ਬਟਾਲਾ, 16 (ਨਰਿੰਦਰ ਬਰਨਾਲ)- ਬਟਾਲਾ ਸ਼ਹਿਰ ਦੇ ਬਾਹਰਵਾਰ ਕਾਦੀਆਂ ਰੋਡ ‘ਤੇ ਸਥਿਤ ਗਰੇਟਰ ਕੈਲਾਸ਼ ਕਲੌਨੀ ਵਾਸੀਆਂ ਵੱਲੋਂ ਤੀਆਂ ਦਾ ਤਿਉਹਾਰ ਖੁਸ਼ੀਆਂ ਨਾਲ ਮਨਾਇਆ ਗਿਆ। ਮੁੱਖਵਿੰਦਰ ਕੌਰ ਤੇ ਰਮਿੰਦਰ ਕੌਰ ਵੱਲੋ ਕੀਤੇ ਗਏ ਵਧੀਆ ਪ੍ਰਬੰਧ ਸਦਕਾ, ਕਲੌਨੀ ਵਿਚ ਤੀਆਂ ਤਿਉਹਾਰ ਆਪਣੀਆਂ ਅਮਿੱਟ ਯਾਦਾਂ ਛੱਡ ਗਈਆਂ।ਇਸ ਮੌਕੇ ਭਾਰਤੀ ਸੱਭਿਆਚਾਰ ਵਿਚ ਸਾਉਣ ਮਹੀਨੇ ਦੇ ਵਿਸ਼ੇਸ਼ ਮਹੱਤਤਵ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਵਿਸ਼ੇਸ਼ ਤੋਰ ‘ਤੇ ਪੰਜਾਬੀ ਸੱਭਿਆਚਾਰ ਵਿਚ ਤੀਆਂ ਦੇ ਖੁਸ਼ੀਆਂ ਭਰੇ ਦਿਨ , ਔਰਤ ਦੇ ਮਨ ਦੀ ਤਰਜਮਾਨੀ ਕਰਦਿਆ ਗੀਤਾ ਤੇ ਹੋਰ ਲੋਕ ਵੰਨਗੀਆਂ ਦਾ ਜਿਕਰ ਕੀਤਾ ਜਾਦਾ ਹੈ।ਸਮਾਜ ਵਿਚ ਔਰਤ ਜਾਤੀ ਦੇ ਸਤਿਕਾਰ ਨੂੰ ਕਾਇਮ ਰੱਖਣ ਤੇ ਭਰੂਣ ਹੱਤਿਆ ਜਿਹੇ ਅਪਰਾਧਾ ਨੂੰ ਖਤਮ ਕਰਨ ਦਾ ਸੁਨੇਹਾ ਦਿਤਾ ਗਿਆ।ਇਸ ਵਿਸ਼ੇਸ ਮੌਕੇ ਦਾ ਫਾਇਦਾ ਛੋਟੇ ਬੱਚਿਆਂ ਨੇ ਵੀ ਲਿਆ ਤੇ ਗਿੱਧਾ ਤੇ ਬੋਲੀਆਂ ਪਾ ਕੇ ਪੰਜਾਬੀ ਸੱਭਿਆਚਾਰ ਨੂ ੰਜਿਉਦਾ ਰੱਖਣ ਵਿਚ ਹਿਸਾ ਪਾਇਆ।ਵੱਖ ਵੱਖ ਪਕਵਾਨਾਂ ਦੇ ਸਟਾਲ ਵੀ ਲਗਾਏ ਗਏ ਸਨ, ਇਹ ਤੀਆਂ ਦਾ ਤਿਉਹਾਰ ਇਕ ਅਭੁੱਲ ਯਾਦ ਬਣ ਕੇ ਰਹਿ ਗਿਆ।ਇਸ ਮੌਕੇ ਮੁਖਵਿੰਦਰ ਕੌਰ, ਰਮਿੰਦਰ ਕੌਰ, ਰਜਵੰਤ ਕੌਰ, ਅਮਨਦੀਪ ਕੌਰ, ਦਵਿੰਦਰ ਕੌਰ, ਸ੍ਰੀਮਤੀ ਵਾਲੀਆ, ਸ੍ਰੀਮਤੀ ਬੇਦੀ, ਕਵਿਤਾ ਸਰਮਾ, ਮਨਿੰਦਰ ਕੌਰ, ਰਜਵੰਤ ਕੌਰ, ਮੈਡਮ ਰਜਿੰਦਰ ਕੌਰ ਤੇ ਬੱਚਿਆ ਵਿਚ ਮਹਿਕ, ਸੀਰਤ, ਦਮਨ, ਹਰਕੀਰਤ, ਮੀਨੂੰ ਤੇ ਸਮਨਾ ਆਦਿ ਗਰੇਟਰ ਕੈਲਾਸ਼ ਕਲੌਨੀ ਦੇ ਬੱਚੇ ਵੀ ਹਾਜ਼ਰ ਸਨ।
Check Also
ਡਾ. ਨਿੱਜਰ ਦੀ ਅਗਵਾਈ ਹੇਠ ਬਿਲਾਸ ਫਾਊਂਡੇਸ਼ਨ ਵੱਲੋਂ 30 ਅਗਸਤ ਨੂੰ ਲਗਾਇਆ ਜਾਵੇਗਾ ਮੁਫ਼ਤ ਮੈਗਾ ਮੈਡੀਕਲ ਕੈਂਪ
ਅੰਮ੍ਰਿਤਸਰ, 28 ਅਗਸਤ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਦੇ ਵਿਧਾਇਕ ਡਾ. …
Punjab Post Daily Online Newspaper & Print Media