Friday, March 20, 2026

ਅੱਜ ਦੀਆਂ ਸੁਰਖੀਆਂ…..

📝 ਅੱਜ ਦੀਆਂ ਸੁਰਖੀਆਂ…..
ਮਿਤੀ : 14 ਅਗਸਤ 2016

ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ….

ਅੱਜ ਦੀਆਂ ਸੁਰਖੀਆਂ…..

〰〰〰〰〰〰〰〰
ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰

▶ ਕੈਪਟਨ ਬਲਬੀਰ ਸਿੰਘ ‘ਆਪ’ ‘ਚ ਸ਼ਾਮਲ- ਸ੍ਰੀ ਹਰਗੋਬਿੰਦਪੁਰ ਤੋਂ ਅਕਾਲੀ ਦਲ ਦੇ ਤਿੰਨ ਵਾਰ ਵਿਧਾਇਕ ਤੇ ਇਕ ਵਾਰ ਮੰਤਰੀ ਰਹੇ।

▶ ਪੰਜਾਬ ਦੇ ਸਾਬਕਾ ਮੰਤਰੀ ਮਰਹੂਮ ਕੈਪਟਨ ਕੰਵਲਜੀਤ ਸਿੰਘ ਦੀ ਪਤਨੀ ਸਰਬਜੀਤ ਕੌਰ ਤੇ ਬੇਟੀ ਮਨਪ੍ਰੀਤ ਕੌਰ ਡੌਲੀ ਨੇ ‘ਆਪ’ ਦਾ ਝਾੜੂ ਫੜਿਆ।

▶ ਚੰਡੀਗੜ੍ਹ- ਪੰਜਾਬੀ ਗਾਇਕ ਸੁਖਵਿੰਦਰ ਸੁੱਖੀ ਆਮ ਆਦਮੀ ਪਾਰਟੀ ‘ਚ ਸ਼ਾਮਲ।

▶ ਲੰਮੀ ਦੂਰੀ ਦੀ ਦੌੜਾਕ ਲਲਿਤਾ ਬਾਬਰ ਨੇ 3000 ਮੀਟਰ ਸਟੀਪਲਚੇਜ਼ ਦੌੜ ‘ਚ ਨੈਸ਼ਨਲ ਰਿਕਾਰਡ ਨਾਲ ਫਾਈਨਲ ‘ਚ ਕੀਤਾ ਪ੍ਰਵੇਸ਼।

▶ ਸਾਨੀਆ ਮਿਰਜ਼ਾ ਤੇ ਬੋਪੰਨਾ ਜੋੜੀ ਨੇ ਬਰਤਾਨਵੀ ਜੋੜੀ ਮਰੇ ਤੇ ਵਾਟਸਨ ਨੂੰ ਹਰਾਇਆ- ਸੈਮੀਫਾਈਨਲ ਦਾਖਲ।

