Sunday, October 6, 2024

ਭਗਤ ਪੂਰਨ ਸਿੰਘ ਜੀ ਦੀ 24ਵੀਂ ਬਰਸੀ ਮੌਕੇ ਆਖੰਡ ਪਾਠ ਅਰੰਭ – ਖ਼ੂਨਦਾਨ ਕੈਂਪ ਵੀ ਲਗਾਇਆ ਗਿਆ

PPN0308201623 PPN0308201624ਅੰਮ੍ਰਿਤਸਰ, 3 ਅਗਸਤ (ਜਗਦੀਪ ਸਿੰਘ ਸੱਗੂ) – ਭਗਤ ਪੂਰਨ ਸਿੰਘ ਜੀ ਦੀ 24ਵੀਂ ਬਰਸੀ ਦੇ ਮੌਕੇ ਤੇ ਰਖੇ ਪ੍ਰੋਗਰਾਮਾਂ ਵਿਚ ਅੱਜ ਇਥੇ ਮੁੱਖ ਦਫ਼ਤਰ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਖੰਡ ਪਾਠ ਅਰੰਭ ਕਰਵਾਇਆ ਗਿਆ।ਹਰ ਸਾਲ ਦੀ ਤਰ੍ਹਾਂ ਇਹ ਸੇਵਾ ਇਸ ਸਾਲ ਵੀ ਸ਼ਹੀਦ ਬਾਬਾ ਦੀਪ ਸਿੰਘ ਅਖੰਡ ਪਾਠ ਸੋਸਾਇਟੀ ਅੰਮ੍ਰਿਤਸਰ ਵਲੋਂ ਨਿਭਾਈ ਗਈ।ਮੁੱਖ ਦਫ਼ਤਰ ਵਿਖੇ ਖ਼ੂਨ ਦਾਨ ਕੈਂਪ ਦਾ ਵੀ ਆਯੋਜਨ ਕੀਤਾ ਗਿਆ।ਇਸ ਕੈਂਪ ਦਾ ਉਦਘਾਟਨ ਸ੍ਰੀ.ਮਤੀ ਸੋਨਾਲੀ ਗਿਰੀ ਕਮਿਸ਼ਨਰ ਮਿਊਂਸੀਪਲ ਕਾਰਪੋਰੇਸ਼ਨ ਅੰਮ੍ਰਿਤਸਰ ਨੇ ਆਪਣੇ ਕਰ ਕਮਲਾਂ ਰਾਹੀਂ ਪਿੰਗਲਵਾੜਾ ਮੁੱਖ ਦਫ਼ਤਰ, ਜੀ.ਟੀ ਰੋਡ, ਅੰਮ੍ਰਿਤਸਰ ਵਿਖੇ ਕੀਤਾ ।
ਇਸ ਵਿਚ ਭਗਤ ਜੀ ਨਾਲ ਸਨੇਹ ਰੱਖਣ ਵਾਲੇ ਦੂਰ-ਦੁਰਾਡੇ ਦੀਆਂ ਸੰਗਤਾਂ ਵਲੋਂ ਭਾਰੀ ਉਤਸ਼ਾਹ ਵਿਖਾਇਆ ਗਿਆ, ਰਾਣਾ ਪਲਵਿੰਦਰ ਸਿੰਘ ਦਬੁਰਜੀ ਪ੍ਰਧਾਨ ਭਗਤ ਪੂਰਨ ਸਿੰਘ ਬਲੱਡ ਡੋਨੇਸ਼ਨ ਸੋਸਾਇਟੀ, ਪੰਜਾਬ ਯੂਥ ਫੌਰਮ, ਅੰਮ੍ਰਿਤਸਰ ਕਾਲਜ ਆਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਮਾਨਾਂਵਾਲਾ ਦੇ ਐਨ.ਐਸ.ਐਸ ਵਿੰਗ, ਖਾਲਸਾ ਕਾਲਜ  ਦੇ ਵਿਦਿਆਰਥੀਆਂ ਦੇ ਸਾਂਝੇ ਸਹਿਯੋਗ ਸਦਕਾ ਇਸ ਕੈਂਪ ਵਿਚ ਗੁਰੂ ਨਾਨਕ ਦੇਵ ਹਸਪਤਾਲ, ਸ੍ਰੀ ਗੁਰੂ ਰਾਮਦਾਸ ਹਸਪਤਾਲ ਦੀਆਂ ਟੀਮਾਂ ਵਲੋਂ ਪਿੰਗਲਵਾੜੇ ਦੇ ਮਰੀਜ਼ਾਂ ਵਾਸਤੇ 183 ਯੂਨਿਟ ਖ਼ੂਨ ਇੱਕਠਾ ਕੀਤਾ ਗਿਆ। ਸz. ਹਰਜਾਪ ਸਿੰਘ ਮੈਂਬਰ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਚੇਚੇ ਤੌਰ ਤੇ ਸ਼ਾਮਲ ਹੋ ਕੇ ਭਗਤ ਜੀ ਦੇ ਸਮਾਜ ਪ੍ਰਤੀ ਕੀਤੇ ਜਾ ਰਹੇ ਕਾਰਜਾਂ ਵਿੱਚ ਵੱਧ ਤੋਂ ਵੱਧ ਸੰਗਤਾਂ ਨੂੰ ਯੋਗਦਾਨ ਦੇਣ ਵਾਸਤੇ ਪ੍ਰੇਰਿਤ ਕੀਤਾ।
