Sunday, October 6, 2024

ਦਮਦਮੀ ਟਕਸਾਲ ਦੇ ਪ੍ਰਚਾਰਕਾਂ ਵੱਲੋਂ ਰਹਿਤ ਮਰਯਾਦਾ ਸੰਬੰਧੀ 15 ਮੈਂਬਰੀ ਤਾਲਮੇਲ ਕਮੇਟੀ ਕਾਇਮ

PPN0408201603 ਮਹਿਤਾ, 4 ਅਗਸਤ (ਜੋਗਿੰਦਰ ਸਿੰਘ ਮਾਣਾ) – ਦਮਦਮੀ ਟਕਸਾਲ ਨਾਲ ਸੰਬੰਧਿਤ ਪ੍ਰਚਾਰਕਾਂ, ਗਿਆਨੀ ਅਤੇ ਵਿਦਵਾਨ ਸਿੰਘਾਂ ਨੇ ਅੱਜ ਸਿੱਖ ਰਹਿਤ ਮਰਿਆਦਾ ਪ੍ਰਤੀ ਸੰਬੰਧਿਤ ਪੰਥਕ ਧਿਰਾਂ ਨਾਲ ਵਿਚਾਰਾਂ ਕਰਦਿਆਂ ਇਸ ਪ੍ਰਤੀ ਪੰਥ ਵਿੱਚ ਇਕਸੁਰਤਾ ਪੈਦਾ ਕਰਨ ਅਤੇ ਸਮੁਚੀ ਪੰਥ ਤੋਂ ਪਰਵਾਨ ਕਰਾਉਣ ਦੇ ਮੁਦੇ ਨੂੰ ਲੈ ਕੇ ਸੰਬੰਧਿਤ ਧਿਰਾਂ ਨਾਲ ਰਾਬਤਾ ਕਾਇਮ ਕਰਨ ਦੀ ਜ਼ਰੂਰਤ ਨੂੰ ਦੇਖਦਿਆਂ ਇੱਕ 15 ਮੈਂਬਰੀ ਤਾਲਮੇਲ ਕਮੇਟੀ ਦਾ ਗਠਨ ਕੀਤਾ ਹੈ। ਪ੍ਰਚਾਰਕਾਂ ਨੇ ਕਿਹਾ ਕਿ ਪਿਛਲੇ ਦਿਨੀਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅਤੇ ਸਿੰਘ ਸਾਹਿਬਾਨਾਂ ਅੱਗੇ ਸ਼੍ਰੋਮਣੀ ਕਮੇਟੀ ਵੱਲੋਂ ਛਾਪੇ ਜਾ ਰਹੇ ਸਿੱਖ ਰਹਿਤ ਮਰਯਾਦਾ (ਖਰੜਾ) ਦੇ ਪੰਥ ਪ੍ਰਵਾਨਿਤ ਹੋਣ ਪ੍ਰਤੀ ਕੁੱਝ ਸ਼ੰਕਿਆਂ ਬਾਰੇ ਉਹਨਾਂ ਵੱਲੋਂ ਪ੍ਰਮਾਣਾਂ ਸਮੇਤ ਉਠਾਏ ਗਏ ਸਵਾਲਾਂ ਪ੍ਰਤੀ ਸੰਬੰਧਿਤ ਧਿਰਾਂ ਤੋਂ ਤਸੱਲੀ ਬਖ਼ਸ਼ ਜਵਾਬ ਨਾ ਮਿਲਣ ‘ਤੇ ਰਹਿਤ ਮਰਯਾਦਾ ਪ੍ਰਤੀ ਉੱਠ ਰਹੇ ਸ਼ੰਕਿਆਂ ਦੀ ਨਵਿਰਤੀ ਲਈ ਡੂੰਘੀ ਸੋਚ ਵਿਚਾਰ ਕਰਨ ਉਪਰੰਤ ਸੰਬੰਧਿਤ ਧਿਰਾਂ ਨਾਲ ਗਲਬਾਤ ਕਰਨ ਲਈ ਇੱਕ ਤਾਲਮੇਲ ਕਮੇਟੀ ਬਣਾਉਣ ਦਾ ਫੈਸਲਾ ਕੀਤਾ ਗਿਆ।
