ਪੱਟੀ, 3 ਅਗਸਤ (ਰਣਜੀਤ ਸਿੰਘ ਮਾਹਲਾ) – ਪੁਲਿਸ ਥਾਣਾ ਸਦਰ ਪੱਟੀ ਅਧੀਨ ਪੈਂਦੇ ਪਿੰਡ ਕਾਲੇਕੇ ਉਤਾੜ ਵਿਖੇ ਬੀਤੀ ਰਾਤ ਇਕ ਘਰ ਵਿੱਚ ਚੋਰਾਂ ਵੱਲੋਂ ਦਾਖਲ ਹੋ ਕੇ 50-60 ਤੋਲੇ ਸੋਨੇ ਦੇ ਗਹਿਣੇੇ, 1,25000 ਰੁਪਏ ਨਗਦੀ, 30-35 ਲੇਡੀਜ਼ ਸੂਟ ਅਤੇ ਇਕ 32 ਬੋਰ ਦਾ ਲਾਇੰਸਸੀ ਰਿਵਾਲਰ ਚੋਰੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ। ਇਸ ਸਬੰਧੀ ਜਾਣਕਾਰੀ ਦਿੰਦੇ ਹਰਪ੍ਰੀਤ ਸਿੰਘ ਪੁੱਤਰ ਲਖਵਿੰਦਰ ਸਿੰਘ ਵਾਸੀ ਕਾਲੇਕੇ ਉਤਾੜ ਨੇ ਦੱਸਿਆ ਕਿ ਬੀਤੀ ਰਾਤ ਘਰ ਦੀ ਛੱਤ ਉਪਰ ਸੁੱਤਾ ਹੋਇਆ ਸੀ, ਅਤੇ ਉਸਦਾ ਭਰਾ ਗੁਰਪ੍ਰੀਤ ਸਿੰਘ ਅਤੇ ਮਾਤਾ ਹੇਠਾਂ ਅਲਗ ਅਲਗ ਕਮਰਿਆਂ ਅੰਦਰ ਸੁੱਤੇ ਹੋਏ ਸੀ ਤੇ ਬੀਤੀ ਰਾਤ ਅਣਪਛਾਤੇ ਚੋਰ ਕਮਰੇ ਦੀ ਗਰਿਲ ਤੋੜ ਕੇ ਘਰ ਵਿੱਚ ਦਾਖਲ ਹੋ ਗਏ ਅਤੇ ਮੇਰੇ ਭਰਾ ਤੇ ਮਾਤਾ ਦੇ ਕਮਰੇ ਨੂੰ ਬਾਹਰੋਂ ਕੁੰਡਾ ਲਗਾ ਦਿੱਤਾ ਅਤੇ ਕਮਰੇ ਅੰਦਰ ਦਾਖਲ ਹੋ ਕੇ ਸਾਰੇ ਦਰਵਾਜ਼ੇ ਅੰਦਰੋਂ ਬੰਦ ਕਰ ਲਏ ਅਤੇ ਅਲਮਾਰੀ ਅਤੇ ਪੇਟੀਆਂ ਆਦਿ ਵਿੱਚੋਂ ਤਲਾਸ਼ੀ ਲੈ ਕੇ ਸਮਾਨ ਚੋਰੀ ਕਰ ਲਿਆ ਤੇ ਕੱਪੜੇ ਖਲਾਰ ਦਿੱਤੇ। ਇਸ ਘਟਨਾ ਬਾਰੇ ਸਾਨੂੰ ਸਵੇਰੇ ਉਸ ਵੇਲੇ ਪਤਾ ਲੱਗਾ, ਜਦ ਮੇਰੀ ਮਾਤਾ ਗੁਰੂਦਵਾਰੇ ਜਾਣ ਲਈ 3:15 ਵਜ਼ੇ ਉਠੀ ਤੇ ਇਸ਼ਨਾਨ ਕਰਨ ਲਈ ਬਾਥਰੂਮ ਜਾਣ ਲੱਗੇ ਤਾਂ ਉਸਨੇ ਵੇਖਿਆ ਕਿ ਦਰਵਾਜ਼ੇ ਨੂੰ ਬਾਹਰੋਂ ਕੁੰਡਾ ਲੱਗਾ ਸੀ, ਤਾਂ ਉਸਨੇ ਨਾਲ ਦੇ ਕਮਰੇ ਵਿਚ ਪਏ ਗੁਰਪ੍ਰੀਤ ਨੂੰ ਅਵਾਜ਼ਾ ਦਿੱਤੀਆਂ ਤਾਂ ਉਸਦੇ ਕਮਰੇ ਨੂੰ ਵੀ ਬਾਹਰੋਂ ਕੁੰਡਾ ਲੱਗਾ ਸੀ, ਉਨਾਂ ਵੱਲੋਂ ਰੌਲਾ ਪਾਉਣ ‘ਤੇ ਹਰਪ੍ਰੀਤ ਸਿੰਘ ਛੱਤ ਤੋਂ ਉਠ ਕੇ ਆਇਆ ਤਾਂ ਉਸਨੇ ਦਰਵਾਜ਼ੇ ਖੋਲੇ ਤਾਂ ਅੰਦਰ ਦਾਖਲ ਹੋਏ ਤਾਂ ਬਾਕੀ ਸਾਰੇ ਕਮਰਿਆਂ ਵਿਚ ਸਮਾਨ ਖਿਲਰਿਆ ਪਿਆ ਸੀ। ਇਸ ਸਬੰਧੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਅਣਪਛਾਤੇ ਚੋਰ ਘਰ ਵਿਚੋ 1 ਲੱਖ 25 ਹਜ਼ਾਰ ਨਗਦ, 50-60 ਤੋਲੇ ਸੋਨਾ, 30-35 ਲੇਡੀਜ਼ ਸੂਟ ਅਤੇ ਇਕ 32 ਬੋਰ ਦਾ ਰਿਵਾਲਰ ਚੋਰੀ ਕਰਕੇ ਲੈ ਗਏ । ਉਨਾਂ ਨੇ ਤੁਰੰਤ ਇਸ ਘਟਨਾ ਸਬੰਧੀ ਥਾਣਾ ਸਦਰ ਵਿਖੇ ਸੂਚਿਤ ਕੀਤਾ ਤਾਂ 5 ਵਜ਼ੇ ਦੇ ਕਰੀਬ ਐਸ.ਐਚ.ਓ ਸਦਰ ਪੱਟੀ ਬਿਕਰਮ ਸਿੰਘ ਪੁਲਿਸ ਪਾਰਟੀ ਸਮੇਤ ਪਹੁੰਚੇ ਅਤੇ ਆਪਣੀ ਕਾਰਵਾਈ ਸ਼ੁਰੂ ਕਰ ਦਿਤੀ। ਐਸ.ਐਚ.ਓ ਬਿਕਰਮ ਸਿੰਘ ਨੇ ਦੱਸਿਆ ਕਿ ਇਸ ਘਟਨਾ ਸਬੰਧੀ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਚੋਰੀ ਸਬੰਧੀ ਕੇਸ ਦਰਜ਼ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Check Also
ਐਡਵੋਕੇਟ ਧਾਮੀ ਨੇ ਸਮੁੱਚੇ ਸਿੱਖ ਜਗਤ ਨੂੰ ਬੰਦੀ ਛੋੜ ਦਿਵਸ ਦੀ ਦਿੱਤੀ ਵਧਾਈ
ਅੰਮ੍ਰਿਤਸਰ, 8 ਨਵੰਬਰ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ …
Punjab Post Daily Online Newspaper & Print Media