Friday, February 27, 2026

ਆਜ਼ਾਦੀ ਦਿਵਸ ਮੌਕੇ ਰਵਿੰਦਰਜੀਤ ਸਿੰਘ ਪੰਨੂ ਸ਼ਾਨਦਾਰ ਸੇਵਾਵਾਂ ਸਦਕਾ ਸਨਮਾਨਿਤ

PPN1608201603ਬਟਾਲਾ, 16 (ਨਰਿੰਦਰ ਬਰਨਾਲ)- ਬੀਤੇ ਦਿਨ ਆਜ਼ਾਦੀ ਦਿਹਾੜੇ ‘ਤੇ ਤਹਿਸੀਲ ਪੱਧਰੀ ਕਰਵਾਏ ਗਏ ਪ੍ਰੋਗਰਾਮ ਦੌਰਾਨ ਮਾਣਯੋਗ ਐਸ.ਡੀ.ਐਮ ਬਟਾਲਾ ਸ਼੍ਰੀ ਸੌਰਵ ਅਰੋੜਾ, ਐਸ.ਐਸ.ਪੀ ਬਟਾਲਾ ਦਿਲਜਿੰਦਰ ਸਿੰਘ ਵੱਲੋਂ  ਸਿਖਿਆ ਵਿਭਾਗ ਵਿੱਚ ਵਧੀਆ ਕਾਰਗੁਜ਼ਾਰੀ ਕਰਨ ਅਤੇ ਵਿਦਿਆਰਥੀ ਹਿੱਤਾਂ ਵਾਸਤੇ ਵਧੀਆ ਸੇਵਾ ਨਿਭਾਉਣ ਵਾਲੀਆਂ ਸ਼ਖਸ਼ੀਅਤਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਪ੍ਰੋਗਰਾਮ ਦੌਰਾਨ  ਸਰਕਾਰੀ ਮਿਡਲ ਸਕੂਲ ਗੁੱਜ਼ਰਪੁਰਾ ਦੇ ਇੰਚਾਰਜ਼ ਰਵਿੰਦਰਜੀਤ ਸਿੰਘ ਪੰਨੂ ਨੂੰ ਉਹਨਾਂ  ਦੀ ਆਪਣੇ ਕੰਮ ਪ੍ਰਤੀ ਇਮਾਨਦਾਰੀ, ਸਕੂਲ ਵਿੱਚ ਅਨੁਸ਼ਾਸ਼ਨ ਦਾ ਪੱਧਰ ਉੱਚਾ ਚੁੱਕਣ, ਵਿਦਿਆਰਥੀਆਂ ਦੀ ਗਿਣਤੀ ਵਿੱਚ ਵਾਧਾ ਕਰਨ, ਪੜਾਈ ਦਾ ਮਿਆਰ ਉੱਚਾ ਚੁੱਕਣ, ਸਵੱਛ ਸਕੂਲ ਯੋਜਨਾ ਅਧੀਨ ਵੱਧ ਤੋਂ ਵੱਧ ਪੌਦੇ ਲਗਾਉਣ ਅਤੇ ਉਹਨਾਂ ਵੱਲੋਂ ਨਿਭਾਈਆਂ ਜਾ ਰਹੀਆਂ ਸਮਾਜਿਕ ਸੇਵਾਵਾਂ  ਹਿੱਤ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।ਇਥੇ ਜ਼ਿਕਰਯੋਗ ਹੈ ਕਿ ਰਵਿੰਦਰਜੀਤ ਸਿੰਘ ਪੰਨੂ ਅਧਿਆਪਕਾਂ ਦੀ ਸਿਰਮੌਰ ਜਥੇਬੰਦੀ ਅਧਿਆਪਕ ਦਲ  ਦੇ ਜਿਲਾ ਜਨਰਲ ਸਕੱਤਰ ਵੀ ਹਨ ਅਤੇ ਉਹਨਾਂ ਵੱਲੋਂ ਸਮੇਂ ਸਮੇਂ ਤੇ ਅਧਿਆਪਕ ਵਰਗ ਨੂੰ ਆ ਰਹੀਆਂ ਮੁਸ਼ਕਿਲਾਂ ਦੂਰ ਕਰਨ ਲਈ ਵਿਸ਼ੇਸ਼ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ।ਰਵਿੰਦਰਜੀਤ ਸਿੰਘ ਪੰਨੂ ਵੱਖ ਵੱਖ ਅਦਾਰਿਆਂ ਵਿੱਚ ਕੰਮ ਕਰ ਰਹੀਆਂ ਜਥੇਬੰਦੀਆਂ ਤੇ ਆਧਾਰਿਤ ਬਣਾਏ ਗਏ ਮੁਲਾਜ਼ਮ ਵਿੰਗ ਦੇ ਜਿਲਾ ਗੁਰਦਾਸਪੁਰ ਦੇ ਜਨਰਲ ਸਕੱਤਰ ਵੀ ਹਨ ਅਤੇ ਉਹਨਾਂ  ਵੱਲੋਂ ਇਸ ਤਾਲਮੇਲ ਕਮੇਟੀ ਵਿੱਚ ਆਪਣੀਆਂ ਸੇਵਾਵਾਂ ਬਾਖੂਬੀ ਨਿਭਾਈਆਂ ਜਾ ਰਹੀਆਂ ਹਨ।  