Sunday, October 6, 2024

2017 ਵਿੱਚ ਅਕਾਲੀ ਦਲ ਦੀਆਂ ਬੀਬੀਆਂ ਅਹਿਮ ਰੋਲ ਅਦਾ ਕਰਨਗੀਆਂ – ਬੀਬੀ ਜਗੀਰ ਕੌਰ

ਬਠਿੰਡਾ, 4 ਅਗਸਤ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਾਲ 2017 ਦੀਆਂ ਚੋਣਾਂ ਵਿੱਚ ਇਸਤਰੀ ਅਕਾਲੀ ਦਲ ਵੱਡਾ ਰੋਲ ਅਦਾ ਕਰੇਗਾ ਅਤੇ ਤੀਸਰੀ ਵਾਰ ਅਕਾਲੀ ਦਲ ਦੀ ਸਰਕਾਰ ਬਣਾਉਣ ਵਿੱਚ ਬੀਬੀਆਂ ਅਹਿਮ ਰੋਲ ਅਦਾ ਕਰਨਗੀਆਂ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਬੀਬੀ ਜੰਗੀਰ ਕੌਰ ਪ੍ਰਧਾਨ ਇਸਤਰੀ ਵਿੰਗ ਸ਼੍ਰੋਮਣੀ ਅਕਾਲੀ ਦਲ ਅਤੇ ਸਾਬਕਾ ਮੰਤਰੀ ਪੰਜਾਬ ਨੇ ਗੁਰੂਦੁਆਰਾ ਸਾਹਿਬ ਹਾਜੀ ਰਤਨ ਪਾਤਸ਼ਾਹੀ ਦਸਵੀਂ ਬਠਿੰਡਾ ਵਿਖੇ ਇਸਤਰੀ ਵਿੰਗ ਜ਼ਿਲ੍ਹਾ ਬਠਿੰਡਾ ਦੀ ਇੱਕ ਪ੍ਰਭਾਵਸ਼ਾਲੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਪੰਜਾਬ ਦੇ ਹਿੱਤਾ ਲਈ ਵੱਡੀਆਂ ਕੁਰਬਾਨੀਆਂ ਕੀਤੀਆਂ ਹਨ ਅਤੇ ਪੰਜਾਬ ਲਈ ਵੱਡੀਆਂ ਲੜਾਈਆਂ ਲੜੀਆਂ ਹਨ । ਉਨ੍ਹਾਂ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਪੰਜਾਬ ਦਾ ਬਹੁਤ ਵੱਡਾ ਨੁਕਸ਼ਾਨ ਕੀਤਾ ਹੈ ਜਿਸਦੀ ਪੂਰਤੀ ਲੰਬਾਂ ਸਮਾਂ ਵੀ ਨਹੀ ਹੋ ਸਕਦੀ । ਉਨ੍ਹਾਂ ਆਮ ਆਦਮੀ ਪਾਰਟੀ ਨੂੰ ਕਰਾਰੇ ਹੱਥੀ ਲੈਦਿਆਂ ਕਿਹਾ ਕਿ ਇਹ ਪਾਰਟੀ ਇੱਕ ਗੁਬਾਰੇ ਦੀ ਤਰਾਂ ਹੈ ਪਤਾਂ ਨਹੀ ਕਦੋ ਇਸਦੀ ਫੂਕ ਨਿਕਲ ਜਾਵੇ।