Saturday, March 21, 2026

ਇਸਾਈ ਨੌਜਵਾਨ ਨੇ ਕੀਤੀ ਖੁਦਕਸ਼ੀ, ਦੋ ਜਣਿਆ ਦੀ ਮੌਤ

ਬਠਿੰਡਾ, 16 ਅਗਸਤ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)-ਸਥਾਨਕ ਧੋਬੀਆਣਾ ਬਸਤੀ ਬਠਿੰਡਾ ਵਿਖੇ ਇਕ ਦਿਹਾੜੀਦਾਰ ਮਜਦੂਰ ਇਸਾਈ ਨੌਜਵਾਨ ਡੇਵਿਡ ਮਸੀਹ ਨੇ ਆਪਣੇ ਘਰ ਪੱਖੇ ਨਾਲ ਚੁੰਨੀ ਬੰਨ੍ਹਦੇ ਖੁਦਕਸ਼ੀ ਕਰ ਲਈ। ਘਟਨਾ ਦੀ ਸੂਚਨਾ ਮਿਲਣ ‘ਤੇ ਸਹਾਰਾ ਜਨ ਸੇਵਾ ਦੇ ਵਰਕਰ ਮੌਕੇ ‘ਤੇ ਪੁੱਜੇ। ਥਾਣਾ ਕੈਂਟ ਦੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿਚ ਲੈਂਦੇ ਪੋਸਟਮਾਰਟਮ ਲਈ ਹਸਪਤਾਲ ਪਹੁੰਚਾਇਆ। ਪੁਲਿਸ ਘਟਨਾ ਦੀ ਪੜਤਾਲ ਕਰ ਰਹੀ ਹੇ।
ਇਸ ਤੋਂ ਇਲਾਵਾ ਬਠਿੰਡਾ -ਦਿੱਲੀ ਰੇਲਵੇ ਲਾਇਲ ‘ਤੇ ਕਟਾਰ ਸਿੰਘ ਵਾਲਾ ਰੇਲਵੇ ਸਟੇਸ਼ਨ ਪਾਸ ਚਲਦੀ ਰੇਲ ਗੱਡੀ ਵਿਚੋਂ ਇਕ ਮੁਸ਼ਾਫਰ ਉਤਰਨ ਦੀ ਕੋਸ਼ਿਸ ਵਿਚ ਡਿੱਗ ਕੇ ਮਰ ਗਿਆ। ਮ੍ਰਿਤਕ ਦੀ ਪਛਾਣ ਰਾਜੇਸ਼ ਕੁਮਾਰ ਪੁੱਤਰ ਪਾਲਾ ਰਾਮ ਵਸਨੀਕ ਕਰਨਾਲ ਵਜੋਂ ਹੋਈ ਹੈ।ਉਕਤ ਵਿਅਕਤੀ ਨੇ ਬਠਿੰਡਾ ਤੋਂ ਕਰਨਾਲ ਜਾਣਾ ਸੀ , ਭੁਲੇਖੇ ਨਾਲ ਗਲਤ ਗੱਡੀ ਚੜ੍ਹ ਗਿਆ ਪਤਾ ਲੱਗਣ ਤੇ ਗੱਡੀ ਵਿਚੋਂ ਉਤਰਨ ਦੀ ਕੋਸ਼ਿਸ ਵਿਚ ਆਪਣੀ ਜਾਨ ਗੁਆ ਬੈਠਾ, ਸਹਾਰਾ ਜਨ ਸੇਵ ਦੇ ਵਰਕਰਾਂ ਤੇ ਰੇਲਵੇ ਪੁਲਿਸ ਮੌਕੇ ‘ਤੇ ਪੁੱਜੀ ਤੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾਇਆ। ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿਤੀ।

Check Also

ਵਾਈਸ ਚਾਂਸਲਰ ਸ. ਬਿਸ਼ਨ ਸਿੰਘ ਸਮੁੰਦਰੀ ਦੇ ਸਪੁੱਤਰ ਦਿੱਲੀ ਦੇ ਉਪ ਰਾਜਪਾਲ ਬਣਨ ਉਪਰੰਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੁੱਜੇ

ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਹਿਲੇ ਵਾਈਸ-ਚਾਂਸਲਰ ਸ. …

Leave a Reply