ਕੱਥੂਨੰਗਲ, 9 ਅਗਸਤ (ਪੰਜਾਬ ਪੋਸਟ ਬਿਊਰੋ) – ਐੱਸ ਸੀ ਭਾਈਚਾਰੇ ਨੇ ਅੱਜ ਇੱਥੇ ਗੁਰਦਵਾਰਾ ਜਨਮ ਅਸਥਾਨ ਬਾਬਾ ਬੁੱਢਾ ਸਾਹਿਬ ਵਿਖੇ ਜੈਕਾਰਿਆਂ ਦੀ ਗੂੰਜ ਵਿੱਚ ਸ਼੍ਰੋਮਣੀ ਅਕਾਲੀ ਦਲ ਨਾਲ ਚਟਾਨ ਵਾਂਗ ਖੜ ਕੇ ਸਾਥ ਦਿੰਦਿਆਂ ਗੱਠਜੋੜ ਸਰਕਾਰ ਦੀ ਹੈਟ੍ਰਿਕ ਬਣਾਉਣ ਵਿੱਚ ਅਹਿਮ ਰੋਲ ਅਦਾ ਕਰਨ ਦਾ ਐਲਾਨ ਕੀਤਾ ਹੈ।
ਐਸ.ਸੀ ਕਮਿਸ਼ਨ ਪੰਜਾਬ ਦੇ ਮੈਂਬਰ ਤੇ ਜ਼ਿਲ੍ਹਾ ਐਸ.ਸੀ ਵਿੰਗ ਦੇ ਪ੍ਰਧਾਨ ਡਾ: ਤਰਸੇਮ ਸਿੰਘ ਸਿਆਲਕਾ ਦੀ ਅਗਵਾਈ ਵਿੱਚ ਐੱਸ ਸੀ ਵਿੰਗ ਸ਼੍ਰੋਮਣੀ ਅਕਾਲੀ ਦਲ ਦੇ ਨਵ-ਨਿਯੁਕਤ ਅਹੁਦੇਦਾਰਾਂ ਦੇ ਸਨਮਾਨ ਸਮਾਰੋਹ ਜੋ ਕਿ ਵਿਸ਼ਾਲ ਰੈਲੀ ਦਾ ਰੂਪ ਧਾਰਨ ਕਰ ਗਈ ਸੀ ਦੇ ਮੌਕੇ ਮਾਲ ਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਦੇ ਓ.ਐਸ.ਡੀ ਮੇਜਰ ਸ਼ਿਵਚਰਨ ਸਿੰਘ ਸ਼ਿਵੀ ਅਤੇ ਮੀਡੀਆ ਸਲਾਹਕਾਰ ਪ੍ਰੋ: ਸਰਚਾਂਦ ਸਿੰਘ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰਦਿਆਂ ਅਹੁਦੇਦਾਰਾਂ ਨੂੰ ਸਨਮਾਨਿਤ ਕੀਤਾ।
ਇਸ ਮੌਕੇ ਬੋਲਦਿਆਂ ਮੇਜਰ ਸ਼ਿਵੀ ਨੇ ਕਿਹਾ ਕਿ ਐੱਸ ਸੀ ਵਿੰਗ ਅਕਾਲੀ ਦਲ ਦਾ ਅਟੁੱਟ ਅੰਗ ਹੈ ਅਤੇ ਅਕਾਲੀ ਦਲ ਦੀਆਂ ਕਾਮਯਾਬੀਆਂ ਅਤੇ ਜਿੱਤਾਂ ਵਿੱਚ ਐਸੀ ਭਾਈਚਾਰੇ ਦੀਆਂ ਅਹਿਮ ਹਿੱਸੇਦਾਰੀਆਂ ਰਹੀਆਂ ਹਨ। ਉਹਨਾਂ ਕਿਹਾ ਕਿ ਸਰਕਾਰ ਵੱਲੋਂ ਐੱਸ ਸੀ ਭਾਈਚਾਰੇ ਦੇ ਹਰੇਕ ਘਰ ਨੂੰ ਸਹੂਲਤਾਂ ਦੇਣ ਪੱਖੋਂ ਪੂਰਾ ਪੂਰਾ ਧਿਆਨ ਰੱਖਿਆ ਜਾਂਦਾ ਹੈ।
ਇਕੱਠ ਨੂੰ ਸੰਬੋਧਨ ਕਰਦਿਆਂ ਡਾ: ਤਰਸੇਮ ਸਿੰਘ ਸਿਆਲਕਾ ਨੇ ਐਸ.ਸੀ ਭਾਈਚਾਰੇ ਦੀ ਨਬਜ਼ ਨੂੰ ਪਛਾਣਦਿਆਂ ਪਾਰਟੀ ਅਤੇ ਸਰਕਾਰ ਵਿੱਚ ਐਸ.ਸੀ ਭਾਈਚਾਰੇ ਦੇ ਨੁਮਾਇੰਦਿਆਂ ਨੂੰ ਸਰਦਾਰੀਆਂ ਦੇਣ ਅਤੇ ਭਾਈਚਾਰੇ ਨੂੰ ਸਹੂਲਤਾਂ ਦੇਣ ਲਈ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਅਤੇ ਸ: ਬਿਕਰਮ ਸਿੰਘ ਮਜੀਠੀਆ ਦਾ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਕਾਂਗਰਸ ਨੇ ਐੱਸ ਸੀ ਭਾਈਚਾਰੇ ਨੂੰ ਸਿਰਫ਼ ਵੋਟ ਬੈਕ ਵਜੋਂ ਇਸਤੇਮਾਲ ਕੀਤਾ, ਜਦ ਕਿ ਅੱਜ ਆਮ ਆਦਮੀ ਪਾਰਟੀ ਵਾਲੇ ਐਸ ਸੀ ਭਾਈਚਾਰੇ ਨੂੰ ਸਬਜ਼ਬਾਗ ਦਿਖਾਉਂਦਿਆਂ ਗੁਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।ਉਹਨਾਂ ਕਿਹਾ ਕਿ ਬਾਦਲ ਸਰਕਾਰ ਵੱਲੋਂ ਦਿੱਤਿਆਂ ਜਾ ਰਹੀਆਂ ਸ਼ਗਨ ਸਕੀਮ, ਆਟਾ ਦਲ ਸਕੀਮ, ਭਗਤ ਪੂਰਨ ਸਿੰਘ ਬੀਮਾ ਯੋਜਨਾ, ਮਾਈ ਭਾਗੋ ਵਿੱਦਿਆ ਸਕੀਮ, 200 ਯੂਨਿਟ ਬਿਜਲੀ ਫਰੀ ਦੇਣ ਅਤੇ 5-5 ਮਰਲਿਆਂ ਦੇ ਰਿਹਾਇਸ਼ੀ ਪਲਾਟਾਂ ਦੇਣ ਨਾਲ ਐੱਸ ਸੀ ਭਾਈਚਾਰੇ ਦਾ ਜੀਵਨ ਪੱਧਰ ਉੱਚਾ ਹੋਇਆ ਹੈ।ਉਹਨਾਂ ਕਿਹਾ ਕਿ ਹਲਕੇ ਦਾ 10 ਸਾਲਾਂ ਵਿੱਚ ਸ: ਮਜੀਠੀਆ ਨੇ ਜਿੰਨਾ ਵਿਕਾਸ ਕਰਾਇਆ ਉਹ ਕਾਂਗਰਸ 60 ਸਾਲਾਂ ਵਿੱਚ ਵੀ ਨਹੀਂ ਕਰਾ ਸਕੀ।
ਇਸ ਮੌਕੇ ਚੇਅਰਮੈਨ ਮੇਜਰ ਸਿੰਘ ਕਲੇਰ, ਚੇਅਰਮੈਨ ਜ਼ੈਲ ਸਿੰਘ ਗੋਪਾਲਪੁਰਾ, ਚੇਅਰਮੈਨ ਗੁਰਵੇਲ ਸਿੰਘ ਅਲਕੜੇ, ਚੇਅਰਮੈਨ ਅਮਰੀਕ ਸਿੰਘ ਗੁਰਦਾਸਪੁਰ, ਸਰਕਲ ਪ੍ਰਧਾਨ ਰਣਜੀਤ ਸਿੰਘ ਰਾਜਾ ਪੰਧੇਰ, ਸਵਰਨਜੀਤ ਸਿੰਘ ਕੁਰਾਲੀਆ, ਸਰਪੰਚ ਬਲਦੇਵ ਸਿੰਘ ਮੀਆਂ ਪੰਧੇਰ, ਸਰਪੰਚ ਜਸਬੀਰ ਸਿੰਘ ਹਦਾਇਤ ਪੁਰਾ, ਕਸ਼ਮੀਰ ਸਿੰਘ ਚਾਟੀਵਿੰਡ, ਮਾ: ਗੰਗਾ ਸਿੰਘ ਸਰਪੰਚ, ਪ੍ਰਮਜੀਤ ਸਿੰਘ ਬੇਗੇਵਾਲ, ਸਰਪੰਚ ਜਗੀਰ ਸਿੰਘ ਡਾਹਰੀਕੇ, ਸਰਪੰਚ ਮੰਗਲ ਸਿੰਘ ਬਾਬੋਵਾਲ, ਪਲਵਿੰਦਰ ਸਿੰਘ ਸਿਆਲਕਾ, ਮੇਜਰ ਸਿੰਘ ਸਿਆਲਕਾ, ਸਰਪੰਚ ਗੁਰਨਾਮ ਸਿੰਘ ਮਾਨ, ਸਰਪੰਚ ਮਨਦੀਪ ਸਿੰਘ ਸ਼ਹਿਜ਼ਾਦਾ, ਸਰਪੰਚ ਜਸਪਾਲ ਸਿੰਘ ਮੰਗਾ, ਸਤਨਾਮ ਸਿੰਘ ਹੰਸ, ਮਨਦੀਪ ਸਿੰਘ ਪਲਾ, ਸ਼ੇਰਾ ਕੋਟਲਾ, ਜਸਪਾਲ ਸਿੰਘ ਭੋਆ, ਸਰਪੰਚ ਭੁਪਿੰਦਰ ਸਿੰਘ ਲਾਡੀ, ਮੇਜਰ ਸਿੰਘ ਚੰਨਣਕੇ, ਈਸ਼ਰ ਸਿੰਘ ਮੀਆਂ ਪੰਧੇਰ, ਸਰਪੰਚ ਜਸਵੰਤ ਸਿੰਘ ਮੁਗੋਸੋਹੀ, ਸੁਖਦੇਵ ਸਿੰਘ ਸਾਬਕਾ ਸਰਪੰਚ, ਅਤੇ ਰਸ਼ਪਾਲ ਸਿੰਘ ਆਦਿ ਆਗੂ ਮੌਜੂਦ ਸਨ।
Punjab Post Daily Online Newspaper & Print Media