ਪੰਨੂ ਨੂੰ ਆਜ਼ਾਦੀ ਦਿਵਸ ਤੇ ਸਨਮਾਨਿਤ ਹੋਣ ਤੇ ਖੁਸ਼ੀ ਦਾ ਇਜ਼ਹਾਰ ਕਰਦੇ ਹੋਏ ਅਧਿਆਪਕ ਦਲ ਦੇ ਜਿਲਾ ਪ੍ਰਧਾਨ ਬਾਬਾ ਤਾਰਾ ਸਿੰਘ, ਸਾਇੰਸ ਟੀਚਰ ਐਸੋਸੀਏਸ਼ਨ ਦੇ ਸਰਪ੍ਰਸਤ ਸੁਖਰਾਜ ਸਿੰਘ ਖਾਲਸਾ, ਪਿ੍ਰੰਸੀਪਲ ਮਨਜੀਤ ਸਿੰਘ ਸੰਧੂ ਨੇ ਉਹਨਾਂ ਨੂੰ ਮੁਬਾਰਕਬਾਦ ਦਿੰਦੇ ਹੋਏ ਦੱਸਿਆ ਕਿ ਰਵਿੰਦਰਜੀਤ ਸਿੰਘ ਪੰਨੂ ਵੱਲੋਂ ਸਰਕਾਰੀ ਮਿਡਲ ਸਕੂਲ ਗੁੱਜ਼ਰਪੁਰਾ ਦਾ ਹਰ ਤਰਾਂ ਦਾ ਮਿਆਰ ਉੱਚਾ ਚੁੱਕਣ ਅਤੇ ਵਿਦਿਅਕ ਖੇਤਰ ਦੇ ਨਾਲ ਨਾਲ ਸਮਾਜਿਕ ਖੇਤਰ ਵਿੱਚ ਵੀ ਸ਼ਾਨਦਾਰ ਸੇਵਾਵਾਂ ਨਿਭਾਈਆਂ ਜਾ ਰਹੀਆਂਹਨ।
ਇਸ ਮੌਕੇ ਉਹਨਾਂ ਨੂੰ ਮੁਬਾਰਕਬਾਦ ਦੇਣ ਸਮੇਂ ਪਿ੍ਰੰ: ਮਨਜੀਤ ਸਿੰਘ ਸੰਧੂ, ਪਿ੍ਰੰ: ਜਤਿੰਦਰ ਮਹਾਜਨ, ਪਿ੍ਰੰ: ਬਲਵਿੰਦਰ ਪਾਲ, ਪ੍ਰਿੰ: ਦਰਸ਼ਨ ਲਾਲ, ਪ੍ਰਿੰ: ਮੈਡਮ ਅਨੀਤਾ ਅਰੋੜਾ, ਪ੍ਰਿੰ: ਅਨਿਲ ਸ਼ਰਮਾ, ਮੈਡਮ ਦਲਜੀਤ ਕੌਰ ਸੰਧੂ, ਲੈਕਚਰਾਰ ਪਰਮਜੀਤ ਸਿੰਘ ਕਲਸੀ, ਬਾਬਾ ਤਾਰਾ ਸਿੰਘ, ਸੁਖਰਾਜ ਸਿੰਘ ਖਾਲਸਾ, ਤਰਸੇਮਪਾਲ ਸ਼ਰਮਾ, ਸ਼੍ਰੀ ਰਜਨੀਸ਼ ਕੁਮਾਰ, ਮੰਗਲ ਸਿੰਘ, ਦਿਲਬਾਗ ਸਿੰਘ, ਲਖਬੀਰ ਸਿੰਘ, ਤੇਜਿੰਦਰਪਾਲ ਸਿੰਘ ਚੀਮਾ, ਕੰਵਲਜੀਤ ਸਿੰਘ, ਤਰਲੋਕ ਸਿੰਘ, ਜਗਜੀਤ ਸਿੰਘ, ਕੰਸ ਰਾਜ, ਮਨਜਿੰਦਰ ਸਿੰਘ ਕਾਹਲੋਂ ਹਰਪ੍ਰੀਤ ਸਿੰਘ ਤੁੰਗ ਸਮੇਤ ਵੱਡੀ ਗਿਣਤੀ ਵਿੱਚ ਅਧਿਆਪਕ ਹਾਜ਼ਰ ਸਨ।

Check Also

ਸ਼੍ਰੋਮਣੀ ਕਮੇਟੀ ਵੱਲੋਂ ਸਿੰਘ ਸਾਹਿਬ ਗਿਆਨੀ ਮੋਹਣ ਸਿੰਘ ਦੀ ਯਾਦ ’ਚ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਏ ਭੋਗ

ਅੰਮ੍ਰਿਤਸਰ, 26 ਫ਼ਰਵਰੀ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਸਿੰਘ …

Leave a Reply