ਤਰਸਿੱਕਾ, 14 ਅਗਸਤ (ਕੰਵਲ ਜੋਧਾਨਗਰੀ) – ਕਿਸਾਨ ਮਜ਼ਦੂਰ ਸੰਘਰਸ ਕਮੇਟੀ ਪੰਜਾਬ ਜੋਨ ਬਾਬਾ ਬਕਾਲਾ ਅਤੇ ਜੋਨ ਮਹਿਤਾ ਦੀ ਇਕ ਅਹਿਮ ਮੀਟਿੰਗ ਪ੍ਰਧਾਨ ਸਤਨਾਮ ਸਿੰਘ ਸਠਿਆਲਾ ਦੀ ਅਗਵਾਈ ਹੇਠ ਹੋਈ।ਇਸ ਮੀਟਿੰਗ ਵਿੱਚ ਸੀਨੀਅਰ ਮੀਤ ਪ੍ਰਧਾਨ ਸਰਵਣ ਸਿੰਘ ਪੰਧੇਰ ਵਿਸ਼ੇਸ ਤੋਰ ਤੇ ਪਹੁੰਚੇ ਇਸ ਮੀਟਿੰਗ ਦਾ ਅਗਾਜ ਕਰਦੇ ਹੋਏ ਸਤਨਾਮ ਸਿੰਘ ਸਠਿਆਲਾ ਨੇ ਕਿਹਾ ਕਿ ਤਹਿਸੀਲ ਬਾਬਾ ਬਕਾਲਾ ਵਿੱਚ ਕਿਸਾਨ,ਮਜਦੂਰ ਪਟਵਾਰੀਆਂ ਦੇ ਸਿਕਾਰ ਹੋ ਰਹੇ ਹਨ ਕਿੳਂੁਕਿ ਪਟਵਾਰੀ ਕਿਸਾਨਾ, ਮਜਦੂਰਾ ਕੋਲਂੋ ਮੋਟੀਆਂ ਰਕਮਾਂ ਵਸੂਲ ਕਰਕੇ ਦਹਿਸਤ ਦਾ ਮਹੋਲ ਪੈਦਾ ਕਰ ਰਹੇ ਹਨ।ਪਟਵਾਰੀਆਂ ਵੱਲਂੋ ਕੀਤੀ ਜਾ ਰਹੀ ਰਿਸ਼ਵਤਖੋਰੀ, ਧੋਖਾਧੜੀ ਦੇ ਵਿਰੋਧ ਵਿੱਚ ਜੋਨ ਬਾਬਾ ਬਕਾਲਾ ਵੱਲਂੋ ਐਸ.ਡੀ.ਐਮ ਬਾਬਾ ਬਕਾਲਾ ਅਤੇ ਜੋਨ ਮਹਿਤਾ ਵੱਲਂੋ ਸੀ.ਡੀ.ਪੀ.ਓ ਤਰਸਿੱਕਾ ਦਾ ਘਿਰਾਉ 22 ਅਗਸਤ ਨੂੰ ਕੀਤਾ ਜਾਵੇ।ਸੀ.ਡੀ.ਪੀ.ਓ ਤਰਸਿੱਕਾ ਪਿਛਲੇ ਕਾਫੀ ਸਮਂੇ ਤਂੋ ਵਿਧਵਾ, ਅੰਗਹੀਣ ਅਤੇ ਬੁਢਾਪਾ ਪੈਨਸਨਾਂ ਜਿਨਾਂ ਲੋਕਾਂ ਨੂੰ ਮਿਲਣੀਆਂ ਚਾਹੀਦੀਆਂ ਸਨ, ਉਹਨਾ ਨੂੰ ਅਜੇ ਤੱਕ ਪੈਨਸਨਾਂ ਨਹੀ ਮਿਲ ਰਿਹਾ।ਨਾ ਹੀ ਨਵੀਆਂ ਪੈਨਸਨਾਂ ਲਾਗੂ ਕੀਤੀਆਂ ਜਾ ਰਹੀਆਂ ਹਨ।ਇਸ ਦੇ ਵਿਰੋਧ ਵਿੱਚ ਜੋਨ ਮਹਿਤਾ ਵੱਲੋਂ ਸੀ.ਡੀ.ਪੀ.ਓ ਤਰਸਿੱਕਾ ਦੇ ਘਿਰਾੳ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ। ਇਸ ਮੋਕੇ ਦਲਬੀਰ ਸਿੰਘ, ਸਤਨਾਮ ਸਿੰਘ, ਨਿਰਮਲ ਸਿੰਘ, ਜਗਤਾਰ ਸਿੰਘ, ਹਰਵਿੰਦਰ ਸਿੰਘ, ਹਰਦਿਆਲ ਸਿੰਘ, ਸੁਖਦੇਵ ਸਿੰਘ, ਬੂਟਾ ਸਿੰਘ, ਸਿੰਦਾ ਸਿੰਘ, ਕਰਮ ਸਿੰਘ, ਚਰਨ ਸਿੰਘ, ਮੁਖਤਾਰ ਸਿੰਘ ਅਤੇ ਬੀਬੀ ਜਗੀਰ ਕੌਰ ਆਦਿ ਆਗੂ ਹਾਜਰ ਸਨ ।
Check Also
“ਮਿਸ਼ਨ ਕਲੀਨ ਪੰਜਾਬ” ਤਹਿਤ ਹਲਕਾ ਪੂਰਬੀ ਵਿੱਚ ਦੂਜੇ ਦਿਨ ਵੀ ਵਿਸ਼ੇਸ਼ ਸਫ਼ਾਈ ਮੁਹਿੰਮ ਜਾਰੀ
ਰਾਮ ਤਲਾਈ ਚੌਂਕ ਤੋਂ ਘਿਓ ਮੰਡੀ ਚੌਂਕ ਤੱਕ ਚਲਾਈ ਗਈ ਮੁਹਿੰਮ ਅੰਮ੍ਰਿਤਸਰ, 30 ਅਗਸਤ (ਸੁਖਬੀਰ …
Punjab Post Daily Online Newspaper & Print Media