
ਭਿੱਖੀਵਿੰਡ 22 ਮਈ (ਰਾਣਾ) – ਕਸਬਾ ਭਿੱਖੀਵਿੰਡ ਵਿਖੇ ਵੀਡੀਓਕੋਨ ਟੈਲੀਕਾਮ ਦਾ ਮੇਲਾ ਜੈਡ.ਬੀ.ਐਮ ਭਰਤ ਕੰਬੋਜ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਲਗਾਇਆ ਗਿਆ, ਜਿਸ ਦੌਰਾਨ ਕੰਪਨੀ ਦੇ ਡਿਸਟ੍ਰੀਬੀਊਟਰ ਤੇ ਕੰਪਨੀ ਦੇ ਸੀ.ਐਸ.ਐਮ ਪੰਕਜ ਪਰਵਿੰਦਰ ਸਿੰਘ ਨੇ ਗ੍ਰਾਹਕਾਂ ਨੂੰ 80 ਰੁ: ਦੀ ਸਿੰਮ ਤੇ ਨਾਲ 100 ਰੁ: ਦਾ ਗਿਫਟ ਮੁਫਤ ਦਿੱਤਾ ਤੇ ਨਾਲ ਹੀ ਗ੍ਰਾਹਕਾਂ ਨੂੰ 6 ਮਹੀਨੇ ਲਈ 30 ਪੈਸੇ ਪ੍ਰਤੀ ਕਾਲ ਰੇਟ ਕਿਸੇ ਵੀ ਨੈਟਵਰਕ ‘ਤੇ ਨਾਲ 30 ਰੁ: ਦਾ ਬੈਲਸ ਦਿੱਤਾ। ਇਸ ਦੌਰਾਨ ਗ੍ਰਾਹਕਾਂ ਵਿੱਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਕਜ ਨੇ ਕਿਹਾ ਕਿ ਵੀਡੀਓਕਾਨ ਟੈਲੀਕਾਮ ਵੱਲੋ ਇਹ ਮੇਲੇ ਅੱਗੇ ਵੀ ਵਧੀਆ ਸਕੀਮਾਂ ਨਾਲ ਲੱਗਦੇ ਰਹਿਣਗੇ ।ਇਸ ਮੌਕੇ ਡੀ.ਐਸ.ਈ ਸੁਖਦੇਵ ਸਿੰਘ, ਪ੍ਰਦੀਪ ਬੰਟੀ ਖਾਲੜਾ, ਅੰਗਰੇਜ ਛਾਪਾ ਆਦਿ ਹਾਜਰ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media