Thursday, March 26, 2026

ਇੰਤਕਾਲ ਬਦਲੇ ਰਿਸ਼ਵਤ ਦੀ ਮੰਗ, ਪਟਵਾਰੀ ਕਾਬੂ

PPN1008201607

ਬਠਿੰਡਾ, 10 ਅਗਸਤ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਵਿਜੀਲੈਸ ਬਿਊਰੋ ਬਠਿੰਡਾ ਵਲੋਂ ਮੁਕੱਦਮਾ ਨੰਬਰ 16 ਮਿਤੀ 09-08-2016 ਅ/ਧ 7,13(2)88 ਪੀ.ਸੀ ਐਕਟ ਥਾਣਾ ਮੁੱਦਈ ਬਲਕਰਨ ਸਿੰਘ ਪੁੱਤਰ ਸ੍ਰੀ ਬਹਾਦਰ ਸਿੰਘ ਵਾਸੀ ਲੇਲੇਵਾਲਾ ਰੋਡ, ਤਲਵੰਡੀ ਸਾਬੋ, ਜਿਲ੍ਹਾ ਬਠਿੰਡਾ ਵਲੋਂ ਦਰਜ ਕੀਤਾ ਗਿਆ ਹੈ ਕਿ ਦੋਸ਼ੀ ਮਹਿੰਦਰ ਸਿੰਘ ਪਟਵਾਰੀ ਮਾਲ ਹਲਕਾ ਤਲਵੰਡੀ ਸਾਬੋ ਜਿਲ੍ਹਾ ਬਠਿੰਡਾ ਨੇ ਉਸ ਤੋਂ ਇੰਤਕਾਲ ਦਰਜ ਕਰਕੇ ਮੰਨਜੂਰ ਕਰਵਾਉਣ ਅਤੇ ਇਸ ਦੀ ਕਾਪੀ ਦੇਣ ਬਦਲੇ ਮੁਦਈ ਪਾਸੋਂ 3000/- ਰੁਪਏ ਬਤੌਰ ਰਿਸ਼ਵਤ ਦੀ ਮੰਗ ਕੇ ਹਾਸਲ ਕਰਦੇ ਹੋਏ ਦੋਸ਼ੀ ਮਹਿੰਦਰ ਸਿੰਘ ਪਟਵਾਰੀ ਮਾਲ ਹਲਕਾ ਤਲਵੰਡੀ ਸਾਬੋ ਉਕਤ ਨੂੰ ਸ੍ਰੀ ਰਾਜ ਕੁਮਾਰ, ਡੀ.ਐਸ.ਪੀ. ਯੂਨਿਟ ਬਠਿੰਡਾ ਵਲੋਂ ਸਮੇਤ ਮੁਦਈ, ਸੈਡੋ ਗਵਾਹ ਕੁਲਵੰਤ ਸਿੰਘ ਪੁੱਤਰ ਅਜੈਬ ਸਿੰਘ ਵਾਸੀ ਨਸੀਬਪੁਰਾ, ਜਿਲ੍ਹਾ ਬਠਿੰਡਾ, ਸਰਕਾਰੀ ਗਵਾਹਾਂ ਡਾ: ਇੰਦਰਪ੍ਰੀਤ ਸਿੰਘ ਸੀ.ਵੀ.ਐਚ., ਦਿਆਲਪੁਰਾ ਮਿਰਜਾ ਜਿਲ੍ਹਾ ਬਠਿੰਡਾ,ਡਾ: ਰਾਜ ਰਤਨ ਸੀ.ਵੀ.ਐਚ., ਹਰਰਾਏਪੁਰ ਜਿਲ੍ਹਾ ਬਠਿੰਡਾ ਅਤੇ ਰੇਡਿੰਗ ਪਾਰਟੀ ਦੀ ਹਾਜ਼ਰੀ ਵਿੱਚ ਰੰਗੇ ਹੱਥੀ ਗ੍ਰਿਫਤਾਰ ਕਰਕੇ ਮੁਕੱਦਮਾ ਉਕਤ ਦਰਜ ਰਜਿਸਟਰ ਕੀਤਾ ਗਿਆ।  ਵਿਜੀਲੈਸ ਵਿਭਾਗ ਵਲੋਂ ਤਫਤੀਸ਼ ਜਾਰੀ ਹੈ।

Check Also

ਖ਼ਾਲਸਾ ਕਾਲਜ ਵਿਖੇ ਐਗਰੀ ਫੈਸਟ-2026 ਕਰਵਾਇਆ ਗਿਆ

ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਸੁਸਾਇਟੀ …

Leave a Reply