Wednesday, August 12, 2026

ਲੋਕ ਸਾਹਿਤ ਸੰਗਮ ਦੇ ਸਾਵਣ ਕਵੀ ਦਰਬਾਰ ‘ਚ ਇੰਡੋਨੇਸ਼ੀਆ ਦੇ ਸ਼ਾਇਰ ਆਸ਼ੀਸ਼ ਸ਼ਰਮਾ ਨੇ ਲਾਈ ਕਵਿਤਾਵਾਂ ਦੀ ਝੜੀ

PPN1608201619ਰਾਜਪੁਰਾ, 16 ਅਗਸਤ (ਡਾ.  ਗੁਰਵਿੰਦਰ ਅਮਨ) – ਲੋਕ ਸਾਹਿਤ ਸੰਗਮ (ਰਜਿ:) ਰਾਜਪੁਰਾ ਦੀ ਸਾਵਣ ਮਹੀਨੇ ਦੀ ਮਹਿਫ਼ਿਲ ਰੋਟਰੀ ਭਵਨ ਵਿਖੇ ਹੋਈ।ਜਿਸ ਵਿਚ ਵਿਸ਼ੇਸ਼ ਤੋਰ ‘ਤੇ ਇੰਡੋਨੇਸ਼ੀਆ ਤੋਂ ਪਹੁੰਚੇ ਸ਼ਾਇਰ ਆਸ਼ੀਸ਼ ਸ਼ਰਮਾ ਨੇ ਸ਼ਿਰਕਤ ਕੀਤੀ ।ਉਨਾਂ ਨੇ ਆਪਣੀ ਲੇਖਣੀ ਉਤੇ ਚਾਨਣਾ ਪਾਉਂਦੇ ਹੋਏ ਆਪਣੀਆਂ ਰਚਨਾਵਾਂ ਦਾ ਚੰਗਾ ਰੰਗ ਬੰਨਿਆ। ਸ਼ਭਾ ਦਾ ਆਗਾਜ਼ ਤਾਰਾ ਸਿੰਘ ਤਰਵਰ ਨੇ ਭਰੂਣ ਹਤਿਆ ਤੇ ਗੀਤ ‘ਵਾਂਗ ਸ਼ਹੀਦਾਂ ਪਾਉਣੀ ਸ਼ਹੀਦੀ ਬਿਨ ਜੰਮੀ ਕੰਨਿਆ ਨੇ ‘ਗਏ ਕੇ ਕੀਤਾ।ਇਸ ਤੋਂ ਬਾਦ ਭੀਮ ਸੈਨ ਝੂਲੇ ਲਾਲ ਨੇ ਸਰਾਇਕੀ ਵਿਚ ਆਪਣਾ ਕਲਾਮ ਸੁਣਾਇਆ।ਆਜ਼ਾਦੀ ਦਿਵਸ ਤੇ ਕੁਲਵੰਤ ਸਿੰਘ ਜੱਸਲ ‘ਭਾਰਤ ਮਾਂ ਦੇ ਲਾਲਾਂ ਸਦਕਾ ਸਾਨੂੰ ਮਿਲੀ ਆ ਆਜ਼ਾਦੀ ਪੇਸ਼ ਕੀਤਾ।ਕਰਮ ਸਿੰਘ ਹਕੀਰ ਨੇ ਟੁੱਟਦੇ ਰਿਸ਼ਤਿਆਂ ਬਾਰੇ ਕਵਿਤਾ ਧੂੜ ਵਿਚ ਸਮੇ ਦਾ ਪਿਆਰ ਖੋਜਾਉਗਾ। ਮੈਡਮ ਹਰਜਿੰਦਰ ਕੌਰ ਨੇ ਆਊ ਰਲਕੇ ਸੌਣ ਮਨਾਈਏ, ਡਾ. ਹਰਜੀਤ ਸਿੰਘ ਸੱਧਰ ਨੇ ਸਾਵਣਆ ਵੇ ਸਾਵਣਾ ਤੂੰ ਕਦੋਂ ਆਵਣਾ, ਸੁਣਾ ਕੇ ਸਭ ਨੂੰ ਮੰਤਰ ਮੁਗਧ ਕੀਤਾ।