Friday, March 20, 2026

ਲੈਕਚਰਾਰ ਤੋਂ ਪ੍ਰਿੰਸੀਪਲ ਵਜੋਂ ਤੱਰਕੀ ਦੇ ਪਾਸ ਮਤੇ ਨੂੰ ਲਾਗੂ ਕਰਨ ਦੀ ਮੰਗ

PPN0508201624ਮਲੋਟ, 5 ਅਗਸਤ (ਪੰਜਾਬ ਪੋਸਟ ਬਿਊਰੋ) – ਲੈਕਚਰਾਰ ਤੋ ਪ੍ਰਿੰਸੀਪਲ ਵਜੋਂ ਤਰੱਕੀ ਲਈ ਕੈਬਨਿਟ ਵਿਚ ਪਾਸ ਹੋਏ ਮਤੇ ਨੂੰ ਲਾਗੂ ਕਰਵਾਉਣ ਸੰਬਧੀ ਜਿਲਾ ਸੀ੍ਰ ਮੁਕਤਸਰ ਸਾਹਿਬ ਦੇ ਲੈਕਚਰਾਰਾਂ ਦੀ ਮੀਟਿੰਗ ਡਾ. ਹਰੀਭਜਨ ਪ੍ਰਿਯਦਰਸ਼ੀ ਦੀ ਪ੍ਰਧਾਨਗੀ ਵਿਚ ਹੋਈ।ਮੀਟਿੰਗ ਦੌਰਾਨ ਪੰਜਾਬ ਸਰਕਾਰ ਤੋ ਮੰਗ ਕੀਤੀ ਗਈ ਕਿ ਲੈਕਚਰਾਰ ਕਾਡਰ ਦੀ ਗਿਣਤੀ ਦੇ ਅਨੁਸਾਰ ਲਗਭਗ ਤਿੰਨ ਸਾਲ ਪਹਿਲਾਂ ਕੈਬਨਿਟ ਵਿੱਚ ਪਾਸ ਕੀਤੇ ਗਏ ਮਤੇ ਜਿਸ ਵਿਚ ਸਕੂਲ ਪ੍ਰਿੰਸੀਪਲ ਦੀ ਤਰੱਕੀ ਲਈ ਲੈਕਚਰਾਰ ਦਾ 75%, ਵੋਕੇਸ਼ਨਲ ਮਾਸਟਰ ਦਾ 15%, ਹੈਡਮਾਸਟਰ ਦਾ 10% ਕੋਟਾ ਨਿਰਧਾਰਿਤ ਕੀਤਾ ਗਿਆ ਸੀ ਨੂੰ ਲਾਗੂ ਕਰਨ ਦੀ ਮੰਗ ਕੀਤੀ ਗਈ, ਤਾਂ ਜੋ ਲੈਕਚਰਾਰ ਕਾਡਰ ਨਾਲ ਇਨਸਾਫ ਹੋ ਸਕੇ।ਡਾ. ਪ੍ਰਿਯਦਰਸ਼ੀ ਨੇ ਕਿਹਾ ਕਿ ਲੈਕਚਰਾਰਾਂ ਦੀ ਗਿਣਤੀ ਇਨਾ ਕਾਡਰਾਂ ਵਾਲੋ ਬਹੁਤ ਜਿਆਦ ਹੈ, ਜੋ ਲਗਭਗ ਲਗਭਗ 18000 ਹਨ। ਜਦੋ ਕਿ ਵੋਕੇਨਲ ਮਾਸਟਰ 3500 ਹਨ ਅਤੇ ਹੈਡਮਾਸਟਰਾਂ ਦੀ ਗਿਣਤੀ 500 ਹੈ।ਇਸ ਮੀਟਿੰਗ ਵਿਚ ਸੁਦਰਸ਼ਨ ਜੱਗਾ, ਵਿਜੈ ਗਰਗ, ਸਿਵਰਾਜ, ਰਾਮ ਪਰਪਤਾ ਆਦਿ ਸ਼ਾਮਲ ਸਨ ।

Check Also

ਵਾਈਸ ਚਾਂਸਲਰ ਸ. ਬਿਸ਼ਨ ਸਿੰਘ ਸਮੁੰਦਰੀ ਦੇ ਸਪੁੱਤਰ ਦਿੱਲੀ ਦੇ ਉਪ ਰਾਜਪਾਲ ਬਣਨ ਉਪਰੰਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੁੱਜੇ

ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਹਿਲੇ ਵਾਈਸ-ਚਾਂਸਲਰ ਸ. …

Leave a Reply