▶ ਯਮੁਨਾ ਹਾਈਵੇਅ ‘ਤੇ ਬੱਸ ਕੈਂਟਰ ਟੱਕਰ- 7 ਦੀ ਮੌਤ 5 ਜਖਮੀ।

▶ ਉਤਰ ਪ੍ਰਦੇਸ਼ ਵਿੱਚ ਭਾਜਪਾ ਨਾਲ ਮਿਲ ਕੇ ਅਕਾਲੀ ਦਲ ਲੜੇਗਾ ਚੋਣਾਂ- ਚੰਦੂਮਾਜਰਾ।

▶ ਸਮਾਜ ਵਿਰੋਧੀ ਅਨਸਰ ਦੱਸ ਕੇ ਮੋਦੀ ਨੇ ਗਊ ਰੱਖਿਅਕਾਂ ਦਾ ਕੀਤਾ ਅਪਮਾਨ- ਪ੍ਰਵੀਨ ਤੋਗੜੀਆ।

▶ ਕੋਲਕਾਤਾ (ਪੱਛਮੀ ਬੰਗਾਲ) ਦੀ ਪੁਲਿਸ ਨੇ 12 ਵਿਅਕਤੀਆਂ ਪਾਸੋਂ ਬਰਾਮਦ ਕੀਤਾ 58 ਕਿਲੋ ਸੋਨਾ।

▶ ਜੀ.ਐਸ.ਟੀ ਬਿਲ 16 ਅਗਸਤ ਨੂੰ ਬਿਹਾਰ ਵਿਧਾਨ ਸਭਾ ਹੋਵੇਗਾ ਪੇਸ਼- ਕੈਬਨਿਟ ਨੇ ਦਿੱਤੀ ਮੰਜ਼ੂਰੀ।

▶ ਪਾਕਿ ਕਬਜ਼ੇ ਵਾਲੇ ਗਿਲਗਿਤ ਤੇ ਬਲੋਚਿਸਤਾਨ ‘ਚ ਪਾਕਿਸਤਾਨੀ ਸੁਰੱਖਿਆ ਦਸਤਿਆਂ ਖਿਲਾਫ ਪ੍ਰਦਰਸ਼ਨ।

▶ ਜੰਮੂ ਕਸ਼ਮੀਰ ਦੇ ਪੁੰਛ ਇਲਾਕੇ ‘ਚ ਗਰਨੇਡ ਹਮਲਾ- 12 ਜਖਮੀ।

▶ ਭਾਰਤੀ ਮਹਿਲਾ ਹਾਕੀ ਟੀਮ ਦੀ ਰਿਓ ਉਲੰਪਿਕ ‘ਚੋਂ ਰੁਖਸਤੀ- ਅਰਨਟਾਈਨਾ ਨੇ 5-0 ਨਾਲ ਹਰਾਇਆ।

▶ ਭਾਜਪਾ ਵਲੋਂ ਤਿਰੰਗਾ ਯਾਤਰਾ ਸ਼ੁਰੂ- ਅੰਮ੍ਰਿਤਸਰ ‘ਚ ਕੈਬਨਿਟ ਮੰਤਰੀ ਅਨਿਲ ਜੋਸ਼ੀ ਨੇ ਨਹਿਰੂ ਕੰਪਲੈਕਸ ਤੋਂ ਕੀਤੀ ਰਵਾਨਾ, ਜਿਲਾ ਭਾਜਪਾ ਪ੍ਰਧਾਨ ਰਜੇਸ਼ ਹਨੀ ਰਹੇ ਮੌਜੂਦ।

▶ ਕਾਂਗਰਸ ਸਰਕਾਰ ਬਨਣ ‘ਤੇ ਕਿਸਾਨਾਂ ਦਾ ਕਰਜ਼ਾ ਮਾਫ ਕਰਨ ਤੇ ਉਨਾਂ ਦੀਆਂ ਜਾਇਦਾਦਾਂ ਬਚਾਉਣ ਲਈ ਲਿਆਂਦੀ ਜਾਵੇਗੀ ਇੱਕ ਮੁਸ਼ਤ ਕਰਜ਼ਾ ਮਾਫੀ ਸਕੀਮ- ਕੈਪਟਨ ਅਮਰਿੰਦਰ।

〰〰〰〰〰〰〰〰
ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰

▶ ਕਾਂਗਰਸ ਸਰਕਾਰ ਨਹੀਂ ਬਣੇਗੀ- ਸੀ.ਐਮ ਬਾਦਲ, ਕਿਹਾ ਬੈਂਕਾਂ ਦੇ ਕਰਜ਼ੇ ਕਿਵੇਂ ਕੀਤੇ ਜਾ ਸਕਦੇ ਹਨ ਮੁਆਫ।

▶ ‘ਆਪ’ ਦੇ ਸੂਬਾ ਇੰਚਾਰਜ ਸੰਜੇ ਸਿੰਘ ਨੇ ਪੰਜਾਬ ਵਿੱਚ ਵੱਡੇ ਧਾਰਮਿਕ ਤੇ ਸਿਆਸੀ ਆਗੁਆਂ ‘ਤੇ ਹੋ ਰਹੇ ਹਮਲਿਆਂ ਨੂੰ ਦੇਖਦਿਆਂ, ‘ਆਪ’ ਆਗੂਆਂ ‘ਤੇ ਵੀ ਹਮਲਿਆਂ ਦਾ ਜਤਾਇਆ ਖਦਸ਼ਾ।

▶ ਕਨੂੰਨੀ ਮਾਹਿਰਾਂ ਨਾਲ ਮਸ਼ਵਰੇ ਤੋਂ ਬਾਅਦ ਅਕਾਲੀ ਦਲ ਸੀ.ਪੀ.ਐਸ ਬਾਰੇ ਹਾਈਕੋਰਟ ਦੇ ਫੈਸਲੇ ਨੂੰ ਸੁਪਰੀਮ ਕੋਰਟ ‘ਚ ਦੇ ਸਕਦਾ ਹੈ ਚੁਣੌਤੀ- ਸੀ.ਐਮ ਬਾਦਲ।

▶ ਬੀਬੀ ਰਜਿੰਦਰ ਕੌਰ ਭੱਠਲ ਵਲੋਂ ਕੈਪਟਨ ਨੂੰ ਮੁੱਖ ਮੰਤਰੀ ਦੇ ਅਹੁੱਦੇ ਦਾ ਉਮੀਦਵਾਰ ਬਣਾਉਣ ਦੀ ਹਮਾਇਤ- ਸਾਬਕਾ ਕਾਂਗਰਸੀ ਮੁੱਖ ਮੰਤਰੀ ਹਨ ਬੀਬੀ ਭੱਠਲ।

▶ ਜੰਮੂ ਕਸ਼ਮੀਰ ਦੇ ਕਠੂਆ ਤੋਂ ਭਾਜਪਾ ਆਗੂ ਤੇ ਕੇਂਦਰੀ ਰਾਜ ਮੰਤਰੀ ਜਤਿੰਦਰ ਸਿੰਘ ਵਲੋਂ ਤਿਰੰਗਾ ਯਾਤਰਾ ਸ਼ੁਰੂ- ਕਿਹਾ ਅਗਲੇ ਸਾਲ ਤਿਰੰਗੇ ਦੀ ਮੰਜ਼ਿਲ ਪੀ.ਓ.ਕੇ।

▶ ਫਾਜ਼ਿਲਕਾ ਦੇ ਜਲਾਲਾਬਾਦ ‘ਚ ਇੱਕ ਲੜਕੀ ‘ਤੇ ਸੁੱਟਿਆ ਤੇਜ਼ਾਬ- ਫਰੀਦਕੋਟ ਮੈਡੀਕਲ ਕਾਲਜ਼ ‘ਚ ਕਰਵਾਈ ਦਾਖਲ ।

▶ ਮੋਹਾਲੀ ‘ਚ 50000/- ਦੀ ਰਿਸ਼ਵਤ ਲੈਂਦਾ ਥਾਣੇ ਦਾ ਐਸ.ਐਚ.ਓ ਗ੍ਰਿਫਤਾਰ।

▶ 21 ਅਗਸਤ ਤੋਂ ਬੀ.ਐਸ.ਐਨ.ਐਲ ਵਲੋਂ ਹਰ ਐਤਵਾਰ ਮੁਫਤ ਕਾਲਾਂ ਦਾ ਐਲਾਨ- ਲੈਂਡਲਾਈਨ ਫੋਨ ਤੋਂ ਹਰੇਕ ਨੈਟਵਰਕ ‘ਤੇ ਮਿਲੇਗੀ ਸਹੂਲਤ।

📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ www.punjabpost.in/welcome ‘ਤੇ ਜਾਓ ਜੀ 🙏🏻

📡 ਸਰੋਤ – ਵੱਖ ਵੱਖ ਅਖਬਾਰਾਂ ਤੇ ਨਿਊਜ਼ ਚੈਨਲ।

Check Also

ਵਾਈਸ ਚਾਂਸਲਰ ਸ. ਬਿਸ਼ਨ ਸਿੰਘ ਸਮੁੰਦਰੀ ਦੇ ਸਪੁੱਤਰ ਦਿੱਲੀ ਦੇ ਉਪ ਰਾਜਪਾਲ ਬਣਨ ਉਪਰੰਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੁੱਜੇ

ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਹਿਲੇ ਵਾਈਸ-ਚਾਂਸਲਰ ਸ. …

Leave a Reply