ਸੰਗਮ ਦੇ ਪ੍ਰਧਾਨ ਡਾ ਗੁਰਵਿੰਦਰ ਅਮਨ ‘ਮੈ ਇਸ ਮਿੱਟੀ ਦਾ ਜਾਇਆ ਹਾਂ ‘ਸੁਣਾਕੇ ਸ਼ਰੋਤਿਆਂ ਨੂੰ ਸ਼ਰੋਸ਼ਾਰ ਕੀਤਾ।ਸੁਰੀਲੀ ਤੇ ਬੁਲੰਦ ਆਵਾਜ਼ ਨਾਲ ਦਰਸ਼ਨ ਬਨੂੰੜ ਨੇ ‘ਹਵਾਵਾਂ ਹਰਖੀਆਂ ਪੁੱਛਣ ਰੋਸ਼ਨਦਾਨ ਕਿਥੇ ਨੇ ‘ਸੁੱਚਾ ਸਿੰਘ ਗੰਡਾ ਨੇ ਮਿੰਨੀ ਕਹਾਣੀ ਗਊ ਮਾਤਾ ਕਿ ਜੈ।ਅਵਤਾਰ ਪੁਆਰ ਦੀ ਗ਼ਜ਼ਲ’ ਮਿਨਤਾਂ ਕਰ ਕਰ ਹਾਰੇ ਬੜੀਆਂ ਸੌਣ ਦੀਆਂ ,ਸਾਡੇ ਪਿੰਡ ਨਾ ਲੱਗੀਆਂ ਝੜੀਆਂ ਸਾਉਣ ਦੀਆਂ’ ਦਾ ਜਾਦੂ ਸਾਰੇ ਸ਼ਰੋਤਿਆਂ ‘ਤੇ ਛਾ ਗਿਆ।ਬਲਦੇਵ ਸਿੰਘ ਖੁਰਾਣਾ ਦੀ ਕਵਿਤਾ, ਬਚਨ ਸਿੰਘ ਬਚਨ ਸੋਢੀ ਦੀ ਗ਼ਜ਼ਲ, ਗੁਰਵਿੰਦਰ ਅਜ਼ਾਦ ਦੀ ਕਵਿਤਾ, ਪ੍ਰੋ. ਹਰਿੰਦਰ ਸ਼ਰਮਾਂ ਦੀ ਕਵਿਤਾ, ਬਹੁਤ ਖੂਬ ਸਨ।ਅੰਗਰੇਜ ਕਲੇਰ ਨੇ ਸਾਰਥਿਕ ਤੇ ਵਿਦਵਤਾ ਭਰਪੂਰ ਕਵਿਤਾ ਸੁਣਾਈ, ਸੁਰਿੰਦਰ ਸੋਹਣਾ ਰਾਜੇਮਾਜਰੀਆ ਦਾ ਗੀਤ ਸੀ।ਪ੍ਰੋ. ਸ਼ਤਰੁਘਨ ਗੁਪਤਾ ਦੀ ਹਿੰਦੀ ਕਵਿਤਾ, ਮੈਡਮ ਯੋਗਤਾ ਸ਼ਰਮਾ, ਉਤਰਾ ਸ਼ਰਮਾ, ਅਭਿਲਾਕਸ਼, ਅਪੁਰਣਾ ਅਤੇ ਹਾਜ਼ਿਰ ਲੇਖਕਾਂ ਨੇ ਵੀ ਹਾਜ਼ਰੀ ਲਗਵਾਈ।ਸਭਾ ਦੀ ਕਾਰਵਾਈ ਦਰਸ਼ਨ ਬਨੂੰੜ ਨੇ ਬਖੂਬੀ ਨਿਭਾਈ।

Check Also

ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ‘ਤੇ 33 ਫ਼ੀਸਦੀ ਸਬਸਿਡੀ – ਡਾ. ਦੋਸਾਂਝ

ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ …

Leave a Reply