Wednesday, October 7, 2026

ਨਿਊ ਅੰਮ੍ਰਿਤਸਰ ਰੈਜੀਡੈਂਸ ਵੈਲਫੇਅਰ ਐਸੋਸੀਏਸ਼ਨ ਨੇ ਜੋਸ਼ੋਖਰੋਸ਼ ਨਾਲ ਮਨਾਇਆ ਤੀਆਂ ਦਾ ਤਿਉਹਾਰ

PPN1108201618
ਅੰਮ੍ਰਿਤਸਰ, 8 ਅਗਸਤ (ਜਗਦੀਪ ਸਿੰਘ ਸੱਗੂ)  ਅੰਮ੍ਰਿਤਸਰ-ਜਲੰਧਰ ਰੋਡ ‘ਤੇ ਸਥਿਤ ਭਾਈ ਗੁਰਦਾਸ ਨਗਰ ਵਿਖੇ ਨਿਊ ਅੰਮ੍ਰਿਤਸਰ ਰੈਜੀਡੈਂਟਸ ਵੈਲਫੇਅਰ ਐਸੋਸੀਏਸ਼ਨ ਵੱਲੋਂ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਤੀਆਂ ਦਾ ਤਿਉਹਾਰ ਰਵਾਇਤੀ ਜੋਸ਼ੋਖਰੋਸ਼ ਨਾਲ ਮਨਾਇਆ ਗਿਆ।
ਇਸ ਸਮੇਂ ਵਿਸ਼ੇਸ਼ ਸਭਿਆਚਾਰਕ ਪ੍ਰੋਗਰਾਮ ਦਾ ਪ੍ਰਬੰਧ ਕੀਤਾ ਗਿਆ, ਜਿਸ ਦੌਰਾਨ ਰਵਾਇਤੀ ਪੰਜਾਬੀ ਪਹਿਰਾਵੇ ਵਿੱਚ ਸੱਜੀਆਂ ਹਰ ਉਮਰ ਦੀਆਂ ਔਰਤਾਂ ਤੇ ਮੁਟਿਆਰਾਂ ਨੇ ਪੰਜਾਬੀ ਬੋਲੀਆਂ ਪਾ ਕੇ ਗਿੱਧੇ ਦੀਆਂ ਖੂਬ ਧਮਾਲਾਂ ਪਾਈਆਂ।ਖੁਸ਼ੀਆਂ ਦੇ ਸਿਰਜੇ ਗਏ ਇਸ ਰੌਣਕਾਂ ਭਰੇ ਮਾਹੌਲ ਵਿੱਚ ਬੱਚਿਆਂ ਨੇ ਵੀ ਖੂਬ ਅਨੰਦ ਮਾਣਿਆ।ਕਈ ਨਵ ਵਿਆਹੀਆਂ ਨੱਢੀਆਂ ਨੇ ਆਪਣੀਆਂ ਸਹੇਲੀਆਂ ਸੰਗ ਨੱਚ ਗਾ ਕੇ ਪੰਜਾਬ ਦਾ ਪੁਰਾਤਣ ਸਭਿਆਚਾਰ ਤੇ ਵਿਰਸਾ ਪੇਸ਼ ਕਰਦਿਆਂ ਨਿਊ ਅੰਮ੍ਰਿਤਸਰ ਦੀ ਖੁੱਲੀ ਗਰਾਊਂਡ ਵਿੱਚ ਪੇਂਡੂ ਮਾਹੌਲ ਸਿਰਜ਼ ਦਿਤਾ।ਇਸ ਸਮੇਂ ਸਾਵਨ ਦੀ ਮਹੀਨੇ ਪਕਾਏ ਜਾਂਦੇ ਵਿਸ਼ੇਸ਼ ਪਕਵਾਨ ਖੀਰ ਤੇ ਪੂੜੇ ਪ੍ਰਧਾਨ ਰਛਪਾਲ ਸਿੰਘ ਦੀ ਦੇਖ ਰੇਖ ਹੇਠ ਖੁੱਲੇ ਵਰਤਾਏ ਗਏ।  PPN1108201619
ਤੀਆਂ ਦੇ ਇਸ ਮੇਲੇ ਵਿੱਚ ਵੱਖ ਵੱਖ ਰਾਜਸੀ ਪਾਰਟੀਆਂ ਤੇ ਇਲਾਕੇ ਦੀਆਂ ਉਘੀਆਂ ਸ਼ਖਸ਼ੀਅਤਾਂ ਨੇ ਸ਼ਮੂਲੀਅਤ ਕੀਤੀ ਜਿੰਨਾਂ ਵਿੱਚ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਸਿਆਸੀ ਸਲਾਹਕਾਰ ਤਲਬੀਰ ਸਿੰਘ ਗਿੱਲ, ਸਾਬਕਾ ਵਿਧਾਇਕ ਜਸਬੀਰ ਸਿੰਘ ਡਿੰਪਾ, ਮਾਮਾ ਸਿਕੰਦਰ, ਰਾਣਾ ਪਲਵਿੰਦਰ ਸਿੰਘ, ਕੌਂਸਲਰ ਭੁਪਿੰਦਰ ਸਿੰਘ ਰਾਹੀ, ਚੇਅਰਮੈਨ ਮਹਿੰਦਰ ਸਿੰਘ ਛੱਜਲਵੱਡੀ ਵਰਨਣਯੋਗ ਹਨ।ਅੰਮ੍ਰਿਤਸਰ ਰੈਜੀਡੈਂਟਸ ਵੈਲਫੇਅਰ ਐਸੋਸੀਏਸ਼ਨ ਵੱਲੋਂ ਮੁੱਖ ਮਹਿਮਾਨ ਤਲਬੀਰ ਸਿੰਘ ਗਿੱਲ, ਜਸਬੀਰ ਸਿੰਘ ਡਿੰਪਾ ਤੇ ਹੋਰਨਾਂ ਨੂੰ ਪ੍ਰਧਾਨ ਰਛਪਾਲ ਸਿੰਘ, ਚਰਨਜੀਤ ਸਿੰਘ ਰਾਣਾ, ਬੌਬੀ ਖਾਨਕੋਟ, ਚੇਅਰਮੈਨ ਮਹਿੰਦਰ ਸਿੰਘ ਛੱਜਲਵੱਡੀ, ਹਰਜਿੰਦਰ ਸਿੰਘ ਜੌੜਾ, ਰਮੇਸ਼ ਕਪੂਰ, ਗੋਲਡੀ ਚੌਹਾਨ, ਬੇਅੰਤਬੀਰ ਸਿੰਘ ਭੁੱਲਰ, ਸੋਨੀ ਚੌਹਾਨ ਆਦਿ ਨੇ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਠੇਕੇਦਾਰ ਬਲਜਿੰਦਰ ਸਿੰਘ, ਬਲਜੀਤ ਸਿੰਘ ਬੱਬੂ, ਬਲਦੇਵ ਸਿੰਘ ਸੰਧੂ, ਮਨਿੰਦਰ ਸਿੰਘ, ਬੀਬੀ ਸੁਰਜੀਤ ਕੌਰ, ਰੁਪਿੰਦਰ ਕੌਰ, ਸਾਬਕਾ ਕੌਂਸਲਰ ਰਣਜੀਤ ਕੌਰ, ਬਲਜੀਤ ਕੌਰ ਪੰਨੂ, ਵਰਿੰਦਰ ਕੌਰ, ਪੂਨਮ ਅਤੇ ਹੋਰ ਵੀ ਇਲਾਵਾ ਵਾਸੀ ਹਾਜ਼ਰ ਸਨ।

Check Also

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ

ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …

Leave a Reply