
ਬਠਿੰਡਾ, 17 ਅਗਸਤ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – 70ਵਾਂ ਅਜਾਦੀ ਦਿਵਸ ਜ਼ਿਲ੍ਹਾ ਸਿੱਖਿਆ ਅਫ਼ਸਰ ਅਮਰਜੀਤ ਕੌਰ ਕੋਟਫੱਤਾ ਅਤੇ ਹਰਦੀਪ ਸਿੰਘ ਤੱਗੜ ਸਿੱਖਿਆ ਅਫ਼ਸਰ ਐਲੀਮੈਂਟਰੀ ਦੇ ਦਿਸਾ-ਨਿਰਦੇਸ਼ਾਂ ਅਨੁਸਾਰ ਪਿੰਡ ਜੰਗੀਰਾਣਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਬੜੀ ਧੂਮ-ਧਾਮ ਨਾਲ ਅਜਾਦੀ ਦਿਹਾੜਾ ਮਨਾਇਆ ਗਿਆ। ਇਸ ਮੌਕੇ ਝੰਡਾ ਲਹਿਰਾਉਣ ਦੀ ਰਸਮ ਪ੍ਰਿੰਸੀਪਲ ਸੁਖਪਾਲ ਸਿੰਘ ਭੱਟੀ ਨੇ ਕੀਤੀ।ਇਸ ਸਮਾਗਮ ਵਿਚ ਸਕੂਲ ਦੇ ਬੱਚਿਆਂ ਵੱਲੋਂ ਰੰਗਾਂ-ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ।ਇਹ ਜਾਣਕਾਰੀ ਪ੍ਰੈਸ ਸਕੱਤਰ ਬਲਵੀਰ ਸਿੰਘ ਕਮਾਂਡੋਂ ਨੇ ਦਿੰਦਿਆਂ ਦੱਸਿਆ ਕਿ 80ਵੀਂ ਫ਼ੀਸਦੀ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਰੀਤਿਕਾ ਰਾਣੀ, ਸੋਮਾ ਰਾਣੀ, ਗੁਰਪ੍ਰੀਤ ਕੌਰ, ਹਰਪ੍ਰੀਤ ਕੌਰ, ਅਮਨਜੋਤ ਕੌਰ ਨੂੰ ਵਿਸ਼ੇਸ਼ ਸਨਮਾਨ ਕੀਤਾ ਅਤੇ ਇਸ ਤੋਂ ਇਲਾਵਾ ਖੇਡਾਂ ਵਿਚ ਮੱਲਾਂ ਮਾਰਨ ਵਾਲੀ ਨੈਸ਼ਨਲ ਖਿਡਾਰਣ ਬੇਅੰਤ ਕੌਰ ਦਾ ਵੀ ਵਿਸ਼ੇਸ਼ ਸਨਮਾਨ ਕੀਤਾ। ਇਸ ਮੌਕੇ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਮੈਂਬਰਾਂ ਨੇ ਕੇਸਧਾਰੀ ਬੱਚਿਆਂ ਦਾ ਵੀ ਸਨਮਾਨ ਕੀਤਾ। ਇਸ ਮੌਕੇ ਪਿੰਡ ਸਰਪੰਚ ਨਿਰਮਲ ਸਿੰਘ, ਗੁਰਦੀਪ ਕੌਰ ਭੱਟੀ ਬਲਾਕ ਸੰਮਤੀ ਮੈਂਬਰ, ਸਮੂਹ ਗ੍ਰਾਮ ਪੰਚਾਇਤ ਗੁਰਸੇਵਕ ਸਿੰਘ ਕਮੇਟੀ ਪ੍ਰਧਾਨ, ਬਲਰਾਜ ਸਿੰਘ, ਸੇਵਕ ਸਿੰਘ ਆਦਿ ਕਮੇਟੀ ਮੈਂਬਰ ਸ਼ਾਮਲ ਸਨ। ਇਸ ਸਮੇਂ ਲੈਕ: ਰਾਜਵੀਰ ਸਿੰਘ, ਦੀਪਇੰਦਰ ਸਿੰਘ, ਮਲਕੀਤ ਸਿੰਘ, ਗੁਰਮੀਤ ਸਿੰਘ, ਅਸ਼ੋਕ ਕੁਮਾਰ, ਬਲਰਾਜ ਸਿੰਘ, ਗਗਨਦੀਪ ਕੌਰ, ਨੀਰੂ ਬਾਲਾ, ਵੀਰਪਾਲ ਕੌਰ, ਪਰਮਜੀਤ ਕੌਰ, ਵੀਨਾ ਰਾਣੀ, ਅਮਨਦੀਪ ਕੌਰ, ਹਰਦੀਪ ਸਿੰਘ, ਮਨਜੀਤ ਕੌਰ, ਮੌਨਿਕਾ, ਕਮਲਜੀਤ ਕੌਰ, ਗੁਰਜੀਤ ਸਿੰਘ ਆਦਿ ਸ਼ਾਮਲ ਸਨ।
Check Also
ਖ਼ਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਕਾਬਲੀਅਤ ਦਾ ਕੀਤਾ ਸ਼ਾਨਦਾਰ ਪ੍ਰਦਰਸ਼ਨ
ਅੰਮ੍ਰਿਤਸਰ, 7 ਮਈ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖਾਲਸਾ …
Punjab Post Daily Online Newspaper & Print Media