ਉਨ੍ਹਾਂ ਕਿਹਾ ਕਿ ਅੱਜ ਦਿੱਲੀ ਦੇ ਲੋਕ ਉਥੇ ਸਰਕਾਰ ਬਣਾ ਕੇ ਪਛਤਾ ਰਹੇ ਹਨ ਇਸ ਲਈ ਸਾਨੂੰ ਇਹਨਾਂ ਦੋਗਲੇ ਆਗੂਆਂ ਦੀਆਂ ਨੀਤੀਆਂ ਨੂੰ ਪਛਾਣ ਕੇ ਇਹਨਾਂ ਨੂੰ ਮੂੰਹ ਨਹੀ ਲਗਾਉਣਾਂ ਚਾਹੀਦਾ ।ਮੀਟਿੰਗ ਨੂੰ ਇਸਤਰੀ ਵਿੰਗ ਦੀ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਬੀਬੀ ਗੁਰਮਿੰਦਰਪਾਲ ਕੌਰ ਢਿੱਲੋਂ, ਜ਼ਿਲਾ ਦਿਹਾਤੀ ਪ੍ਰਧਾਨ ਡਾ. ਕੌਰ ਦਿਓਲ, ਜ਼ਿਲਾ ਅਬਜਰਬਰ ਇਸਤਰੀ ਵਿੰਗ ਬੀਬੀ ਗੁਰਿੰਦਰ ਕੌਰ ਭੋਲੂਆਲਾ, ਬੀਬੀ ਜੋਗਿੰਦਰ ਕੌਰ ਮੈਬਰ ਐਸਜੀਪੀਸੀ, ਬੀਬੀ ਦਵਿੰਦਰ ਕੌਰ ਮੈਬਰ ਐਸਜੀਪੀਸੀ ਨੇ ਵੀ ਸੰਬੋਧਨ ਕੀਤਾ ਮੀਟਿੰਗ ਨੂੰ ਸੰਬੋਧਨ ਕਰਦਿਆਂ ਸਾਰੀਆਂ ਹੀ ਇਸਤਰੀ ਆਗੂਆਂ ਨੇ ਕਿਹਾ ਕਿ ਬਾਦਲ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਘਰ ਘਰ ਪਹੁੰਚਾਉਣ ਲਈ ਇਸਤਰੀ ਵਰਕਰਾਂ ਦੀਆਂ ਡਿਊਟੀਆਂ ਲਗਾਈਆਂ ਜਾਣਗੀਆਂ ਤਾਂ ਕਿ ਹਰ ਘਰ ਵਿੱਚ ਸਰਕਾਰ ਵੱਲੋ ਕੀਤੇ ਵਿਕਾਸ਼ ਕਾਰਜਾਂ ਦੀ ਜਾਣਕਾਰੀ ਦਿੱਤੀ ਜਾਵੇਗੀ ।
ਇਸਤਰੀ ਵਿੰਗ ਵੱਲੋਂ ਬੀਬੀ ਜਗੀਰ ਕੌਰ, ਬੀਬੀ ਸੁਰਜੀਤ ਕੌਰ ਮਲੂਕਾ ਧਰਮਪਤਨੀ ਸਿਕੰਦਰ  ਸਿੰਘ ਮਲੂਕਾ, ਬੀਬੀ ਉਰਮਿਲਾ ਸਿੰਗਲਾ ਧਰਮਪਤਨੀ ਸਰੂਪ ਚੰਦ ਸਿੰਗਲਾ ਦਾ ਵੀ ਸਨਮਾਨ ਕੀਤਾ ਗਿਆ।ਸ਼੍ਰੋਮਣੀ ਕਮੇਟੀ ਵੱਲੋਂ ਸੁਖਦੇਵ ਸਿੰਘ ਬਾਹੀਆ, ਅਮਰੀਕ ਸਿੰਘ ਕੋਟਸ਼ਮੀਰ, ਅਤੇ ਮੈਨੇਜਰ ਗੁਰੂਦੁਆਰਾ ਹਾਜੀ ਰਤਨ ਸਾਹਿਬ ਸੁਮੇਰ ਸਿੰਘ ਨੇ ਬੀਬੀ ਜੰਗੀਰ ਕੌਰ ਨੂੰ ਸਿਰੋਪਾਓ ਅਤੇ ਸ਼੍ਰੀ ਸਾਹਿਬ ਭੇਟ ਕਰਕੇ ਸਨਮਾਨਿਤ ਕੀਤਾ ।