Saturday, July 5, 2025
Breaking News

ਸ. ਜਸਕੀਰਤ ਸਿੰਘ ਦਾ ਕੈਲੀਫੋਰਨੀਆ ‘ਚ ਪੁਲਿਸ ਅਧਿਕਾਰੀ ਨਿਯੁੱਕਤ ਹੋਣਾ ਮਾਣ ਵਾਲੀ ਗੱਲ- ਮੱਕੜ

PPN230505
ਅੰਮ੍ਰਿਤਸਰ, 23  ਮਈ (ਗੁਰਪ੍ਰੀਤ ਸਿੰਘ)- ਅਮਰੀਕਾ ‘ਚ ਸੈਨ ਫਰਾਂਸਿਸਕੋ ਬੇਅ ਦੇ ਸ਼ਹਿਰ ਮਿਲਪੀਟਸ ‘ਚ ਅੰਮ੍ਰਿਤਧਾਰੀ ਸਿੱਖ ਨੌਜਵਾਨ ਸ. ਜਸਕੀਰਤ ਸਿੰਘ ਨੂੰ ਕੈਲੀਫੋਰਨੀਆ ਦੇ ਪੁਲਿਸ ਅਧਿਕਾਰੀ ਵਜੋਂ ਨਿਯੁੱਕਤ ਹੋਣ ‘ਤੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੁਬਾਰਕਬਾਦ ਦਿੰਦਿਆਂ ਇਸ ਨੂੰ ਸਮੁੱਚੀ ਸਿੱਖ ਕੌਮ ਲਈ ਬਹੁਤ ਹੀ ਮਾਣ ਵਾਲੀ ਗੱਲ ਦੱਸਿਆ ਹੈ। ਇਥੋਂ ਜਾਰੀ ਪ੍ਰੈੱਸ ਨੋਟ ‘ਚ ਉਨ੍ਹਾਂ ਕਿਹਾ ਕਿ ਵਿਦੇਸ਼ਾਂ ‘ਚ ਵੱਸਦੇ ਸਿੱਖਾਂ ਨੂੰ ਦਸਤਾਰ ਸਜਾਉਣ ਤੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਬਖ਼ਸ਼ਿਸ਼ ਪੰਜ ਕਕਾਰ ਧਾਰਨ ਕਰਨ ਕਰਕੇ ਡਿਊਟੀ ਕਰਨ ‘ਚ ਕਾਫੀ ਮੁਸ਼ਕਲ ਪੇਸ਼ ਆਉਂਦੀ ਹੈ, ਜਿਸ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਬੰਧਤ ਸਰਕਾਰਾਂ ਦੇ ਦਿੱਲੀ ਸਥਿਤ ਦੂਤ-ਘਰਾਂ ਨਾਲ ਚਿੱਠੀ ਪੱਤਰ ਕਰਕੇ ਇਨ੍ਹਾਂ ਸਮੱਸਿਆਵਾਂ ਨੂੰ ਹੱਲ ਕਰਨ ਦੇ ਯਤਨ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਵਿਦੇਸ਼ੀ ਹਵਾਈ ਅੱਡਿਆਂ ਉੱਤੇ ਵੀ ਤਲਾਸ਼ੀ ਦੇ ਨਾਮ ਤੇ ਸਿੱਖਾਂ ਨੂੰ ਦਸਤਾਰ ਉਤਾਰਨ ਲਈ ਮਜਬੂਰ ਕੀਤਾ ਜਾਂਦਾ ਹੈ ਜੋ ਉਚਿਤ ਨਹੀਂ। ਉਨ੍ਹਾਂ ਕਿਹਾ ਕਿ ਅੰਮ੍ਰਿਤਧਾਰੀ ਸਿੱਖ ਨੌਜਵਾਨ ਸ. ਜਸਕੀਰਤ ਸਿੰਘ ਦੇ ਪੁਲਿਸ ਅਧਿਕਾਰੀ ਨਿਯੁਕਤ ਹੋਣ ਨਾਲ ਸਮੁੱਚੇ ਸਿੱਖ ਭਾਈਚਾਰੇ ਵਿੱਚ ਖੁਸ਼ੀ ਹੈ ਤੇ ਇਹ ਨੌਜਵਾਨ ਦਸਤਾਰ ਤੇ ਕਕਾਰਾਂ ਬਾਰੇ ਆਪਣੇ ਨਾਲ ਦੇ ਸਾਥੀਆਂ ਨੂੰ ਸਹੀ ਢੰਗ ਨਾਲ ਜਾਣਕਾਰੀ ਦੇ ਸਕੇਗਾ।

Check Also

ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ‘ਤੇ 10ਵੀਂ ਜਨਰਲ ਬਾਡੀ ਮੀਟਿੰਗ ਦਾ ਆਯੋਜਨ

ਸੰਗਰੂਰ, 4 ਜੁਲਾਈ (ਜਗਸੀਰ ਲੌਂਗੋਵਾਲ) – ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ਅਤੇ 10ਵੀਂ …

Leave a Reply