Thursday, February 26, 2026

ਐਮ.ਜੀ.ਡੀ ਸੂਕਲ ਵਿਖੇ ਡੀ.ਸੀ ਡਾ: ਬਸੰਤ ਗਰਗ ਨੇ ਹੋਣਹਾਰ ਬੱਚਿਆਂ ਨੂੰ ਕੀਤਾ ਸਨਮਾਨਿਤ

PPN1708201507
ਬਠਿੰਡਾ, 17 ਅਗਸਤ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) -ਰੈਡ ਕਰਾਸ ਦੀ ਸਰਪਰਸਤੀ ਹੇਠ ਚਲਾਏ ਜਾ ਰਹੇ ਮਹੰਤ ਗੁਰਬੰਤਾ ਦਾਸ ਸਕੂਲ ਫਾਰ ਡੈਫ ਐਂਡ ਡੰਮ ਚਿਲਡਰਨ, ਬਠਿੰਡਾ ਵੱਲੋ ਹਰ ਸਾਲ ਦੀ ਤਰ੍ਹਾਂ ਸਾਲਾਨਾ ਫੰਕਸ਼ਨ ”ਏਕ ਸ਼ਾਮ ਬੱਚੋ ਕੇ ਨਾਮ” ਸਕੂਲ ਵਿਖੇ ਆਯੋਜਿਤ ਕੀਤਾ ਗਿਆ। ਜਿਸ ਵਿੱਚ ਮੁੱਖ ਮਹਿਮਾਨ ਦੇ ਤੋਰ ਤੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ-ਕਮ-ਪ੍ਰਧਾਨ, ਭਾਰਤੀ ਰੈਡ ਕਰਾਸ ਸੁਸਾਇਟੀ, ਡਾ: ਬਸੰਤ ਗਰਗ, ਅਤੇ ਪ੍ਰੋ-ਪ੍ਰੈਸੀਡੈਂਟ ਰੈਡ ਕਰਾਸ ਤੇ ਚੇਅਰਪਰਸਨ, ਹਸਪਤਾਲ ਭਲਾਈ ਸ਼ਾਖਾ ਬਠਿੰਡਾ ਮਿਸਿਜ਼ ਵੀਨਸ ਗਰਗ ਸ਼ਾਮਿਲ ਹੋਏ।ਵਿਸ਼ੇਸ਼ ਮਹਿਮਾਨਾਂ ਵਜੋ ਡੀ. ਟੀ. ਓ ਸ੍ਰੀ ਲਤੀਫ ਅਹਿਮਦ,  ਸ਼੍ਰੀ ਵਿਨੀਤ ਕੁਮਾਰ, ਸਹਾਇਕ ਕਮਿਸ਼ਨਰ (ਅੰਡਰ-ਟ੍ਰੇਨਿੰਗ), ਵਧੀਕ ਅਵੇਤਨੀ ਸਕੱਤਰ ਸ਼zzੀ  ਜੇ. ਆਰ ਗੋਇਲ ਅਤੇ ਸਕੱਤਰ ਰੈਡ ਕਰਾਸ ਕਰਨਲ ਵੀਰੇਂਦਰ ਕੁਮਾਰ (ਰਿਟਾ) ਸ਼ਾਮਿਲ ਹੋਏ।ਮੁੱਖ ਮਹਿਮਾਨ ਡਾ: ਬਸੰਤ ਗਰਗ, ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਹ ਸਕੂਲ 18 ਮਈ 1999 ਤੋ ਇੰਡੀਅਨ ਰੈਡ ਕਰਾਸ ਸੁਸਾਇਟੀ, ਜ਼ਿਲ੍ਹਾ ਬਠਿੰਡਾ ਦੀ ਦੇਖ ਰੇਖ ਵਿੱਚ ਸ਼ੁਰੂ ਕੀਤਾ ਗਿਆ ਸੀ। ਜਿਸ ਦਾ ਮੰਤਵ ਗੂੰਗੇ ਅਤੇ ਬੋਲੇ ਬੱਚਿਆਂ ਦੀਆਂ ਵਿੱਦਿਅਕ ਜਰੂਰਤਾਂ ਨੂੰ ਪੂਰਾ ਕਰਕੇ ਉਹਨਾਂ ਨੂੰ ਆਤਮ-ਨਿਰਭਰ ਬਨਾਉਣਾ ਹੈ।