ਇਹ ਖ਼ੂਨ ਹਸਪਤਾਲਾਂ ਵਲੋਂ ਬਾਅਦ ਵਿਚ ਪਿੰਗਲਵਾੜੇ ਦੇ ਮਰੀਜ਼ਾਂ ਤੇ ਹੋਰ ਲੋੜਵੰਦਾਂ ਦੀ ਤੰਦਰੁਸਤੀ ਹਿਤ ਇਸਤੇਮਾਲ ਕੀਤਾ ਜਾਂਦਾ ਹੈ।ਸੰਸਥਾ ਦੇ ਮਰੀਜ਼ਾਂ ਤੇ ਬੱਚਿਆਂ ਭਗਤ ਪੂਰਨ ਸਿੰਘ ਆਦਰਸ਼ ਸਕੂਲ਼, ਗੂੰਗੇ-ਬੋਲੇ ਬਚਿਆਂ ਦਾ ਸਕੂਲ਼, ਸਕੂਲ਼ ਫਾਰ ਸਪੈਸ਼ਲ ਐਜੁਕੇਸ਼ਨ ਵਲੋਂ ਆਪਣੇ ਹੱਥੀਂ ਬਣਾਈਆਂ ਕਿਰਤਾਂ ਦੀ ਪ੍ਰਦਰਸ਼ਨੀ ਲਗਾਈ ਗਈ ਜਿਸਦਾ ਉਦਘਾਟਨ ਮੈਡਮ ਅਰਵਿੰਦਰ ਕੌਰ ਨੇ ਕੀਤਾ।ਉਨ੍ਹਾਂ ਨੇ ਬੱਚਿਆਂ ਦੁਆਰਾ ਬਣਾਈਆਂ ਹੱਥ ਕਿਰਤਾਂ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਅਰਦਾਸ ਕੀਤੀ ਕਿ ਪਿੰਗਲਵਾੜਾ ਸੰਸਥਾ ਸਪੈਸ਼ਲ ਅਤੇ ਲਵਾਰਸ ਬੱਚਿਆਂ ਨੂੰ ਇਸੇ ਤਰ੍ਹਾਂ ਦੇਖਭਾਲ ਕਰਦੇ ਰਹਿਣ।ਇਸ ਮੌਕੇ ਪਾਕਿਸਤਾਨ ਦੇ ਮਸ਼ਹੂਰ ਗਾਇਕ ਖਾਦਿਮ ਹੂਸੈਨ ਵਾਰਸੀ ਨੇ ਆਪਣਾ ਸੂਫੀ ਕਲਾਮ ਪੇਸ਼ ਕੀਤਾ।
ਡਾ. ਇੰਦਰਜੀਤ ਕੌਰ ਨੇ ਸਮੂੰਹ ਸੰਗਤਾਂ ਦਾ ਖੂਨ ਦਾਨ ਕੈਂਪ ਵਿਚ ਉਤਸ਼ਾਹ ਨਾਲ ਹਿੱਸਾ ਲੈਣ ਵਾਸਤੇ ਦਿਲੀ ਧੰਨਵਾਦ ਕੀਤਾ।ਇਸ ਮੌਕੇ ਸz. ਭੁਪਿੰਦਰ ਸਿੰਘ ਕੋਹਲੀ ਮੁੰਬਈ ਵਾਲੇ ਗੁਰਪ੍ਰਤਾਪ ਸਿੰਘ ਟਿੱਕਾ ਪ੍ਰਧਾਨ ਸ਼ਹਿਰੀ ਅਕਾਲੀ ਦਲ ਸz. ਅਮਰਬੀਰ ਸਿੰਘ ਢੋਟ ਤੇ ਭੁਪਿੰਦਰ ਸਿੰਘ ਰਾਹੀ ਮੈਂਬਰ ਨਗਰ ਨਿਗਮ, ਮੁਖਤਾਰ ਸਿੰਘ ਆਨਰੇਰੀ ਸਕੱਤਰ, ਡਾ. ਜਗਦੀਪਕ ਸਿੰਘ, ਸz. ਰਾਜਬੀਰ ਸਿੰਘ, ਕਰਨਲ ਦਰਸ਼ਨ ਸਿੰਘ ਬਾਵਾ ਪ੍ਰਸ਼ਾਸਕ, ਸ੍ਰੀ ਤਿਲਕ ਰਾਜ ਅਤੇ ਕਈ ਹੋਰ ਪਤਵਂੰਤੇ  ਸ਼ਾਮਲ ਸਨ।

Check Also

ਰੰਗਮੰਚ ਕਲਾਕਾਰ ਕੈਲਾਸ਼ ਕੌਰ ਦੇ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ

ਸੰਗਰੂਰ, 5 ਅਕਤੂਬਰ (ਜਗਸੀਰ ਲੌਂਗੋਵਾਲ) – ਤਰਕਸ਼ੀਲ ਸੁਸਾਇਟੀ ਪੰਜਾਬ ਨੇ ਪ੍ਰਸਿੱਧ ਲੋਕਪੱਖੀ ਨਾਟਕਕਾਰ ਅਤੇ ਚਿੰਤਕ …

Leave a Reply