Tuesday, November 10, 2026

ਅਮਰਕੋਟ ਰੈਲੀ ਲਈ ਕਾਫਲਾ ਰਵਾਨਾ

PPN0308201619ਪੱਟੀ, 3 ਅਗਸਤ (ਰਣਜੀਤ ਸਿੰਘ ਮਾਹਲਾ)- ਵਿਧਾਨ ਸਭਾ ਹਲਕਾ ਖੇਮਕਰਨ ਅਦੀਨ ਪੈਦੇ ਕਸਬਾ ਅਮਰਕੋਟ ਦੀ ਦਾਣਾ ਮੰਡੀ ਵਿੱਖੇ ਆਮ ਆਦਮੀ ਪਾਰਟੀ ਐਸ. ਸੀ, ਐਸ. ਟੀ ਵਿੰਗ ਦੀ ਵਿਸਾਲ ਰੈਲੀ ਚ’ ਆਪ ਦੇ ਸੀਨੀਆਰ ਆਗੂ ਅਤੇ ਜੋਨ ਮੈਬਰ ਐਡਵੋਕੇਟ ਦਵਿੰਦਰਜੀਤ ਸਿੰਘ ਢਿੱਲੋ, ਡਾ: ਨਿਰਮਲ ਸਿੰਘ ਸਾਬਕਾ ਕੌਸਲਰ ਜੋਨ ਮੈਬਰ ਐਸ. ਸੀ, ਐਸ ਟੀ ਵਿੰਗ ਦੀ ਅਗਵਾਹੀ ਹੇਠ ਵਿਸਾਲ ਜਥਾ ਅਮਰਕੋਟ ਰੈਲੀ ਲਈ ਰਵਾਨਾ ਹੋਇਆ  ਇਸ ਮੌਕੇ ਪੱਰਕਾਰਾ ਨਾਲ ਗੱਲਬਾਤ ਕਰਦਿਆ ਢਿੱਲੋ ਨੇ ਕਿਹਾ ਕਿ ਆਪ ਨੇ ਵੱਖ-2 ਵਿੰਗਾ ਦੀਆ ਸਰਗਰਮੀਆ ਸੁਰੂ ਕੀਤੀਆ ਹੋਈਆਂ ਹਨ। ਦੂਜੀਆ ਪਾਰਟੀਆਂ ਆਪ ਦੀ ਨਕਲ ਕਰ ਰਹੀਆਂ ਹਨ। ਅਕਾਲੀ-ਭਾਜਪਾ ਗੰਠਜੋੜ ਸਰਕਾਰ ਨੇ ਪਹਿਲਾ ਲੋੜਵੰਦ ਪਰਿਵਾਰਾ ਨੂੰ ਸਗਨ ਸਕਮਿ ਦੇਣਾ ਬੰਦ ਕੀਤਾ ਹੈ ਤੇ ਕਈਆ ਦੀਆਂ ਪੈਨਸ਼ਨਾ ਕਟਵਾਈਆ, ਸਗਨ ਸਕਮਿ ਦੇ ਚੈਕ ਦੇਣਾ ਬੰਦ ਕੀਤੇ ਉਹਨਾ ਕਿਹਾ ਕੀ ਸਾਢੇ ਨੌ ਸਾਲ ਬੀਤ ਜਾਣ ਪਿੱਛੋ ਅੱਜ ਸਰਕਾਰ ਨੂੰ ਗਰੀਬ ਯਾਦ ਆ ਗਏ ਉਹਨਾ ਨੇ ਕਿਹਾ ਕਿ ਹੁਣ ਲੋਕ ਜਾਗਰੁਕ ਹੋ ਗਏ ਨੇ ਇਹ ਕਿਸੇ ਦੀਆ ਚਾਲਾ ਵਿੱਚ ਨਹੀ ਹੋਣਗੇ।ਲੋਕ ਸਿਰਫ 2017 ਦੀ ਹੀ ਉਡੀਕ ਕਰ ਰਹੇ ਹਨ। ਇਸ ਮੌਕੇ ਤੇ ਹਲਕਾ ਪੱਟੀ ਦੇ ਵਿੱਤ ਸਕੱਤਰ ਹਰਭਜਨ ਸਿੰਘ ਪੱਟੀ, ਰਸਪਾਲ ਸਿੰਘ, ਗੋਲਾਬ ਸਿੰਘ ਲਲਿਆਣੀ ਵਾਲੇ, ਮਹਿੰਦਰ ਸਿੰਘ ਸੰਧੂ, ਕੁਲਦੀਪ ਸਿੰਘ ਚੂਸਲੇਵਾੜ, ਚੈਚਲ ਸਿੰਘ, ਸੁਖਦੇਵ ਸਿੰਘ, ਹਰਜਿੰਦਰ ਸਿੰਘ, ਕੇਵਲ ਕਿਸ਼ਨ ਸਭਰਵਾਲ, ਗਿਆਨ ਸਿੰਘ ਬਿਜਲੀ ਵਾਲੇ ਆਦਿ ਹਾਜਰ ਸਨ।

Check Also

ਖਾਲਸਾ ਕਾਲਜ ਇੰਜੀਨੀਅਰਿੰਗ ਵਲੋਂ ਵਾਤਾਵਰਣ-ਅਨੁਕੂਲ ਗਰੀਨ ਦੀਵਾਲੀ ਮਨਾਈ ਗਈ

ਅੰਮ੍ਰਿਤਸਰ, 9 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …

Leave a Reply