ਭਿੱਖੀਵਿੰਡ, , 22 ਮਈ (ਰਾਣਾ) – ਥਾਣਾ ਭਿੱਖੀਵਿੰਡ ਦੀ ਪੁਲਿਸ ਨੇ ਨਸ਼ੀਲੇ ਪਾਊਡਰ ਸਮੇਤ 2 ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।ਫੜੇ ਗਏ ਵਿਅਕਤੀ ਖਿਲਾਫ ਧਾਰਾ 22, 61, 85 ਐਨ.ਡੀ.ਪੀ.ਸੀ ਐਕਟ ਅਧੀਨ ਮਾਮਲਾ ਦਰਜ ਕਰਕੇ ਕਾਰਵਾਈ ਸ਼ੂਰੂ ਕਰ ਦਿੱਤੀ ਹੈ। ਜਿਲ੍ਹਾ ਪੁਲਸ ਮੁਖੀ ਰਾਜਜੀਤ ਵੱਲੋ ਚਲਾਈ ਮੁਹਿਮ ਤਹਿਤ ਚੌਕੀ ਇੰਚਾਰਜ ਗੁਰਦੀਪ ਸਿੰਘ ਡਰੈਨ ਸੁਰ ਸਿੰਘ ਨੂੰ ਦੌਰਾਨੇ ਗਸ਼ਤ ਸਮੇਤ ਪਾਰਟੀ ਜਾ ਰਹੇ ਸੀ ਤੇ ਇੱਕ ਆਦਮੀ ਸਾਹਮਣਿਓ ਆਉਦਾ ਦਿਖਾਈ ਦਿੱਤਾ ਤੇ ਜਿਸ ਦੇ ਹੱਥ ਵਿੱਚ ਮੋਮੀ ਲਿਫਾਫਾ ਸੀ ਉਸ ਨੇ ਪੁਲਿਸ ਨੂੰ ਵੇਖਕੇ ਲਿਫਾਫਾ ਸੁੱਟ ਦਿਤਾ ਤੇ ਯੱਕਦਮ ਪਿੱਛੇ ਨੂੰ ਮੁੜ ਗਿਆ ਪੁਲਿਸ ਪਾਰਟੀ ਵੱਲੋ ਉਸ ਨੂੰ ਸ਼ੱਕ ਦੀ ਬਿਨਾਹ ਤੇ ਕਾਬੂ ਕਰਕੇ ਤਲਾਸ਼ੀ ਕਰਨ ਤੇ ਉਸ ਕੋਲੋ 100 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਹੋਇਆ ਜਿਸ ਦੀ ਪਛਾਣ ਕਾਰਜ ਸਿੰਘ ਪੁੱਤਰ ਸ਼ੇਰ ਸਿੰਘ ਕੌਮ ਮਹਿਰਾ ਪੱਤੀ ਲਹੀਆਂ ਵਾਸੀ ਸੁਰ ਸਿੰਘ ਹੋਈ ।ਇਸੇ ਤਰ੍ਹਾ ਏ.ਐਸ.ਆਈ ਸੁਖਰਾਜ ਸਿੰਘ ਨੇ ਦੱਸਿਆ ਕਿ ਕੱਚਾ ਪੱਕਾ ਤੋ ਮਰਗਿੰਦਪੁਰਾ ਨੂੰ ਦੌਰਾਨੇ ਗਸ਼ਤ ਜਾ ਰਹੇ ਸੀ ਅੱਗੋ ਇੱਕ ਮੋਨਾਂ ਨੌਜਵਾਨ ਆ ਰਿਹਾ ਸੀ ਜਿਸ ਦੇ ਹੱਥ ਵਿੱਚ ਮੋਮੀ ਲਿਫਾਫਾ ਸੀ ਜੋ ਉਸ ਨੇ ਪੁਲਸ ਪਾਰਟੀ ਨੂੰ ਵੇਖ ਕਿ ਜਮੀਨ ਤੇ ਸੁੱਟ ਦਿੱਤਾ ਜਿਸ ਨੂੰ ਛੱਕ ਦੀ ਬਿਨਾਹ ਤੇ ਕਾਬੂ ਕਰਕੇ ਤਲਾਸ਼ੀ ਕਰਨ ਤੇ 200 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਹੋਇਆ ਜਿਸ ਦੀ ਪਛਾਣ ਨਿਰਮਲ ਸਿੰਘ ਰਾਜਾ ਪੁੱਤਰ ਬਲਬੀਰ ਸਿੰਘ ਵਾਸੀ ਮੱਖੀ ਕਲਾਂ ਵਜੋ ਹੋਈ, ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸੁਰੂ ਕਰ ਦਿੱਤੀ ਗਈ ਹੈ।
Check Also
ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ‘ਤੇ 10ਵੀਂ ਜਨਰਲ ਬਾਡੀ ਮੀਟਿੰਗ ਦਾ ਆਯੋਜਨ
ਸੰਗਰੂਰ, 4 ਜੁਲਾਈ (ਜਗਸੀਰ ਲੌਂਗੋਵਾਲ) – ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ਅਤੇ 10ਵੀਂ …