Friday, July 3, 2026

ਖ਼ਾਲਸਾ ਕਾਲਜ ਵੂਮੈਨ ਦੀਆਂ ਵਿਦਿਆਰਥਣਾਂ ਨੇ ਫ਼ੈਸ਼ਨ ਡਿਜ਼ਾਈਨਿੰਗਵਿੱਚ ਹਾਸਲ ਕੀਤੀਆਂ ਅਹਿਮ ਪੁਜੀਸ਼ਨਾਂ

PPN1008201618

ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)- ਖ਼ਾਲਸਾ ਕਾਲਜ ਫ਼ਾਰ ਵੂਮੈਨ ਦੀਆਂ ਵਿਦਿਆਰਥਣਾਂ ਨੇ ਯੂਨੀਵਰਸਿਟੀ ਵੱਲੋਂ ਦਸੰਬਰ ਪ੍ਰੀਖਿਆ ਦੇ ਐਲਾਨੇ ਗਏ ਨਤੀਜਿਆਂ ਵਿੱਚ ਸ਼ਾਨਦਾਰ ਸਥਾਨ ਹਾਸਲ ਕਰਕੇ ਕਾਲਜ ਦਾ ਨਾਂਅ ਰੌਸ਼ਨ ਕੀਤਾ ਹੈ। ਕਾਲਜ ਦੀ ਬੀ. ਵਾਕ (ਫੈਸ਼ਨ ਸਟਾਈਲਿੰਗ ਐਂਡ ਗ੍ਰੋਮਿੰਗ) ਸਮੈਸਟਰ-ਚੌਥਾ ਦੀ ਵਿਦਿਆਰਥਣ ਸੁਮਨਦੀਪ ਅਤੇ ਗੁਰ ਅੰਸ਼ ਕੌਰ ਨੇ ਕ੍ਰਮਵਾਰ 93.5 ਅਤੇ 92.8 ਫ਼ੀਸਦੀ ਅੰਕ ਪ੍ਰਾਪਤ ਕਰਕੇ ਯੂਨੀਵਰਸਿਟੀ ਵਿੱਚੋਂ ਪਹਿਲਾਂ ਅਤੇ ਦੂਜਾ ਸਥਾਨ ਹਾਸਲ ਕੀਤਾ। ਜਦ ਕਿ ਬੀ. ਵਾਕ ਸਮੈਸਟਰ-ਦੂਜਾ ਦੀ ਹਰਮਨ ਨੇ 82.4 ਅਤੇ ਜਸਪ੍ਰੀਤ ਕੌਰ ਨੇ  79.8 ਅੰਕਾਂ ਨਾਲ ਸ਼ਾਨਦਾਰ ਸਥਾਨ ਕੀਤਾ ਹੈ।ਕਾਲਜ ਪ੍ਰਿੰਸੀਪਲ ਡਾ. ਸੁਖਬੀਰ ਕੌਰ ਮਾਹਲ ਨੇ ਵਿਦਿਆਰਥਣਾਂ ਦੀ ਇਸ ਉਪਲਬੱਧੀ ‘ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਵਿਭਾਗ ਮੁੱਖੀ ਸ੍ਰੀਮਤੀ ਸ਼ਰੀਨਾ ਮਹਾਜਨ ਅਤੇ ਹੋਰ ਸਟਾਫ਼ ਦੁਆਰਾ ਵਿਦਿਆਰਥਣਾਂ ਨੂੰ ਕਰਵਾਏ ਸਖ਼ਤ ਅਭਿਆਸ ਦਾ ਮਿਹਨਤ ਦਾ ਨਤੀਜਾ ਹੈ ਅੱਜ ਉਹ ਉਕਤ ਮੁਕਾਮ ਹਾਸਲ ਵਿੱਚ ਕਾਮਯਾਬ ਹੋਈਆਂ ਹਨ। ਉਨ੍ਹਾਂ ਇਸ ਮੌਕੇ ਹੋਰਨਾਂ ਵਿਦਿਆਰਥਣਾਂ ਨੂੰ ਵਿੱਦਿਆ ਦੇ ਨਾਲ-ਨਾਲ ਹੋਰਨਾਂ ਗਤੀਵਿਧੀਆਂ ਵਿੱਚ ਉਚਿੱਤ ਸਥਾਨ ਹਾਸਲ ਕਰਨ ਲਈ ਉਤਸ਼ਾਹਿਤ ਕੀਤਾ।

Check Also

ਨਗਰ ਨਿਗਮ ਨੇ ਹਾਲ ਬਜ਼ਾਰ, ਲਿਬਰਟੀ ਮਾਰਕੀਟ ਅਤੇ ਪੁਰਾਣੀ ਸਬਜ਼ੀ ਮੰਡੀ ‘ਚ ਨਜਾਇਜ਼ ਕਬਜ਼ਿਆਂ ਵਿਰੁੱਧ ਕਾਰਵਾਈ

ਅੰਮ੍ਰਿਤਸਰ, 2 ਜੁਲਾਈ (ਜਗਦੀਪ ਸਿੰਘ) – ਨਗਰ ਨਿਗਮ ਦੇ ਐਸਟੇਟ ਵਿਭਾਗ ਵੱਲੋਂ ਹਾਲ ਬਾਜ਼ਾਰ, ਲਿਬਰਟੀ …

Leave a Reply