ਤਰਸਿੱਕਾ, 5 ਅਗਸਤ (ਕੰਵਲ ਜੋਧਾ ਨਗਰੀ ) – ਹਲਕਾ ਜੰਡਿਆਲਾ ਗੁਰੁ ਦੇ ਸਰਕਲ ਡੇਹਰੀਵਾਲ ਤਂੋ ਇੰਚਾਰਜ ਅਮਰਦੀਪ ਸਿੰਘ ਗੋਪੀ, ਹਰਪਾਲ ਸਿੰਘ ਐਸੀ ਵਿੰਗ, ਮਾਸਟਰ ਰਘਬੀਰ ਸਿੰਘ ਹਲਕਾ ਇੰਚਾਰਜ, ਸੁਖਦੇਵ ਸਿੰਘ ਕਿਸਾਨ ਵਿੰਗ ਦੀ ਇਕ ਕੋਰ ਮੀਟਿੰਗ ਜੱਬੋਵਾਲ ਵਿਖੇ ਹੋਈ।ਜਿਸ ਵਿੱਚ ਪਾਰਟੀ ਵੱਲੋਂ 19 ਮੈਬਰਾਂ ਦੀਆਂ ਸੀਟਾਂ ਦਾ ਅੇਲਾਨ ਕਰਨ ‘ਤੇ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਦੀ ਪੂਰੀ ਟੀਮ ਦਾ ਤਹਿ ਦਿਲੋ ਧੰਨਵਾਦ ਕਰਦਿਆਂ ਹੋਇਆਂ ਅਮਰਦੀਪ ਸਿੰਘ ਨੇ ਪਾਰਟੀ ਦਾ ਇਹ ਫੈਸਲਾ ਬਹੁਤ ਹੀ ਸਲਾਘਾਯੋਗ ਦੱਸਿਆ। ਪਾਰਟੀ ਵਿੱਚ ਜੋ ਮਂੈਬਰ ਸਿਰਫ ਟਿਕਟਾਂ ਨੂੰ ਲੈ ਕੇ ਹੀ ਸਾਮਿਲ ਹੋਏ ਸਨ, ਉਹ ਹੀ ਅੱਜ ਪਾਰਟੀ ਲੀਡਰ ਸਿੱਪ ੳਪਰ ਤੋਹਮਤਾ ਲਾ ਰਹੇ ਹਨ।ਜੋ ਲੋਕ ਪਾਰਟੀ ਅਤੇ ਕੇਜਰੀਵਾਲ ਦੀ ਸੋਚ ਨਾਲ ਨਹੀ ਚਲ ਰਹੇ ਪੰਜਾਬ ਦੇ ਦਰਦ ਨੂੰ ਨਹੀ ਸਮਝ ਸਕਦੇ। ਅਜਿਹੇ ਅਕਾਲੀ-ਭਾਜਪਾ, ਕਾਂਗਰਸੀਆਂ ਦੇ ਪਿਛੋਕੜ ਨਾਲ ਸਬੰਧਤ ਲੋਕ ਸਿਰਫ ਕੁਰਸੀ ਦੇ ਲਾਲਚ ਨੂੰ ਹੀ ਪਾਰਟੀ ਵਿੱਚ ਆਏ ਸਨ ਤੇ ਆਪਣੇ ਸੁਆਰਥ ਲਈ ਮਨਘੜਤ ਦਲੀਲਾਂ ਦੇ ਰਹੇ ਹਨ ।ਅਜਿਹੇ ਬੰਦਿਆ ਦੇ ਪਾਰਟੀ ਵਿੱਚੋ ਬਾਹਰ ਜਾਣ ਤੇ ਪਾਰਟੀ ਨੂੰ ਕੋਈ ਫਰਕ ਨਹੀ ਪੈਂਦਾ।ਉਨਾਂ ਕਿਹਾ ਕਿ ਪੜੇ ਲਿਖੇ ਸਾਫ ਨੀਅਤ ਵਾਲੇ ਲੀਡਰ ਹੀ ਸਿਸਟਮ ਨੂੰ ਬਦਲ ਸਕਦੇ ਹਨ ਨਾ ਕਿ ਅੱਠ ਪੜੇ ਸਿਹਤ ਮੰਤਰੀ ਜਾਂ ਵਿਰਸਾ ਸਿੰਘ ਵਲਟੋਹੇ ਵਰਗੇ ਨੇਤਾ, ਜੋ ਕਿਸੇ ਦਾ ਕੁੱਝ ਨਹੀ ਸਵਾਰ ਸਕਦੇ ਸਗੋਂ ਉਲਟੇ ਸਿਧੇ ਬਿਆਨਾ ਨਾਲ ਭੋਲੇ-ਭਾਲੇ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ।ਇਸ ਮੋਕੇ ਵੀਰੂ ਸਿੰਘ ਜੱਬੋਵਾਲ, ਬੁੱਧ ਸਿੰਘ, ਪ੍ਰਗਟ ਸਿੰਘ, ਗੱਬਰ ਸਿੰਘ, ਮੱਸਾ ਸਿੰਘ, ਤੇਜਾ ਸਿੰਘ ਤੋਂ ਇਲਾਵਾ ਹੋਰ ਵੀ ਪਾਰਟੀ ਵਰਕਰ ਮਜੂਦ ਸਨ।
Check Also
ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 6.50 ਲੱਖ ਬੂਟੇ ਲਗਾਉਣ ਦੀ ਮੁਹਿੰਮ ਜਾਰੀ
ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ)¸- ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ …
Punjab Post Daily Online Newspaper & Print Media