ਪੱਟੀ, 5 ਅਗਸਤ (ਰਣਜੀਤ ਸਿੰਘ ਮਾਹਲਾ) – ਸਹੀਦ ਕਰਤਾਰ ਸਿੰਘ ਸਰਾਭਾ ਹੈਲਪਿੰਗ ਹੈਂਡ ਸੋਸਾਇਟੀ ਵੱਲੋ ਸਮੇਂ ਸਮੇਂ ‘ਤੇ ਗਰੀਬਾਂ ਤੇ ਲੋੜਵੰਦ ਮਰੀਜਾਂ ਦੇ ਇਲਾਜ ਲਈ ਆਪਣਾ ਯੋਗਦਾਨ ਪਾਉਦੀ ਆ ਰਹੀ ਹੈ।ਇਸੇ ਲੜੀ ਨੂੰ ਅੱਗੇ ਤੋਰਦਿਆ ਨੱਕ ਦੀ ਬਿਮਾਰੀ ਨਾਲ ਪੀੜਤ 5 ਸਾਲਾ ਸਾਰਜ ਸਿੰਘ ਪੁੱਤਰ ਸਾਹਿਬ ਸਿੰਘ ਵਾਸੀ ਪੱਟੀ ਦੀ ਮਾਲੀ ਸਹਾਇਤਾ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਸੁਸਾਇਟੀ ਦੇ ਪ੍ਰਧਾਂਨ ਗੁਰਪ੍ਰੀਤ ਸਿੰਘ ਪੰਨਗੋਟਾ ਨੇ ਦੱਸਿਆਂ ਕਿ ਪਰਿਵਾਰ ਆਰਥਿਕ ਤੌਰ ਤੇ ਕਮਜੋਰ ਹੈ ਅਤੇ ਬੱਚੇ ਦਾ ਇਲਾਜ ਕਰਵਾਉਣ ਤੋ ਅਸਮਰਥ ਹੈ।ਸੁਸਾਇਟੀ ਵੱਲੋ 5000 ਰੂਪੈ ਦੀ ਮਦਦ ਕੀਤੀ ਗਈ ਤਾਂ ਜੋ ਪਰਿਵਾਰ ਬੱਚੇ ਦਾ ਇਲਾਜ ਕਰਵਾਇਆ ਜਾ ਸਕੇ। ਇਸ ਮੋਕੇ ਤੇ ਉਹਨਾ ਨਾਲ ਗੋਰਵ ਪਾਠਕ, ਸਿਕੰਦਰ, ਸੰਜੀਵ ਸੂਦ, ਸਰਬਪ੍ਰੀਤ ਸਿੰਘ, ਅਮਿਤ ਜੈਨ, ਰਾਜਦੀਪ ਰਾਜਾ, ਸੋਭਾ ਸਿੰਘ, ਸਤਨਾਮ ਸਿੰਘ ਅਤੇ ਪ੍ਰਿਸ ਧੁੰਨਾ ਆਦਿ ਮੌਜੂਦ ਸਨ।
Check Also
ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ
ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …
Punjab Post Daily Online Newspaper & Print Media