Sunday, October 6, 2024

ਵਿਸ਼ੇਸ ਕੈਂਪਾਂ ‘ਚ 18 ਤੋਂ 19 ਸਾਲ ਦੀ ਉਮਰ ਪਾਰ ਕਰ ਚੁੱਕੇ ਨੋਜਵਾਨਾਂ ਦੀ ਵੋਟਰ ਰਜਿਸਟ੍ਰੇਸਨ ਕੀਤੀ ਜਾਵੇਗੀ ਡੀ.ਸੀ

PPN1608201618ਪਠਾਨਕੋਟ, 16 ਅਗਸਤ (ਪੰਜਾਬ ਪੋਸਟ ਬਿਊਰੋ) – ਸ੍ਰੀ ਅਮਿਤ ਕੁਮਾਰ ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਚੋਣ ਅਫਸਰ ਪਠਾਨਕੋਟ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 17 ਅਗਸਤ 2016 ਨੂੰ ਜਿਲ੍ਹਾ ਪਠਾਨਕੋਟ ਵਿੱਚ ਵੋਟਰ ਰਜਿਸਟ੍ਰੇਸਨ ਵਿਸ਼ੇਸ ਕੈਂਪ ਲਗਾਏ ਜਾ ਰਹੇ ਹਨ। ਕੈਂਪ ਦੇ ਦੋਰਾਨ 18 ਤੋਂ 19 ਸਾਲ ਦੀ ਉਮਰ ਪਾਰ ਕਰ ਚੁੱਕੇ ਨੋਜਵਾਨਾਂ ਦੀ ਵੋਟਰ ਰਜਿਸਟ੍ਰੇਸਨ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਕੈਂਪ ਵਿੱਚ 18 ਤੋਂ 19 ਸਾਲ ਜਾ ਇਸ ਤੋਂ ਉਪਰ ਉਮਰ ਵਾਲੇ ਵਿਦਿਆਰਥੀਆਂ ਦੀ ਵੋਟਰ ਰਜਿਸਟ੍ਰੇਸਨ ਹਿੱਤ ਫਾਰਮ ਨੰਬਰ – 6 ਭਰਿਆ ਜਾਵੇਗਾ।
ਉਨ੍ਹਾਂ ਦੱਸਿਆ ਕਿ 17 ਅਗਸਤ ਨੂੰ ਜਿਲ੍ਹਾ ਪਠਾਨਕੋਟ ਵਿਧਾਨ ਸਭਾ ਹਲਕਾ 001-ਸੁਜਾਨਪੁਰ ਦੇ ਬੀਬੀ ਰਹਿਮਤੀ ਨਰਸਿੰੰਗ ਕਾਲਜ ਪਿੰਡ ਕੋਟ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਗ਼ਰਲਜ) ਸੁਜਾਨਪੁਰ ਵਿੱਚ, ਵਿਧਾਨ ਸਭਾ ਹਲਕਾ ਭੋਆ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੈਗੋਵਾਲ ਵਿੱਚ ਵੋਟਰ ਰਜਿਸਟ੍ਰੇਸਨ ਕੈਂਪ ਲਗਾਏ ਜਾਣਗੇ। ਇਸੇ ਹੀ ਤਰ੍ਹਾਂ ਵਿਧਾਨ ਸਭਾ ਹਲਕਾ ਪਠਾਨਕੋਟ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਗ਼ਰਲਜ) ਪਠਾਨਕੋਟ, ਆਰੀਆ ਸੀਨੀਅਰ ਸੈਕੰਡਰੀ ਸਕੂਲ (ਗ਼ਰਲਜ) ਸਾਹਪੁਰ ਚੋਕ ਪਠਾਨਕੋਟ, ਐਬਲਨ ਗ਼ਰਲਜ ਸੀਨੀਅਰ ਸੈਕੰਡਰੀ ਸਕੂਲ ਪਠਾਨਕੋਟ, ਆਰ.ਆਰ.ਐਮ.ਕੇ. ਆਰੀਆ ਮਹਿਲਾ ਕਾਲਜ ਪਠਾਨਕੋਟ, ਸ੍ਰੀਮਤੀ ਰਮਾਂ ਚੋਪੜਾ ਐਸ.ਡੀ. ਕੰਨਿਆ ਕਾਲਜ ਪਠਾਨਕੋਟ ਅਤੇ ਆਈ.ਟੀ.ਆਈ. (ਗ਼ਰਲਜ) ਵਿਖੇ ਵੋਟਰ ਰਜਿਸਟ੍ਰੇਸਨ ਕੈਂਪ ਲਗਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਉਕਤ ਸਥਾਨਾਂ ਤੇ ਲਗਾਏ ਜਾ ਰਹੇ ਕੈਂਪਾਂ ਵਿੱਚ ਜਿਸ ਨੋਜਵਾਨ ਦੀ ਅੱਜ ਤੱਕ ਵੋਟਰ ਰਜਿਸਟ੍ਰੇਸਨ ਨਹੀਂ ਹੋਈ ਉਹ ਸਵੇਰੇ 9.00 ਵਜੇ ਤੋਂ ਲੈ ਕੇ ਸਾਮ 3.00 ਵਜੇ ਤੱਕ ਆਪਣੀ ਵੋਟਰ ਰਜਿਸਟ੍ਰੇਸਨ ਕਰਵਾ ਸਕਦਾ ਹੈ। ਉਨ੍ਹਾਂ ਨੋਡਲ ਅਫਸਰ-ਕਮ-ਲੈਕਚਰਾਰ ਅਤੇ ਕੈਂਪਸ ਅੰਬੈਸਡਰ-ਕਮ-ਸੀਨੀਅਰ ਵਿਦਿਆਰਥੀ ਵਿੱਦਿਆਰਥੀਆਂ ਨੂੰ ਵੋਟਰ ਰਜਿਸਟ੍ਰੇਸਨ ਕਰਨ ਲਈ ਪ੍ਰੇਰਿਤ ਕਰਨ।

Check Also

ਰੰਗਮੰਚ ਕਲਾਕਾਰ ਕੈਲਾਸ਼ ਕੌਰ ਦੇ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ

ਸੰਗਰੂਰ, 5 ਅਕਤੂਬਰ (ਜਗਸੀਰ ਲੌਂਗੋਵਾਲ) – ਤਰਕਸ਼ੀਲ ਸੁਸਾਇਟੀ ਪੰਜਾਬ ਨੇ ਪ੍ਰਸਿੱਧ ਲੋਕਪੱਖੀ ਨਾਟਕਕਾਰ ਅਤੇ ਚਿੰਤਕ …

Leave a Reply