Wednesday, October 7, 2026

ਖੱਬੇ ਰਾਜਪੂਤਾਂ ਸਕੂਲ ਮੈਨਜਮੈਂਟ ਕਮੇਟੀ ਦੀ ਹੋਈ ਚੋਣ

PPN1108201617
ਚੌਂਕ ਮਹਿਤਾ, 11 ਅਗਸਤ (ਜੋਗਿੰਦਰ ਸਿੰਘ ਖਾਲਸਾ) – ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੱਬੇ ਰਾਜਪੂਤਾਂ ਵਿਖੇ ਪਿ੍ਰੰਸੀਪਲ ਸ੍ਰੀਮਤੀ ਅਰਵਿੰਦਰ ਕੌਰ ਦੀ ਪ੍ਰਧਾਨਗੀ ਹੇਠ ਸਕੂਲ ਪ੍ਰਬੰਧਾ ਨੂੰ ਹੋਰ ਵਧੀਆ ਢੰਗ ਨਾਲ ਨੇਪੜੇ ਚਾੜਣ ਲਈ ਸਕੂਲ ਮੈਨਜਮੈਂਟ ਕਮੇਟੀ ਦੀ ਨਵੀ ਚੋਣ ਕਰਵਾਈ ਗਈ।ਪਿ੍ਰੰ. ਅਰਵਿੰਦਰ ਕੌਰ ਜੀ ਦੇ ਸਹਿਯੋਗ ਅਗਵਾਈ ਸਦਕਾ ਇਹ ਚੋਣ ਸਰਬ ਸੰਮਤੀ ਨਾਲ ਕਰਵਾਈ ਗਈ।ਇਸ ਮੌਕੇ ਪੰਜਾਬ ਸਿੰਘ ਨੂੰ ਸਕੂਲ ਮੈਨਜਮੈਂਟ ਕਮੇਟੀ ਦਾ ਚੇਅਰਮੈਨ ਚੁਣਿਆ ਗਿਆ। ਸਕੂਲ ਕਮੇਟੀ ਮੈਂਬਰ ਵਜੋਂ ਅਧਿਆਪਕ ਜਗਰੂਪ ਸਿੰਘ ਨਿਯੁਕਤ ਕੀਤੇ ਗਏ। ਕਮੇਟੀ  ਦੇ ਹੋਰ ਮੈਂਬਰਾਂ ਵਿੱਚ  ਮਾਪੇ ਆਧਿਆਪਕ ਬਲਜੀਤ ਕੌਰ, ਸਵਿੰਦਰ ਕੌਰ,ਪੰਚਾਇਤ ਮੈਂਬਰ ਪਰਮਜੀਤ ਕੌਰ, ਸ਼ੀਲਾ ਰਾਣੀ, ਅਮਰਜੀਤ ਕੌਰ, ਅਮਰਜੀਤ ਕੌਰ,ਬਲਵਿੰਦਰ ਕੌਰ, ਬਲਕਾਰ ਸਿੰਘ , ਨਵਨੀਤ ਕੌਰ ਹਨ।ਇਸ ਮੌਕੇ ਮਾਰਕੀਟ ਕਮੇਟੀ ਮਹਿਤਾ ਦੇ ਚੇਅਰਮੈਨ ਗੁਰਮੀਤ ਸਿੰਘ ਖੱਬੇ ਰਾਜਪੂਤਾਂ, ਲਖਵਿੰਦਰ ਸਿੰਘ ਸੋਨਾ, ਅਧਿਆਪਕ ਅਮਨਦੀਪ ਸਰਮਾਂ, ਡਾ. ਪੂਰਨਿਮਾ ਰਾਏ, ਮੈਡਮ ਸ਼ਾਰਦਾ, ਲੈ. ਸੀਮਾ ਰਾਣੀ, ਪ੍ਰਦੀਪ ਕੌਰ, ਮੁਖਤਾਰ ਸਿੰਘ ਆਦਿ ਹਾਜ਼ਰ ਸਨ।

Check Also

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ

ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …

Leave a Reply