Saturday, March 21, 2026

ਭਗਤ ਪੂਰਨ ਸਿੰਘ ਜੀ ਦੀ 24ਵੀਂ ਬਰਸੀ ਮੌਕੇ ਕਰਨਲ ਕਰਮਿੰਦਰ ਸਿੰਘ ਦਾ ਸਨਮਾਨ

PPN0508201618ਅੰਮ੍ਰਿਤਸਰ, 5 ਅਗਸਤ (ਜਗਦੀਪ ਸਿੰਘ ਸੱਗੁ) -ਵੀਹਵੀਂ ਸਦੀ ਦੇ ਮਾਨਵਤਾ ਨੂੰ ਸਮਰਪਿਤ ਮਹਾਨ ਸਮਾਜ ਸੇਵੀ, ਲੂਲ੍ਹੇ ਲੰਗੜਿਆਂ, ਪਾਗਲਾਂ ਅਤੇ ਲਵਾਰਸਾਂ ਦੇ ਵਾਰਿਸ ਭਗਤ ਪੂਰਨ ਸਿੰਘ ਜੀ ਦੀ 24ਵੀਂ ਬਰਸੀ ਸਬੰਧੀ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ (ਰਜਿ.) ਵਿਖੇ ਧੰਨ ਬਾਬਾ ਦੀਪ ਸਿੰਘ ਜੀ ਸੇਵਾ ਸੁਸਾਇਟੀ ਵਲੋਂ ਰੱਖੇ ਗਏ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਨਿਸ਼ਾਨ ਸਾਹਿਬ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੁਖਆਸਨ ਖੁੱਲੇ ਪੰਡਾਲ ਵਿਚ ਸ਼ਸ਼ੋਭਿਤ ਕੀਤਾ ਗਿਆ। ਦੀਵਾਨ ਸਜਾਏ ਗਏ ਅਤੇ ਸਮਾਜ ਅਤੇ ਸਿੱਖ ਪੰਥ ਦੀਆਂ ਵੱਖ-ਵੱਖ ਸ਼ਖਸ਼ੀਅਤਾਂ ਵਲੋਂ ਭਗਤ ਜੀ ਦੀ ਜੀਵਨੀ ਉਤੇ ਚਾਨਣਾ ਪਾਇਆ ਗਿਆ ਅਤੇ ਉਨ੍ਹਾਂ ਨੂੰ ਨਿੱਘੀਆਂ ਸ਼ਰਧਾਂਜਲੀਆਂ ਦਿਤੀਆਂ ਗਈਆਂ।     ਸ਼ਰਧਾਂਜਲੀ ਸਮਾਗਮ ਵਿਚ ਪਿੰਗਲਵਾੜਾ ਸੰਸਥਾ ਦੀਆਂ ਬੱਚੀਆਂ, ਬੱਚਿਆਂ ਵੱਲੋਂ ਗੁਰਬਾਣੀ ਦਾ ਮਨੋਹਰ ਕੀਰਤਨ ਕੀਤਾ ਗਿਆ। ਇਸ ਤੋਂ ਇਲਾਵਾ ਇਸ ਮੋਕੇ ਹੀ ਪੁਸਤਕਾਂ ਅਨ ਫੋਗੈਟਏਬਲ ਮੈਮਰੀਜ਼ ਆਫ ਮਾਈ ਲਾਈਫ, ਗਾਈਡ ਟੂ ਵੈਲਿਊ ਬੇਸਡ ਲਾਈਫ ਅਤੇ ਨੈਸ਼ਨਲ ਐਂਡ ਸਪਿਰਚੁਅਲ ਅਵੇਕਨਿੰਗ ਅਤੇ ਡੀ.ਵੀ.ਡੀ ਦੀ ਘੁੰਡ ਚੁਕਾਈ ਦੀ ਰਸਮ ਵੀ ਕੀਤੀ ਗਈ।ਇਸ ਦੇ ਨਾਲ ਹੀ ਕੁਦਰਤੀ ਖੇਤੀ ਫਾਰਮ, ਧੀਰੇਕੋਟ ਦੀ ਵੈਬਸਾਈਟ ਾਾਾ.ਪਨਿਗੳਲਾੳਰੳਨੳਟੁਰੳਲਡੳਰਮ.ੋਰਗ ਵੀ ਲਾਂਚ ਕੀਤੀ ਗਈ। ਬਾਬਾ ਆਇਆ ਸਿੰਘ ਰਿਆੜਕੀ ਕਾਲਜ ਅਤੇ ਗੁਰੂ ਰਾਮਦਾਸ ਨਰਸਿੰਗ ਕਾਲਜ ਦੇ ਵਿਦਿਆਰਥੀਆਂ ਅਤੇ ਨਿਸ਼ਕਾਮ ਸੇਵਾ ਪਬਲਿਕ ਸਕੂਲ ਦੇ ਬੱਚਿਆਂ ਨੇ ਹਾਜ਼ਰੀ ਭਰੀ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗੁਰਬਚਨ ਸਿੰਘ ਨੇ ਭਗਤ ਜੀ ਦੇ ਜੀਵਨ ਬਾਰੇ ਚਾਨਣਾ ਪਾਉਂਦਿਆਂ ਭਗਤ ਜੀ ਦੀਆਂ ਸਮਾਜ ਪ੍ਰਤੀ ਘਾਲਨਾਵਾਂ ਦੀ ਸ਼ਲਾਘਾ ਕੀਤੀ ।ਉਨਾਂ ਕਿਹਾ ਕਿ ਸਿੱਖੀ ਸਿਧਾਤਾਂ ਵਿਚ ਨਿਸ਼ਕਾਮ ਸੇਵਾ ਦਾ ਸਹੀ ਸਰੂਪ ਪਿੰਗਲਵਾੜੇ ਵਿਚ ਭਗਤ ਪੂਰਨ ਸਿੰਘ ਦੁਆਰਾ ਦਿਤੀ ਸੇਧ ਦੁਆਰਾ ਵੇਖਿਆ ਜਾ ਸਕਦਾ ਹੈ।
ਇਸ ਮੌਕੇ ਕਰਨਲ ਕਰਮਿੰਦਰ ਸਿੰਘ ਸੈਕਟਰੀ ਸੋਸਾਇਟੀ ਫਾਰ ਹੈਂਡੀਕੈਪ ਪਟਿਆਲਾ ਨੂੰ ਭਗਤ ਪੂਰਨ ਸਿੰਘ ਭਗਤ ਪੂਰਨ ਸਿੰਘ ਮਾਨਵ ਸੇਵਾ ਸਨਮਾਨ ਨਾਲ ਨਿਵਾਜਿਆ ਗਿਆ। ਉਨਾਂ ਨੇ ਭਗਤ ਪੂਰਨ ਸਿੰਘ ਸੇਵਾ ਸਨਮਾਨ ਦਿੱਤੇ ਜਾਣ ਤੇ ਪਿੰਗਲਵਾੜਾ ਸੰਸਥਾ ਦਾ ਧੰਨਵਾਦ ਕਰਦੇ ਹੋਏ ਆਪਣੇ ਸੰਬਧਨ ਵਿੱਚ ਭਗਤ ਪੂਰਨ ਸਿੰਘ ਦੀ ਸਮਾਜ ਪ੍ਰਤੀ ਨਿਸ਼ਕਾਮ ਸੇਵਾ ਬਾਰੇ ਸੰਗਤਾਂ ਨੂੰ ਵਿਸਥਾਰ ਵਿੱਚ ਦੱਸਦੇ ਹੋਏ ਇਹ ਕਿਹਾ ਕਿ ਇਸੇ ਕੜੀ ਵਿੱਚ ਸੋਸਾਇਟੀ ਫਾਰ ਹੈਂਡੀਕੈਪ ਪਟਿਆਲਾ ਵੀ ਆਪਣਾ ਛੋਟਾ ਜਿਹਾ ਯੋਗਦਾਨ ਪਾ ਰਹੀ ਹੈ।
ਇਸ ਮੌਕੇ ਖਾਦਿਮ ਹੂਸੈਨ ਵਾਰਸੀ ਜੀ ਨੇ ਆਪਣੀ ਬੁਲੰਦ ਅਵਾਜ ਵਿੱਚ ਸੂਫੀ ਕਲਾਮ ਦਾ ਗਾਇਨ ਕਰਕੇ ਆਈਆਂ  ਸੰਗਤਾਂ ਨੂੰ ਨਿਹਾਲ ਕੀਤਾ।    ਇਸ ਮੌਕੇ ਭਗਵੰਤ ਸਿੰਘ ਦਿਲਾਵਰੀ, ਭੁਪਿੰਦਰ ਸਿੰਘ ਕੋਹਲੀ, ਸਵਰਨ ਸਿੰਘ ਰਿਆੜਰੀ ਕਾਲਜ  ਤੁਗਲਵਾਲ, ਹਰਭਜਨ ਸਿੰਘ ਬਰਾੜ, ਪ੍ਰੋ. ਸਰਬਜੀਤ ਸਿੰਘ ਛੀਨਾ, ਦਲਜੀਤ ਸਿੰਘ ਬੇਦੀ ਸਕਤਰ ਸ੍ਰੋਮਣੀ ਕਮੇਟੀ, ਗੁਰਿੰਦਰ ਸਿੰਘ ਪਰਿੰਟਵੈਲ, ਮੁਖਤਾਰ ਸਿੰਘ, ਰਜਿੰਦਰਪਾਲ ਸਿੰਘ, ਰਾਜਬੀਰ ਸਿੰਘ, ਤਰਲੋਚਨ ਸਿੰਘ ਚੀਮਾ, ਡਾ. ਜਗਦੀਪਕ ਸਿੰਘ, ਕਰਨਲ ਦਰਸ਼ਨ ਸਿੰਘ ਬਾਵਾ ਪ੍ਰਸ਼ਾਸਕ ਅਤੇ ਕਈ ਹੋਰ ਸਖਸ਼ੀਅਤਾਂ ਹਾਜ਼ਿਰ ਹੋਈਆਂ।

Check Also

ਵਾਈਸ ਚਾਂਸਲਰ ਸ. ਬਿਸ਼ਨ ਸਿੰਘ ਸਮੁੰਦਰੀ ਦੇ ਸਪੁੱਤਰ ਦਿੱਲੀ ਦੇ ਉਪ ਰਾਜਪਾਲ ਬਣਨ ਉਪਰੰਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੁੱਜੇ

ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਹਿਲੇ ਵਾਈਸ-ਚਾਂਸਲਰ ਸ. …

Leave a Reply