Monday, August 10, 2026

ਸਿਵੀਆ ਵਲੋਂ ਰੈਗੂਲਰ ਆਰਡਰ ਜਾਰੀ ਹੋਣ ‘ਤੇ ਕੰਪਿਊਟਰ ਅਧਿਆਪਕਾਂ ਨੂੰ ਵਧਾਈ

ਅੰਮ੍ਰਿਤਸਰ, 4 ਅਗਸਤ (ਜਗਦੀਪ ਸਿੰਘ ਸੱਗੂ)- ਕੰਪਿਊਟਰ ਅਧਿਆਪਕ ਸਾਂਝਾ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਪਰਮਿੰਦਰ ਸਿੰਘ ਸਿਵੀਆ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਪਿਛਲੇ ਦਿਨੀ ਮਿਤੀ 25/7/16 ਨੂੰ ਪੰਜਾਬ ਸਿਵਲ ਸਕੱਤਰੇਤ ਵਿਖੇ ਹੋਈ ਮੀਟਿੰਗ ਵਿੱਚ ਸ. ਦਲਜੀਤ ਸਿੰਘ ਚੀਮਾ ਸਿੱਖਿਆ ਮੰਤਰੀ ਦੇ ਕਹੇ ਮੁਤਾਬਿਕ ਪਿਕਟਸ ਸੁਸਾਇਟੀ ਵੱਲੋਂ 700 ਵਿੱਚੋਂ 254 ਕੰਪਿਊਟਰ ਅਧਿਆਪਕਾਂ, ਜਿਨ੍ਹਾਂ ਨੇ 3 ਸਾਲ ਦੀ ਸੇਵਾ ਪੂਰੀ ਕਰ ਲਈ ਹੈ, ਦੇ ਰੈਗੂਲਰ ਆਰਡਰ ਜਾਰੀ ਕਰ ਦਿੱਤੇ ਗਏ ਹਨ ਅਤੇ ਬਾਕੀ ਰਹਿੰਦੇ ਅਧਿਆਪਕਾਂ ਦੇ ਵੀ ਜਲਦੀ ਹੋਣਗੇ ਰੈਗੂਲਰ ਆਰਡਰ ਜਾਰੀ।ਇਸ ਸਮੇਂ ਕੰਪਿਊਟਰ ਅਧਿਆਪਕ ਸਾਂਝਾ ਫਰੰਟ ਪੰਜਾਬ ਦੀ ਸਮੂਹ ਟੀਮ ਵੱਲੋਂ ਰੈਗੂਲਰ ਹੋਏ ਕੰਪਿਊਟਰ ਅਧਿਆਪਕਾਂ ਨੂੰ ਤਹਿ ਦਿਲੋਂ ਵਧਾਈ ਦਿੱਤੀ ਗਈ ਅਤੇ ਪੰਜਾਬ ਸਰਕਾਰ ਵੱਲੋਂ ਕੀਤੇ ਵਾਧੇ ਅਨੁਸਾਰ ਸਮੂਹ ਕੰਪਿਊਟਰ ਅਧਿਆਪਕਾਂ ਨੂੰ ਜਲਦੀ ਸਿੱਖਿਆ ਵਿਭਾਗ ਵਿੱਚ ਸ਼ਿਫਟ ਕਰਨ ਦੀ ਆਸ ਜਤਾਈ।ਇਸ ਮੌਕੇ ਲਲਿਤ ਸ਼ਰਮਾ,ਜਸਵਿੰਦਰ ਸਿੰਘ ਮੁੱਲਾਂਪੁਰ, ਅਵਤਾਰ ਸਿੰਘ ਸੰਧੂ, ਵਰਿੰਦਰ ਸਿੰਘ ਦਸੂਹਾ, ਊਧਮ ਸਿੰਘ ਡੋਗਰਾ, ਨਾਇਬ ਸਿੰਘ ਬੁੱਕਣਵਾਲ ਅਤੇ ਹਰਸਿਮਰਨਜੀਤ ਸਿੰਘ ਕਪੂਰਥਲਾ, ਅਮਨਦੀਪ ਸਿੰਘ ਆਦਿ ਹਾਜਰ ਰਹੇ।

Check Also

ਖਾਲਸਾ ਯੂਨੀਵਰਸਿਟੀ ਵੱਲੋਂ ‘ਵਿਕਲਪਿਕ ਵਿਵਾਦ ਨਿਪਟਾਰਾ ਪ੍ਰਣਾਲੀ’ ‘ਤੇ ਅੰਤਰਰਾਸ਼ਟਰੀ ਸੈਮੀਨਾਰ

ਅੰਮ੍ਰਿਤਸਰ, 8 ਅਗਸਤ (ਸੁਖਬੀਰ ਖੁਰਮਣੀਆਂ)¸- ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ਆਧੁਨਿਕ ਕਾਨੂੰਨੀ ਯੁੱਗ …

Leave a Reply