Friday, March 20, 2026

ਰੱਖੜੀ ਦੇ ਤਿਉਹਾਰ ‘ਤੇ ਲਾਈਫਲੌਂਗ ਲਰਨਿੰਗ ਵਿਭਾਗ ਨੇ ਰੱਖੜੀ ਕੰਪੀਟੀਸ਼ਨ ਕਰਵਾਇਆ

PPN1808201606

ਅੰਮ੍ਰਿਤਸਰ, 18 ਅਗਸਤ (ਜਗਦੀਪ ਸਿੰਘ ਸੱਗੂ)- ਰੱਖੜੀ ਦੇ ਤਿਊਹਾਰ ਤੇ ਲਾਈਫਲੌਂਗ ਲਰਨਿੰਗ ਵਿਭਾਗ ਦੁਆਰਾ ਰੱਖੜੀ-ਕੰਪੀਟਿਸ਼ਨ ਕਰਵਾਇਆ ਗਿਆ।ਜਿਸ ਵਿਚ ਵਿਭਾਗ ਵਿਖੇ ਵਖ-ਵਖ ਕੋਰਸਫ਼ਡਿਪਲੋਮੇ ਕਰ ਰਹੀਆਂ ਵਿਦਿਆਰਥਣਾਂ ਦੁਆਰਾ ਹਿੱਸਾ ਲਿਆ ਗਿਆ।ਇਸ ਕੰਪੀਟਿਸ਼ਨ ਵਿਚ ਵਿਭਾਗ ਦੀਆਂ ਵਿਦਿਆਰਥਣਾਂ ਦੁਆਰਾ ਵਖ-ਵਖ ਤਰ੍ਹਾਂ ਦੇ ਡੀਜਾਇਨਾਂ ਦੀਆਂ ਰੱਖੜੀਆਂ ਬਣਾਈਆਂ ਗਈਆਂ।
ਇਸ ਮੌਕੇ ‘ਤੇ ਪ੍ਰੋਫੈਸਰ ਸੁਨਿੰਦਰ ਕੌਰ ਤੁੰਗ, ਡੀਨ ਫੈਕਲਟੀ ਆਫ ਆਰਟਸ ਐਂਡ ਸੋਸ਼ਲ ਸਇੰਸਜ਼ ਬਤੌਰ ਮੁੱਖ ਮਹਿਮਾਨ ਅਤੇ ਪ੍ਰੋਫੈਸਰ ਭਗਵੰਤ ਕੌਰ, ਸਾਬਕਾ ਡੀਨ, ਫੈਕਲਟੀ ਆਫ ਵਿਜੂਅਲ ਐਂਡ ਪਰਫਾਰਮਿੰਗ ਆਰਟਸ ਬਤੌਰ ਗੈਸਟ ਆਫ ਆਨਰ ਹਾਜਰ ਹੋਏ।ਪ੍ਰੋਫੈਸਰ ਗੁਰਪ੍ਰੀਤ ਕੌਰ, ਡਾਇਰੈਕਟਰ ਲਾਈਫਲੌਂਗ ਵਿਭਾਗ ਦੁਆਰਾ ਪ੍ਰੋਫੈਸਰ ਸੁਨਿੰਦਰ ਕੌਰ ਤੁੰਗ ਅਤੇ ਪ੍ਰੋਫੈਸਰ ਭਗਵੰਤ ਕੌਰ ਦਾ ਵਿਭਾਗ ਵਿਖੇ ਪਹੁੰਚਣ ਤੇ ਫੁੱਲਾਂ ਦੇ ਗੁਲਦਸਤਾ ਦੇ ਕੇ ਸਵਾਗਤ ਕੀਤਾ ਗਿਆ।ਪ੍ਰੋਫੈਸਰ ਸੁਨਿੰਦਰ ਕੌਰ ਤੁੰਗ ਅਤੇ ਪ੍ਰੋਫੈਸਰ ਭਗਵੰਤ ਕੌਰ ਵਲੋਂ ਵਿਦਿਆਰਥਣਾਂ ਦੁਆਰਾ ਰੱਖੜੀ ਦੇ ਤਿਆਰ ਕੀਤੇ ਗਏ ਵੱਖ-ਵੱਖ ਡੀਜਾਇਨਾਂ ਦੀ ਖਾਸ ਤੌਰ ‘ਤੇ ਸ਼ਲਾਘਾ ਕੀਤੀ ਗਈ ਅਤੇ ਭਵਿੱਖ-ਮੁਖੀ ਸੁਝਾਅ ਵੀ ਦਿੱਤੇ।
ਇਸ ਮੁਕਾਬਲੇ ‘ਚ ਹਿੱਸਾ ਲੈਣ ਵਾਲੀਆਂ ਵਿਭਾਗ ਦੀਆਂ ਵਿਦਿਆਰਥਣਾਂ ਦੀ ਪ੍ਰੋਫੈਸਰ ਗੁਰਪ੍ਰੀਤ ਕੌਰ ਡਾਇਰੈਕਟਰ ਲਾਈਫਲੌਂਗ ਵਿਭਾਗ ਵਲੋਂ ਸ਼ਲਾਘਾ ਕਰਦੇ ਹੋਏ ਜੇਤੂ ਰਹੀਆਂ ਵਿਦਿਆਰਥਣਾਂ ਦੀ ਹੌਂਸਲਾ ਅਫਜਾਈ ਕੀਤੀ ਗਈ।ਇਸ ਮੌਕੇ ‘ਤੇ ਸ਼੍ਰੀਮਤੀ ਮੇਘਨਾਂ ਸ਼ਰਮਾ, ਸ਼੍ਰੀਮਤੀ ਸਿਮਰਪ੍ਰੀਤ ਕੌਰ, ਮਿਸ ਸ਼ਿਖਾ, ਮਿਸ ਨਿਸ਼ਾ, ਸ਼੍ਰੀ ਅਰੁਣ ਆਦਿ ਹਾਜਰ ਸਨ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply