ਪਟਾਨਕੋਟ, 5 ਅਗਸਤ (ਪੰਜਾਬ ਪੋਸਟ ਬਿਊਰੋ) – ਸਿਹਤ ਵਿਭਾਗ ਪੰਜਾਬ ਵਲੌ ਦਿੱਤੇ ਗਏ ਵਿਸ਼ਵ ਸਤਨਪਾਨ ਹਫਤਾ ਦੇ ਥੀਮ ਮਾਂ ਦਾ ਦੁੱਧ:ਨਿਰੰਤਰ ਵਿਕਾਸ ਦੀ ਕੂੰਜੀ ਉੱਤੇ ਸਿਵਲ ਹਸਪਤਾਲ ਪਠਾਨਕੋਟ ਵਿਖੇ ਡਾ: ਨਰੇਸ਼ ਕਾਂਸਰਾ ਸਿਵਲ ਸਰਜਨ ਜੀ ਦੀ ਪ੍ਰਧਾਨਗੀ ਹੇਂਠ ਮਾਂ ਦੇ ਦੁੱੱਧ ਦੀ ਮੱੱਹਤਤਾ ਸੰਬਧੀ ਸੈਮੀਨਾਰ ਅਯੋਜਿਤ ਕੀਤਾ ਗਿਆ। ਸੈਮੀਨਾਰ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਚਰਨਜੀਤ ਸਿੰਘ ਕਾਹਲੋਂ ਨੇ ਕਿਹਾ ਕਿ ਮਾਂ ਦੇ ਦੁੱੱਧ ਦੀ ਮੱੱਹਤਤਾ ਸੰਬਧੀ ਸਪਤਾਹ ਹਰ ਸਾਲ 1 ਅਗਸਤ ਤੌ 7 ਅਗਸਤ ਤੱੱਕ ਮਨਾਇਆ ਜਾਂਦਾ ਹੈ।ਉਨਾਂ ਕਿਹਾ ਕਿ ਮਾਂ ਦਾ ਦੁੱਧ ਬੱੱਚਿਆ ਦੇ ਸ਼ਰੀਰਕ ਅਤੇ ਮਾਨਸਿਕ ਵਿਕਾਸ ਲਈ ਬਹੁਤ ਹੀ ਲਾਭਦਾਇਕ ਹੁੰਦਾ ਹੈ।ਮਾਂ ਦਾ ਦੁੱਧ ਬੱੱਚਿਆ ਵਿੱੱਚ ਛੂਤ ਦੀ ਬੀਮਾਰੀਆਂ ਨਾਲ ਲੜਨ ਲਈ ਸ਼ਕਤੀ ਵੀ ਪ੍ਰਧਾਨ ਕਰਦਾ ਹੈ।ਨਵਜੰਮੇ ਬੱੱਚਿਆਂ ਨੂੰ ਪਹਿਲੇ ਛੇ ਮਹੀਨੇ ਕੇਵਲ ਤੇ ਕੇਵਲ ਮਾਂ ਦਾ ਦੁੱਧ ਹੀ ਪਿਲਾਉਣਾ ਚਾਹੀਦਾ ਹੈ।ਉਨਾਂ ਦੱੱਸਿਆ ਕਿ 2 ਸਾਲ ਦੀ ਉਮਰ ਜਾਂ ਇਸ ਤੌ ਵੱਧ ਉਮਰ ਤੱੱਕ ਦੇ ਬੱੱਚਿਆ ਨੂੰ ਮਾਂ ਦਾ ਦੁੱਧ ਪਿਲਾਆ ਜਾ ਸਕਦਾ ਹੈ ਪਰ ਇਸ ਦੇ ਲਈ ਮਾਂ ਨੂੰ ਆਪਣੀ ਸਿਹਤ ਅਤੇ ਖੁਰਾਕ ਦਾ ਪੂਰਾ ਧਿਆਨ ਰੱੱਖਣਾ ਪਵੇਗਾ।ਮਾਂ ਅਤੇ ਬੱੱਚੇ ਦਾ ਟੀਕਾਕਰਣ ਵੀ ਸਮੇਂ- ਸਮੇਂ ਤੇ ਹੋਣਾ ਜਰੂਰੀ ਹੈ।
ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਇੰ: ਡਾ: ਭੁਪਿੰਦਰ ਸਿੰਘ ਜੀ ਨੇ ਕਿਹਾ ਕਿ ਨਵਜੰਮੇ ਬੱੱਚਿਆਂ ਨੂੰ ਡਿੱੱਬਾ ਬੰਦ ਪਾਉਡਰ ਵਾਲੇ ਦੁੱਧ ਨੂੰ ਨਾ ਪਿਲਾਉਣ ਦੀ ਅਪੀਲ ਕੀਤੀ।ਉਨਾਂ ਕਿਹਾ ਕਿ ਬੱਚੇ ਨੂੰ ਕਦੇ ਵੀ ਬੋਤਲ ਨਾਲ ਦੁੱਧ ਨਾ ਪਿਲਾਓ ਕਿਉਕਿ ਇਹ ਨੁਕਸਾਨਦੇਹ ਹੋ ਸਕਦਾ ਹੈ ਅਤੇ ਬੱਚੇ ਨੂੰ ਦਸਤ ਲੱਗ ਸਕਦੇ ਹਨ।ਬੱੱਚਿਆਂ ਨੂੰ ਦੁਸਰੀ ਖੁਰਾਕ ਜਿਨਾਂ੍ਹ ਵਿੱੱਚ ਦਾਲ ਦਾ ਪਾਣੀ, ਪੱੱਤਲੀ ਖਿਚੜੀ, ਦਲੀਆ ਆਦਿ ਦੇਣਾ ਚਾਹੀਦਾ ਹੈ।ਮਾਂ ਦੇ ਦੁੱੱਧ ਨਾਲ ਬੱੱਚੇ ਨੂੰ ਪੂਰੀ ਮਾਤਰਾ ਵਿੱੱਚ ਜ਼ਰੂਰੀ ਖੁਰਾਕ, ਤੱੱਤ ਅਤੇ ਤਾਕਤ ਮਿਲਦੀ ਹੈ।ਇਹ ਦੁੱਧ ਬੱੱਚੇ ਨੂੰ ਅਸਾਨੀ ਨਾਲ ਪੱੱਚਦਾ ਹੈ ਅਤੇ ਬੱੱਚੇ ਨੂੁੰ ਦਮਾ,ਦਸਤ ਰੋਗ, ਨਿਮੋਨੀਆ ਜਿਹੀਆ ਬੀਮਾਰੀਆਂ ਤੋ ਬਚਾਉਂਦਾ ਹੈ।ਇਸ ਨਾਲ ਬੱੱਚੇ ਅਤੇ ਮਾਂ ਵਿੱੱਚ ਪਿਆਰ ਅਤੇ ਨੇੜਤਾ ਵੀ ਵੱੱਧਦੀ ਹੈ ਅਤੇ ਮਾਂਵਾ ਨੂੰ ਛਾਤੀ ਦੇ ਕੈਂਸਰ ਹੋਣ ਦੀ ਸੰਭਾਵਨਾ ਵੀ ਬਹੁਤ ਘੱੱਟ ਜਾਂਦੀ ਹੈ।
ਇਸ ਮੋਕੇ ਮੈਡੀਕਲ ਅਫਸਰ ਡਾ. ਮੋਹਨ ਲਾਲ ਅੱੱਤਰੀ ਨੇ ਕਿਹਾ ਜਿਲ੍ਹੇ ਦੀਆਂ ਸਾਰੀਆਂ ਸਿਹਤ ਸੇਵਾਵਾਂ ਵਿੱੱਚ ੧ ਅਗਸਤ ਤੌ ੭ ਅਗਸਤ ਤੱੱਕ ਮਾਂ ਦੇ ਦੁੱੱਧ ਦੀ ਮੱੱਹਤਤਾ ਸੰਬਧੀ ਜਾਗਰੂਕਤਾ ਅਭਿਆਨ ਚਲਾਇਆ ਜਾ ਰਿਹਾ ਹੈ, ਜਿਸ ਵਿੱਚ ਆਸ਼ਾ ਵਰਕਰ,ਏ.ਐਨ.ਐਮ ਪਿੰਡਾ ਵਿੱੱਚ ਜਾ ਕੇ ਗਰਭਵਤੀ ਮਹਿਲਾਵਾਂ ਅਤੇ ਨਵਜੰਮੇ ਬੱੱਚਿਆਂ ਦੀਆਂ ਮਾਂਵਾਂ ਨੂੰ ਮਾਂ ਦੇ ਦੁੱੱਧ ਦੀ ਮੱੱਹਤਤਾ ਬਾਰੇ ਜਾਗਰੂਕ ਕਰ ਰਹੀਆਂ ਹਨ।ਇਸ ਮੌਕੇ ਹੋਰਨਾਂ ਤੋਂ ਇਲਾਵਾ, ਡਾ. ਸੋਨੀਆ ਮਿਸ਼ਰਾ, ਡਾ. ਗੋਪਾਲ ਰਾਜ, ਇਨਰ ਵੀਲ ਪਠਾਨਕੋਟ ਗਰ੍ਰੇਟਰ ਦੀ ਪ੍ਰੈਜੀਡੈਟ ਮੈਡਮ ਕਰਿਸ਼ਮਾ ਅਗਰਵਾਲ, ਫਾਰਮਸਿਸਟ ਸ਼੍ਰੀ ਵਿਦਿਆ ਧਰ, ਇੰ ਮਾਸ ਮੀਡੀਆ ਸ਼ੀ੍ਰਮਤੀ ਗੁਰਿੰਦਰ ਕੌਰ, ਜਿਲ੍ਹਾ ਬੀ. ਸੀ.ਸੀ ਅਮਨਦੀਪ ਸਿੰਘ ਆਦਿ ਹਾਜ਼ਰ ;ਨ ।
Check Also
ਖ਼ਾਲਸਾ ਕਾਲਜ ਵੈਟਰਨਰੀ ਵਿਖੇ ‘ਵਿਗਿਆਨਕ ਪਸ਼ੂ-ਪਾਲਣ ਪ੍ਰਬੰਧਨ’ ਵਿਸ਼ੇ ‘ਤੇ ਰਾਸ਼ਟਰੀ ਵਰਕਸ਼ਾਪ
ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਦੇ ਵਿਭਾਗ …
Punjab Post Daily Online Newspaper & Print Media