ਇਸ ਮੌਕੇ ਹੋਰਨਾਂ ਤੋ ਇਲਾਵਾ ਦਲਜੀਤ ਸਿੰਘ ਬਰਾੜ, ਚਮਕੌਰ ਸਿੰਘ ਮਾਨ (ਦੋਵੇ ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਜ਼ਿਲਾ ਬਠਿੰਡਾ), ਸੁਧੀਰ ਬਾਂਸਲ ਸ਼ਹਿਰੀ ਪ੍ਰਧਾਨ, ਮਾਸਟਰ ਹਰਮੰਦਰ ੰਿਸਘ ਸਿੱਧੂ ਸਰਕਲ ਪ੍ਰਧਾਨ, ਰਾਜਪ੍ਰੀਤ ਕੌਰ ਬਰਾੜ ਸਕੱਤਰ ਜਨਰਲ, ਬੀਬੀ ਲਖਵਿੰਦਰ ਕੌਰ ਦੀਪ ਨਗਰ ਜਿਲਾ ਮੀਤ ਪ੍ਰਧਾਨ, ਬੀਬੀ ਬਲਵਿੰਦਰ ਕੌਰ ਸ਼ਹਿਰੀ ਪ੍ਰਧਾਨ, ਪਰਮਜੀਤ ਕੌਰ ਸਿਵਲ ਲਾਈਨ, ਪਰਮਜੀਤ ਕੌਰ ਘੁਮਾਣ, ਕਮਲਜੀਤ ਕੌਰ ਥਰਮਲ, ਕਮਲਾ ਰਾਣੀ ਰਾਮਾਂ ਮੰਡੀ, ਵੀਰਪਾਲ ਕੌਰ ਤਲਵੰਡੀ ਸਾਬੋ, ਸ਼ਵਿੰਦਰ ਕੌਰ ਚੱਕ ਬਖਤੂ, ਅਮਨਦੀਪ ਕੌਰ ਆਕਲੀਆਂ ਕਲਾਂ, ਰਣਜੀਤ ਕੌਰ ਭੋਲੀ, ਰਵਨੀਤ ਕੌਰ ਕਾਲਝਰਾਣੀ, ਗੁਰਦੇਵ ਕੌਰ ਬਹਿਮਣ ਦੀਵਾਨਾਂ, ਚਰਨਜੀਤ ਕੌਰ ਫੁਲੇਵਾਲਾ, ਕਿਰਨਜੀਤ ਕੌਰ ਮਹਿਰਾਜ, ਪਰਮਜੀਤ ਕੌਰ ਭਗਤਾ (ਸਾਰੀਆਂ ਸਰਕਲ ਪ੍ਰਧਾਨ ਇਸਤਰੀ ਵਿੰਗ), ਪ੍ਰੀਤਮ ਕੌਰ ਰੋਮਾਣਾ ਕੌਸਲਰ, ਮਨਜੀਤ ਕੌਰ ਕਰਤਾਰ ਬਸਤੀ, ਆਦਿ ਇਸਤਰੀ ਆਗੂਆਂ ਤੋ ਇਲਾਵਾ ਵੱਡੀ ਗਿਣਤੀ ਵਿੱਚ ਬੀਬੀਆਂ ਹਾਜਰ ਸਨ।

Check Also

ਰੰਗਮੰਚ ਕਲਾਕਾਰ ਕੈਲਾਸ਼ ਕੌਰ ਦੇ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ

ਸੰਗਰੂਰ, 5 ਅਕਤੂਬਰ (ਜਗਸੀਰ ਲੌਂਗੋਵਾਲ) – ਤਰਕਸ਼ੀਲ ਸੁਸਾਇਟੀ ਪੰਜਾਬ ਨੇ ਪ੍ਰਸਿੱਧ ਲੋਕਪੱਖੀ ਨਾਟਕਕਾਰ ਅਤੇ ਚਿੰਤਕ …

Leave a Reply