸ਼ੱਬੂ, ਰਾਜੇਸ਼ ਸਭੱਰਵਾਲ, ਚਰਨਜੀਤ ਸਿੰਘ ਆਸਲ, ਦਰਸ਼ਨ ਸਿੰਘ, ਸਰਪੰਚ ਅਮਰਜੀਤ ਸਿੰਘ ਜਵੰਧਾ, ਮਨਜਿੰਦਰ ਸਿੰਘ ਲਾਡੀ ਜਵੰਧਾ, ਪ੍ਰਗਟ ਸਿੰਘ ਜਵੰਧਾ, ਪਰਮਵੀਰ ਸਿੰਘ ਗਿੱਲ, ਪ੍ਰਭ ਧਾਰੀਵਾਲ, ਸਰਬਜੀਤ ਸਿੰਘ ਜੌੜਸਿੰਘ ਵਾਲਾ, ਸੁਰਿੰਦਰਪਾਲ ਸਿੰਘ ਕੈਰੋਂ, ਜਸਵੰਤ ਸਿੰਘ ਆਸਲ ਆਦਿ ਹਾਜਿਰ ਸਨ। ਇਸ ਮੌਕੇ ਸਟੇਜ ਦਾ ਸੰਚਾਲਨ ਗੁਰਮੁਖ ਸਿੰਘ ਘੁਲੱਾ ਬਲ੍ਹੇਰ ਅਤੇ ਜਰਨੈਲ ਸਿੰਘ ਕੈਰੋਂ ਨੇ ਕੀਤਾ।

Check Also

ਐਡਵੋਕੇਟ ਧਾਮੀ ਨੇ ਸਮੁੱਚੇ ਸਿੱਖ ਜਗਤ ਨੂੰ ਬੰਦੀ ਛੋੜ ਦਿਵਸ ਦੀ ਦਿੱਤੀ ਵਧਾਈ

ਅੰਮ੍ਰਿਤਸਰ, 8 ਨਵੰਬਰ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ …

Leave a Reply