
ਅੰਮ੍ਰਿਤਸਰ, 23 ਮਈ (ਸੁਖਬੀਰ ਸਿੰਘ)- ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਹਾਂ ਸਿੰਘ ਗੇਟ (ਸ਼ਿਵਾਲਾ) ਵਿਖੇ ਡੀ.ਈ.ਓ. ਸੈਕੰਡਰੀ ਅਤੇ ਡੀ.ਐਸ.ਐਸ. ਦੀ ਪ੍ਰੇਰਣਾ ਸਦਕਾ ਜੈਵਿਕ ਵਿਭਿੰਨਤਾ ਦੀ ਮਹੱਤਤਾ ਸਮਝਦੇ ਹੋਏ ਵਿਸ਼ਵ ਜੈਵਿਕ ਦਿਵਸ ਮਨਾਇਆ ਗਿਆ। ਸਕੂਲ ਵਿੱਚ ਬੱਚਿਆਂ ਲਈ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਦਵਿੰਦਰਜੀਤ ਕੌਰ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਸਾਡੀ ਬਹੁਮੁੱਲੀ ਜੈਵਿਕ ਵਿਭਿੰਨਤਾ ਖਤਰੇ ਵਿੱਚ ਹੈ ਅਤੇ ਇਸ ਨੂੰ ਬਚਾਉਣਾ ਸਾਡੀ ਨੈਤਿਕ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਸਾਡੀ ਧਰਤੀ ਦੀ ਜੈਵਿਕਤਾ ਦੀ ਹੋਂਦ ਸਾਰੇ ਜੀਵਾਂ ਦੀ ਸਮਤੋਲ ਨੂੰ ਸਹੀ ਢੰਗ ਨਾਲ ਕਾਇਮ ਰਖਣ ਵਿੱਚ ਨਿਰਭਰ ਕਰਦੀ ਹੈ । ਭਾਰਤ ਜੈਵਿਕ ਵਿਭਿੰਨਤਾ ਵਾਲਾ ਦੇਸ਼ ਹੈ ਅਤੇ ਇਥੇ ਸੰਸਾਰ ਦੀ ਲਗਭਗ ੭੦% ਜੈਵਿਕ ਵਿਭਿੰਨਤਾ ਦੀਆਂ ਪ੍ਰਜਾਤੀਆਂ ਉਪਲਬਧ ਹਨ ਪਰ ਇਹ ਪ੍ਰਜਾਤੀਆਂ ਹੌਲੀ-ਹੌਲੀ ਲੁਪਤ ਹੋ ਰਹੀਆਂ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਰਲ ਹੰਭਲਾ ਮਾਰ ਕੇ ਇਸ ਜੈਵਿਕ ਵਿਭਿੰਨਤਾ ਨੂੰ ਬਚਾਉਣ ਲਈ ਪ੍ਰੇਰਿਤ ਕੀਤਾ। ਇਸ ਦੌਰਾਨ ਸਕੂਲ ਦੇ ਬਗੀਚੇ ਵਿੱਚ ਕਵਾਰਗੰਦਲ, ਨੀਮ, ਕਰੀ ਪੱਤਾ ਵਰਗੇ ਜੈਵਿਕ ਪੌਦੇ ਲਗਾਉਣ ਦੀ ਰਸਮ ਅਦਾ ਕੀਤੀ ਗਈ। ਇਸ ਮੌਕੇ ਸਕੂਲ ਦੇ ਅਧਿਆਪਕ ਸ਼੍ਰੀਮਤੀ ਨੀਲਮ ਮਹਿਤਾ, ਸ਼੍ਰੀਮਤੀ ਅਮਰਪਾਲੀ, ਸ਼੍ਰੀਮਤੀ ਮਨਪ੍ਰੀਤ ਕੌਰ, ਸ਼੍ਰੀਮਤੀ ਸੁਕੇਸ਼ ਬਾਲਾ, ਸ਼੍ਰੀਮਤੀ ਅਰੁਣਾ, ਸ਼੍ਰੀਮਤੀ ਦਲਜਿੰਦਰ ਕੌਰ, ਸ਼੍ਰੀਮਤੀ ਸੁਮਨ, ਸ਼੍ਰੀਮਤੀ ਰੇਨੂ, ਸ੍ਰੀਮਤੀ ਲਖਮਿੰਦਰ ਕੌਰ ਅਤੇ ਸ੍ਰ. ਮੁਖਤਿਆਰ ਸਿੰਘ ਵੀ ਹਾਜ਼ਰ ਸਨ। ਪ੍ਰਿੰਸੀਪਲ ਸ਼੍ਰੀਮਤੀ ਦਵਿੰਦਰਜੀਤ ਕੌਰ ਨੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਘਰ ਦੇ ਆਲੇ-ਦੁਆਲੇ ਪੌਦੇ ਲਗਾਉਣ ਅਤੇ ਵਾਤਾਵਰਨ ਨੂੰ ਹਰਿਆ-ਭਰਿਆ ਬਨਾਉਣ ਲਈ ਵੀ ਪ੍ਰੇਰਿਤ ਕੀਤਾ।
Check Also
ਖਾਲਸਾ ਕਾਲਜ ਲਾਅ ਦੀਆਂ ਵਿਦਿਆਰਥਣਾਂ ਨੇ ‘ਵਰਸਿਟੀ ਇਮਤਿਹਾਨਾਂ ‘ਚ ਸ਼ਾਨਦਾਰ ਨਤੀਜੇ ਪ੍ਰਾਪਤ ਕੀਤੇ
ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸ – ਖਾਲਸਾ ਕਾਲਜ ਆਫ਼ ਲਾਅ ਦੀਆਂ ਵਿਦਿਆਰਥਣਾਂ ਨੇ ਗੁਰੂ …
Punjab Post Daily Online Newspaper & Print Media