ਬਠਿੰਡਾ, 16 ਅਗਸਤ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)-ਸਥਾਨਕ ਸ਼ਹਿਰ ਵਿਚ ਇਕ ਭਰਾ ਨੇ ਆਪਣੇ ਭਰਾ ਉਪਰ ਪਿਤਾ ਦੇ ਏ.ਟੀ.ਐਮ. ਦੀ ਦੁਰਵਰਤੋਂ ਕਰਨ ਦਾ ਦੋਸ਼ ਲਾਇਆ ਹੈ। ਹਰਿੰਦਰ ਪਾਲ ਸਿੰਘ ਵਾਸੀ ਹਾਊਸਫੈਂਡ ਕਲੋਨੀ ਬਠਿੰਡਾ ਨੇ ਪੁਲਿਸ ਨੂੰ ਦਿਤੀ ਦਰਖਾਸਤ’ਚ ਦੋਸ਼ ਲਾਇਆ ਕਿ ਉਸ ਦੇ ਪਿਤਾ ਬਲਵੀਰ ਸਿੰਘ ਦੀ ਕੁਝ ਸਮਾਂ ਪਹਿਲਾ ਮੌਤ ਹੋ ਗਈ ਸੀ ਬਾਅਦ ਵਿਚ ਉਸ ਦੇ ਭਰਾ ਅਮਰਜੀਤ ਸਿੰਘ ਨੇ ਪਿਤਾ ਬਲਵੀਰ ਸਿੰਘ ਦੇ ਏ.ਟੀ.ਐਮ. ਦੀ ਦੁਰਵਰਤੋਂ ਕਰਦੇ ਹੋਏ ਵੱਖ ਵੱਖ ਤਾਰੀਖਾਂ ਨੂੰ ਕੁਲ 5,31,500 ਰੁਪਏ ਕਢਵਾ ਲਏ ਹਨ। ਪੁਲਿਸ ਨੇ ਹਰਿੰਦਰਪਾਲ ਸਿੰਘ ਦੇ ਬਿਆਨ ਉਪਰ ਅਮਰਪ੍ਰੀਤ ਵਿਰੁੱਧ ਥਾਣਾ ਕੋਤਵਾਲੀ ਵਿਚ ਧਾਰਾ 43,66,66ਸੀ ਇਨਫੋਰਮੇਸ਼ਨ ਟੈਕਨਾਲੋਜੀ ਐਕਟ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media