ਇਸ ਸਕੂਲ ਦੀ ਸਥਾਪਨਾ ਵਿੱਚ ਡੇਰਾ ਟੱਪ ਦੇ ਮਹੰਤ ਸਰੂਪਾ ਨੰਦ ਜੀ ਦਾ ਬੇਹਦ ਯੋਗਦਾਨ ਹੈ। ਉਹਨਾਂ ਇਹ ਵੀ ਦੱਸਿਆ ਕਿ ਇਹ ਸਕੂਲ ਕੇਵਲ ਜ਼ਿਲ੍ਹੇ ਦੇ ਗੂੰਗੇ ਬੋਲੇ ਬੱਚਿਆਂ ਨੂੰ ਹੀ ਸੇਵਾਵਾਂ ਪ੍ਰਦਾਨ ਨਹੀ ਕਰਦਾ ਬਲਕਿ ਦੂਸਰੇ ਜ਼ਿਲ੍ਹਿਆਂ ਅਤੇ ਰਾਜਾਂ ਤੋ ਵੀ ਬੱਚੇ ਦਾਖਲਾ ਲੈਂਦੇ ਹਨ। ਸਾਲਾਨਾ 200 ਦੇ ਕਰੀਬ ਬੱਚਿਆਂ ਵਿੱਚੋ 100 ਲੜਕੇ ਅਤੇ ਲੜਕੀਆਂ ਹੋਸਟਲ ਵਿੱਚ ਰਹਿੰਦੇ ਹਨ। ਮੁੱਖ ਮਹਿਮਾਨ ਡਾ: ਬਸੰਤ ਗਰਗ ਅਤੇ ਮਿਸਿਜ਼ ਵੀਨਸ ਗਰਗ ਵੱਲੋ ਸਾਲ 2016 ਦੱਸਵੀ ਜਮਾਤ ਵਿੱਚ ਪਹਿਲੀਆਂ ਪੋਜੀਸ਼ਨਾਂ ਹਾਸਲ ਕਰਨ ਵਾਲੇ ਸਕੂਲ ਦੇ 15 ਹੋਣਹਾਰ ਬੱਚਿਆਂ ਨੂੰ ਸਰਟੀਫਿਕੇਟ ਅਤੇ ਗਿਫਟ ਦੇ ਕੇ ਸਨਮਾਨਿਤ ਕੀਤਾ ਗਿਆ। ਸਕੱਤਰ ਰੈਡ ਕਰਾਸ ਕਰਨਲ ਵੀਰੇਂਦਰ ਕੁਮਾਰ (ਰਿਟਾ) ਨੇ ਸਕੂਲ ਦੀਆਂ ਗਤੀਵਿਧੀਆਂ ਬਾਰੇ ਜਾਣੂੰ ਕਰਵਾਉਂਦਿਆਂ ਦੱਸਿਆ ਕਿ ਇਹ ਸਕੂਲ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਤੋ ਮਾਨਤਾ ਪ੍ਰਾਪਤ ਹੈ ਜਿਸ ਵਿੱਚ ਗੁੰਗੇ, ਬੋਲੇ ਬੱਚਿਆਂ ਲਈ ਵੋਕੇਸ਼ਨਲ ਸਿੱਖਿਆ ਦਾ ਵੀ ਪ੍ਰਬੰਧ ਹੈ।ਇਸ ਦਾ ਸਟਾਫ ਤਜਰਬੇਕਾਰ ਤੇ ਸਮਰਪਿਤ ਅਤੇ ਸਹਿਰਦਤਾ ਦੀ ਭਾਵਨਾ ਨਾਲ ਭਰਪੂਰ ਹੈ। ਸਪੀਚ ਟ੍ਰੇਨਰ ਡੀ.ਏ.ਪੀ ਲੂਪ ਇਡਕਸ਼ਨ ਸਿਸਟਮ ਅਤੇ ਗਰੁੱਪ ਹੀਅਰਿੰਗ ਏਡਜ਼ ਆਦਿ ਲੋੜੀਦਾ ਸਮਾਨ ਵੀ ਇਸ ਸਕੂਲ ਵਿੱਚ ਮੋਜੂਦ ਹੈ ਅਤੇ ਲੜਕੇ ਅਤੇ ਲੜਕੀਆਂ ਦੇ ਰਹਿਣ ਲਈ ਵਖਰੇ ਹੋਸਟਲਾਂ ਦਾ ਵੀ ਪ੍ਰਬੰਧ ਹੈ।
ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਤੇ ਪ੍ਰਧਾਨ ਰੈਡ ਕਰਾਸ ਸੁਸਾਇਟੀ ਡਾ: ਬਸੰਤ ਗਰਗ, ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕੋਈ ਵੀ ਦਾਨੀ ਪੁਰਸ਼ ਸਕੂਲ ਲਈ ਕਿਸੇ ਵੀ ਕਿਸਮ ਦਾ ਦਾਨ ਦੇ ਕੇ ਅਤੇ ਬੱਚਿਆਂ ਨੂੰ ਅਡਾਪਟ ਕਰਕੇ ਯੋਗਦਾਨ ਪਾ ਸਕਦਾ ਹੈ।

Check Also

ਸ਼੍ਰੋਮਣੀ ਕਮੇਟੀ ਵੱਲੋਂ ਸਿੰਘ ਸਾਹਿਬ ਗਿਆਨੀ ਮੋਹਣ ਸਿੰਘ ਦੀ ਯਾਦ ’ਚ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਏ ਭੋਗ

ਅੰਮ੍ਰਿਤਸਰ, 26 ਫ਼ਰਵਰੀ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਸਿੰਘ …

Leave a Reply