Thursday, June 11, 2026

ਜਲਿਆਂਵਾਲਾ ਬਾਗ ਤੇ ਟ੍ਰਿਲੀਅਮ ਮਾਲ ਵਿਖੇ 15 ਅਗਸਤ ਤੱਕ ਚੱਲੇਗੀ ਖਾਦੀ ਕੱਪੜਿਆਂ ਦੀ ਪ੍ਰਦਰਸ਼ਨੀ- ਰਜਿੰਦਰ ਕੁਮਾਰ

ਅੰਮ੍ਰਿਤਸਰ, 10 ਅਗਸਤ (ਜਗਦੀਪ ਸਿੰਘ ਸੱਗੂ) – ਭਾਰਤ ਸਰਕਾਰ ਦੇ ਟੈਕਸਟਾਈਲ ਮੰਤਰਾਲੇ ਵੱਲੋਂ ਅਜ਼ਾਦੀ ਦਿਹਾੜੇ ਨੂੰ ਸਮਰਪਿਤ 9 ਤੋਂ 15 ਅਗਸਤ ਤੱਕ ‘ਕਲਰਸ ਆਫ ਇੰਡੀਪੈਂਡੈਂਸ’ ਮੁਹਿੰਮ ਚਲਾਈ ਜਾ ਰਹੀ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ ਸ੍ਰੀ ਰਜਿੰਦਰ ਕੁਮਾਰ ਨੇ ਦੱਸਿਆ ਕਿ ਇਸੇ ਮੁਹਿੰਮ ਤਹਿਤ ਟੈਕਸਟਾਈਲ ਕਮਿਸ਼ਨਰ ਦੇ ਰਿਜਨਲ ਦਫ਼ਤਰ ਅੰਮ੍ਰਿਤਸਰ ਵੱਲੋਂ ਜਲਿਆਂਵਾਲਾ ਬਾਗ ਅਤੇ ਟ੍ਰੀਲੀਅਮ ਸ਼ਾਪਿੰਗ ਮਾਲ (ਪਹਿਲੀ ਮੰਜ਼ਿਲ) ਵਿਖੇ ਖਾਦੀ ਕੱਪੜਿਆਂ ਦੀ ਇਕ ਵਿਸ਼ਾਲ ਪ੍ਰਦਰਸ਼ਨੀ ਲਗਾਈ ਗਈ ਹੈ, ਜਿਸ ਵਿਚ ਰਾਜਸਥਾਨ ਦੇ ਬਲਾਕ ਪ੍ਰਿੰਟ ਅਤੇ ਬਿਹਾਰ ਦੇ ਮਧੂਬਨੀ ਅਤੇ ਹੋਰ ਫੈਬਰਿਕ ਪ੍ਰਿੰਟ ਵੱਡੀ ਮਾਤਰਾ ਵਿਚ ਪ੍ਰਦਰਸ਼ਿਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਵਾਸੀਆਂ ਵਿਚ ਇਸ ਪ੍ਰਦਰਸ਼ਨੀ ਲਈ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਵੱਡੀ ਗਿਣਤੀ ਵਿਚ ਇਨ੍ਹਾਂ ਪ੍ਰਦਰਸ਼ਨੀਆਂ ਵਿਚ ਪਹੁੰਚ ਕੇ ਭਾਰਤ ਸਰਕਾਰ ਦੇ ਇਸ ਉੱਦਮ ਦਾ ਵੱਧ ਤੋਂ ਵੱਧ ਲਾਭ ਉਠਾਉਣ।

Check Also

ਉਸਾਰੀ ਕਿਰਤੀਆਂ ਲਈ 4.83 ਕਰੋੜ ਦੀਆਂ ਭਲਾਈ ਸਕੀਮਾਂ ਦੀ ਸਿਫ਼ਾਰਸ਼

ਅੰਮ੍ਰਿਤਸਰ, 10 ਜੂਨ (ਸੁਖਬੀਰ ਸਿੰਘ) – ਕਿਰਤੀਆਂ ਦੇ ਅਧਿਕਾਰਾਂ ਅਤੇ ਭਲਾਈ ਦੀ ਰੱਖਿਆ ਲਈ ਇੱਕ …

Leave a Reply