ਆਗੂਆਂ ਨੇ ਕਿਹਾ ਕਿ ਅੱਜ ਦੀ ਕਮੇਟੀ ਲੰਮੇ ਸਮੇਂ ਤੋਂ ਲਟਕ ਦੇ ਆ ਰਹੇ ਉਕਤ ਪੰਥਕ ਮਸਲੇ ਦੇ ਸਰਬ ਪ੍ਰਵਾਨਿਤ ਹਲ ਤਲਾਸ਼ਣ ਲਈ ਸੰਬੰਧਿਤ ਧਿਰਾਂ ਨਾਲ ਹਰ ਤਰਾਂ ਦੇ ਟਕਰਾਓ ਦੀ ਸਥਿਤੀ ਪ੍ਰਤੀ ਗੁਰੇਜ਼ ਕਰਦਿਆਂ ਪੰਥਕ ਮਿਲਾਪ ਅਤੇ ਵਿਚਾਰ ਦੀ ਪੱਧਰ ‘ਤੇ ਆਪਣੀ ਦ੍ਰਿਸ਼ਟੀ ਕੇਂਦਰਿਤ ਰੱਖੇਗੀ।ਦਮਦਮੀ ਟਕਸਾਲ ਦੇ ਪ੍ਰਚਾਰਕਾਂ ਤੇ ਸੀਨੀਅਰ ਆਗੂਆਂ ਦੀ ਮੀਟਿੰਗ ਵਿੱਚ ਦੀਰਘ ਵਿਚਾਰਾਂ ਕਰਨ ਉਪਰੰਤ ਐਲਾਨੀ ਗਈ ਤਾਲਮੇਲ ਕਮੇਟੀ ਵਿੱਚ ਬਾਬਾ ਚਰਨਜੀਤ ਸਿੰਘ ਜੱਸੋਵਾਲ, ਬਾਬਾ ਸੁਖਚੈਨ ਸਿੰਘ ਧਰਮਪੁਰਾ, ਭਾਈ ਗੁਰਨਾਮ ਸਿੰਘ ਬੰਡਾਲਾ, ਭਾਈ ਅਜਾਇਬ ਸਿੰਘ ਅਭਿਆਸੀ, ਗਿਆਨੀ ਹਰਦੀਪ ਸਿੰਘ ਸੰਪਦਾਏ ਭਿੰਡਰਾਂ, ਗਿਆਨੀ ਪਰਵਿੰਦਰਪਾਲ ਸਿੰਘ ਬੁੱਟਰ, ਗਿਆਨੀ ਸਤਨਾਮ ਸਿੰਘ ਖਡੂਰ ਸਾਹਿਬ, ਗਿਆਨੀ ਨਵਤੇਜ ਸਿੰਘ ਮਾਨ, ਗਿਆਨੀ ਜੀਵਾ ਸਿੰਘ ਮੁੰਡਾ ਪਿੰਡ,ਗਿਆਨੀ ਅਮਰਜੀਤ ਸਿੰਘ ਕਣਕਵਾਲ, ਗਿਆਨੀ ਗੁਰਲਾਲ ਸਿੰਘ ਜੋਗੇਵਾਲ, ਗਿਆਨੀ ਕੁਲਦੀਪ ਸਿੰਘ, ਗਿਆਨੀ ਮਲਕੀਤ ਸਿੰਘ ਵੀਰਮ, ਪ੍ਰਿੰਸੀਪਲ  ਸਿਮਰਜੀਤ ਸਿੰਘ ਪਵਾਰ, ਡਾਕਟਰ ਕੰਵਰ ਅਮਰਿੰਦਰ ਸਿੰਘ ਭੂਰਾ ਕੋਨਾ ਸ਼ਾਮਿਲ ਹਨ। ਆਗੂਆਂ ਨੇ ਦੱਸਿਆ ਕਿ ਲੋੜ ਮੁਤਾਬਿਕ ਆਉਣ ਵਾਲੇ ਸਮੇਂ ਵਿੱਚ ਤਾਲਮੇਲ ਕਮੇਟੀ ਦਾ ਹੋਰ ਵਿਸਥਾਰ ਕੀਤਾ ਜਾਵੇਗਾ।

Check Also

ਰੰਗਮੰਚ ਕਲਾਕਾਰ ਕੈਲਾਸ਼ ਕੌਰ ਦੇ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ

ਸੰਗਰੂਰ, 5 ਅਕਤੂਬਰ (ਜਗਸੀਰ ਲੌਂਗੋਵਾਲ) – ਤਰਕਸ਼ੀਲ ਸੁਸਾਇਟੀ ਪੰਜਾਬ ਨੇ ਪ੍ਰਸਿੱਧ ਲੋਕਪੱਖੀ ਨਾਟਕਕਾਰ ਅਤੇ ਚਿੰਤਕ …

Leave a Reply