Tuesday, September 1, 2026

ਭੈਣ ਭਰਾ ਦੇ ਰਿਸਤੇ ਧਾਗਿਆਂ ‘ਤੇ ਨਿਰਭਰ ਨਹੀ ਹੋਣੇ ਚਾਹੀਦੇ -ਪ੍ਰਿੰ. ਤਰਸਿੱਕਾ

ਤਰਸਿੱਕਾ, 14 ਅਗਸਤ (ਕੰਵਲ ਜੋਧਾਨਗਰੀ) – ਮੇਰੇ ਦੇਸ਼ ਦਾ ਸਭਿਆਚਾਰ ਬਹੁਤ ਅਮੀਰ ਤੇ ਕਦਰਾਂ ਕੀਮਤਾਂ ਨਾਲ ਭਰਪੂਰ ਹੈ, ਪਰ ਪਿਛਲੇ ਕਾਫੀ ਸਮੇ ਂਤੋ ਂਇੱਥੇ ਹਰ ਰਿਸਤੇ ਦਾ ਵਪਾਰੀਕਰਣ ਹੋਣ ਲੱਗਾ ਪਿਆ ਹੈ ਕਿਉਂਕਿ ਇੱਥੋ ਦੇ ਬਹੁਤ ਸਾਰੇ ਤਿਉਹਾਰ ਵਪਾਰੀ ਲੋਕਾਂ ਦੇ ਹੱਥ ਠੋਕਾ ਬਣਦੇ ਜਾ ਰਹੇ ਨੇ।ਜਿਸ ਵਿੱਚ ਕਦਰਾਂ ਕੀਮਤਾਂ ਦੀ ਥਾਂ ਵਿਖਾਵੇ ਦਾ ਹੀ ਬੋਲਬਾਲਾ ਦਿਸਦਾ ਹੈ ।ਇਹ ਸ਼ਬਦ ਸਮਾਜ ਸੇਵੀ ਸੰਸਥਾ ਕ੍ਰਾਂਤੀਕਾਰੀ ਤਰਕਸ਼ੀਲ ਲੋਕ ਚੇਤਨਾ ਲਹਿਰ ਦੇ ਪ੍ਰਧਾਨ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਨੇ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਸਾਂਝੇ ਕਰਦਿਆਂ ਕਿਹਾ ਕਿ ਸਿੱਖ ਧਰਮ ਵਿੱਚ ਰੱਖੜੀ ਦੀ ਕੋਈ ਪ੍ਰੰਪਰਾ ਨਹੀ ਂਰਹੀ। ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਤੋ ਂਲੈ ਕੇ ਅੱਜ ਤੱਕ ਗੁਰੂ ਨਾਨਕ ਸਾਹਿਬ ਦੇ ਸਿੱਖ ਹਮੇਸ਼ਾਂ ਹੀ ਅਬਦਾਲੀ ਵਰਗੇ ਜ਼ਾਲਮ ਲੋਕਾਂ ਤੋਂ ਂਦੂਸਰੇ ਧਰਮਾਂ ਦੀਆਂ ਧੀਆਂ ਭੈਣਾਂ ਦੀ ਰਾਖੀ ਕਰਕੇ ਬਾਇੱਜ਼ਤ ਘਰ ਤੱਕ ਛੱਡ ਕੇੇ ਆਉੱਦੇ ਰਹੇ।ਕੀ ਹੁਣ ਸਿੱਖ ਭੈਣਾਂ ਨੂੂੰ ਆਪਣੇ ਸਿੱਖ ਵੀਰਾਂ ਤੋ ਂਸੁਰੱਖਿਆ ਲਈ ਰੱਖੜੀ ਭਾਵ ਧਾਗਿਆਂ ਦਾ ਸਹਾਰਾ ਲੈਣਾ ਪਵੇਗਾ।ਦੂਸਰਾ ਰੱਖੜੀ ਦਾ ਤਿਉਹਾਰ ਬਹੁਤ ਮਹਿੰਗਾ ਕਰ ਦਿੱਤਾ ਗਿਆ ।ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਨੇ ਕਿਹਾ ਕਿ ਭੈਣ ਭਰਾਵਾਂ ਦੇ ਰਿਸ਼ਤੇੇ ਜੁੱਗ ਜੁੱਗ ਲੰਬੇ ਹੋਣ ਵਾਲੇ ਤੇ ਹਮੇਸ਼ਾਂ ਕਦਰਾਂ ਕੀਮਤਾਂ ਨਾਲ ਭਰੇ ਰਹਿਣੇ ਚਾਹੀ ।ਜੇਕਰ ਕੋਈ ਫਿਰ ਵੀ ਧਾਗਿਆਂ ਦੇ ਰਿਸ਼ਤੇ ਵਿੱਚ ਵਿਸ਼ਵਾਸ ਕਰਦਾ ਹੈ ਤਾਂ ਇਹ ਸਾਧਾਰਣ ਹੋਵੇੇ ਅਤੇ ਇਸ ਵਿੱਚ ਵਪਾਰੀਕਰਣ ਦੀ ਸੁਗੰਧ ਨਾ ਆਵੇ।

Check Also

“ਮਿਸ਼ਨ ਕਲੀਨ ਪੰਜਾਬ” ਤਹਿਤ ਹਲਕਾ ਪੂਰਬੀ ਵਿੱਚ ਦੂਜੇ ਦਿਨ ਵੀ ਵਿਸ਼ੇਸ਼ ਸਫ਼ਾਈ ਮੁਹਿੰਮ ਜਾਰੀ

ਰਾਮ ਤਲਾਈ ਚੌਂਕ ਤੋਂ ਘਿਓ ਮੰਡੀ ਚੌਂਕ ਤੱਕ ਚਲਾਈ ਗਈ ਮੁਹਿੰਮ ਅੰਮ੍ਰਿਤਸਰ, 30 ਅਗਸਤ (ਸੁਖਬੀਰ …

Leave a Reply