Monday, July 8, 2024

ਪੈਨਸ਼ਨਰਾਂ ਦੀ ਮੁਫ਼ਤ ਬਿਜਲੀ ਕੁਨੈਕਸ਼ਨ ਤੇ ਰਿਆਇਤੀ ਦਰਾਂ ਸਬੰਧੀ ਕੇਂਦਰੀ ਅਬਜ਼ਵਰ ਰੋਮੀ ਭਾਟੀ ਨਾਲ ਮੁਲਾਕਾਤ

PPN1308201601ਅੰਮ੍ਰਿਤਸਰ, 14 ਅਗਸਤ (ਜਗਦੀਪ ਸਿੰਘ ਸੱਗੂ)- ਪੰਜਾਬ ਪਾਵਰ ਟਰਾਂਸਮਿਸ਼ਨ ਕਾਰਪੋਰੇਸ਼ਨ ਦੇ ਪੈਨਸ਼ਨਰਾਂ ਦੇ ਵਫਦ ਨੇ ਛੱਤੀਸਗੜ੍ਹ, ਉਤਰਾਖੰਡ, ਉਤਰ ਪ੍ਰਦੇਸ਼ ਅਤੇ ਦਿੱਲੀ ਦਾ ਤਰਜ਼ ‘ਤੇ ਮੁਫ਼ਤ ਬਿਜਲੀ ਦੇ ਕੁਨੈਕਸ਼ਨ ਅਤੇ ਰਿਆਇਤੀ ਦਰਾਂ ਦੀ ਮੰਗ ਨੂੰ ਲੈ ਕੇ ਕੇਂਦਰੀ ਅਬਜਵਰ ਰੋਮੀ ਭਾਟੀ ਨਾਲ ਮੁਲਾਕਾਤ ਕੀਤੀ।ਜਿਸ ਉਪਰੰਤ ਰੌਮੀ ਭਾਟੀ ਨੇ ਕਿਹਾ ਕਿ ਇਨ੍ਹਾਂ ਦੀਆਂ ਮੰਗਾਂ ਜ਼ਾਇਜ਼ ਹਨ, ਆਮ ਆਦਮੀ ਪਾਰਟੀ ਜਿਸ ਦਾ ਸਮਰਥਨ ਕਰਦੀ ਹੈ ਅਤੇ 2017 ਵਿੱਚ ਪੰਜਾਬ ਵਿੱਚ ਆਮ ਆਦਮੀ ਦੀ ਸਰਕਾਰ ਬਨਣ ਤੋਂ ਬਾਅਦ ਇਸ ਉਪਰ ਵਿਚਾਰ ਕਰਕੇ ਲਾਗੂ ਕਰਵਾਇਆ ਜਾਵੇਗਾ। ਐਸੋਸੀਏਸ਼ਨ ਵਫ਼ਦ ਨਾਲ ਗੱਲਬਾਤ ਕਰਦੀਆਂ ਰੌਮੀ ਭਾਟੀ ਨੇ ਕਿਹਾ ਕਿ ਮੁਲਾਜ਼ਮ ਅਦਾਰੇ ਦੀ ਸਾਰੀ ਉਮਰ ਸੇਵਾ ਕਰਨ ਤੋਂ ਬਾਅਦ ਰਿਟਾਇਰਮੈਂਟ ਵੇਲੇ ਬਹੁਤ ਹੀ ਸੀਮਤ ਆਮਦਨ ਦੇ  ਸਾਧਨ ਬਚਦੇ ਹਨ, ਇਸ ਲਈ ਮੌਜੂਦਾ ਅਕਾਲੀ-ਭਾਜਪਾ ਸਰਕਾਰ ਨੂੰ ਇਨ੍ਹਾਂ ਦੀਆਂ ਮੰਗਾਂ ਤੁਰੰਤ ਮੰਨ ਲੈਣੀਆਂ ਚਾਹੀਦੀਆਂ ਹਨ ਨਹੀਂ ਤਾਂ 6 ਮਹੀਨਿਆਂ ਬਾਅਦ ਆਮ ਆਦਮੀ ਦੀ ਸਰਕਾਰ ਬਨਣ ਤੋਂ ਬਾਅਦ ਇਹ ਮੰਗਾਂ ਬਾਕੀ ਸੂਬਿਆਂ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਦੀ ਤਰਜ਼ ਤੇ ਪੂਰੀਆਂ ਕੀਤੀਆਂ ਜਾਣਗੀਆਂ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply