Friday, September 25, 2026

ਅਮਰਜੀਤ ਸਿੰਘ ਭਾਟੀਆ ਸਰਕਾਰੀ ਸਕੂਲ ਬੁੱਟਰ ਕਲਾਂ ਦੇ ਪ੍ਰਿੰਸੀਪਲ ਬਣੇ

ਬਟਾਲਾ, 16 (ਨਰਿੰਦਰ ਬਰਨਾਲ)- ਸਿੱਖਿਆ ਵਿਭਾਗ ਪੰਜਾਬ ਵੱਲੋ ਬੀਤੇ ਦਿਨੀ ਪੀ.ਈ.ਐਸ ਕੇਡਰ ਦੀਆਂ ਆਮ ਬਦਲੀਆਂ ਕੀਤੀਆਂ ਗਈਆਂ ਹਨ।ਇਹਨਾ  ਆਮ ਬਦਲੀਆ ਵਿਚ ਅਮਰਜੀਤ ਸਿੰਘ ਭਾਟੀਆ ਸਾਬਕਾ ਜਿਲਾ ਸਿਖਿਆ ਅਫਸਰ (ਜਿਲ੍ਹਾ ਪ੍ਰੀਸ਼ਦ) ਤੇ ਡਾਇਰੈਟਰ ਜਨਰਲ ਸਕੂਲਜ਼ ਮੁਹਾਲੀ ਅਧੀਨ ਜਿਲ੍ਹਾ ਗੁਰਦਾਸਪੁਰ ਨਿਰੀਖਣ ਟੀਮ ਦੇ ਇੰਚਾਰਜ ਦੀ ਰਹਿ ਚੁੱਕੇ ਹਨ। ਇਹਨੀ ਦਿਨੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੁਜਾਲਾ ਵਿਖੇ ਸੇਵਾ ਨਿਭਾਅ ਰਹੇ ਸਨ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੁੱਟਰ ਕਲਾਂ ਨਵਾਂ ਅਪਗ੍ਰੇਡ ਸਕੂਲ ਹੋਣ ਤੇ ਇਹਨਾ ਦੀ ਬਦਲੀ ਇਥੇ ਕੀਤੀ ਗਈ ਹੈ।ਭਾਟੀਆ ਨੇ ਆਪਣੀ ਬੁੱਟਰ ਕਲਾਂ ਵਿਖੇ ਦੇਣ ਮੌਕੇ ਦੱਸਿਆ।ਇਸ ਸਕੂਲ ਵੱਧ ਤੋਂ ਵੱਧ ਵਿਦਿਆਰਥੀਆਂ ਦੀ ਗਿਣਤੀ ਵਧਾਈ ਜਾਵੇਗੀ, ਤਾਂ ਜੋ ਆਲੇ ਦੁਆਲੇ ਦੇ ਪਿੰਡਾਂ ਦੇ ਬੱਚੇ ਦੱਸਵੀਂ ਕਰਨ ਤੋ ਬਾਅਦ ਪ੍ਰਾਈਵੇਟ ਸਕੂਲਾਂ ਵਿਚ ਜਾਣ ਦੀ ਬਜਾਏ, ਬੁੱਟਰ ਕਲਾਂ ਵਿਖੇ ਹੀ ਵਧੀਆ ਸਹੂਲਤਾਂ ਦੇਣ ਦੇ ਉਪ ਰਾਲੇ ਕੀਤੇ ਜਾਣਗੇ। ਗੁਣਾਤਮਿਕ ਸਿਖਿਆ ਦੇਣਾ ਸਕੂਲ ਦੀ ਪਹਿਲ ਹੋਵੇਗੀ। ਇਸ ਵਾਸਤੇ ਸਾਰੇ ਹੀ ਇਲਾਕੇ ਦੇ ਪਿੰਡਾਂ ਦੇ ਲੋਕਾਂ ਨੂੰ ਚਾਹੀਦਾ ਹੈ ਕਿ ਆਪਣੇ ਬੱਚਿਆਂ ਦਾ ਦਾਖਲਾ ਬੁਟਰ ਕਲਾਂ ਸਕੂਲ ਵਿਖੇ ਕਰਵਾਉਣ। ਨਵੇਂ ਦਾਖਲੇ ਸਬੰਧੀ ਅਧਿਆਪਕਾਂ ਦੀਆਂ ਡਿਉਟੀਆਂ ਆਲੇ ਦੁਆਲੇ ਦੇ ਪਿੰਡਾ ਵਿਚ ਬੱਚਿਆਂ ਦੇ ਮਾਪਿਆ ਨੂੰ ਦਾਖਲੇ ਪ੍ਰਤੀ ਤੇ ਨਾਲ ਹੀ ਪੰਜਾਬ ਸਰਕਾਰ ਵੱਲੋ ਮਿਲਦੀਆ ਵਿਦਿਆਰਥੀਆ ਦੀਆਂ ਸਹੂਲਤਾ ਪ੍ਰਤੀ ਜਾਗਰੂਕ ਵੀ ਕੀਤਾ ਜਾਵੇਗਾ।

Check Also

26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’

ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …

Leave a Reply