ਪਠਾਨਕੋਟ, 19 ਅਗਸਤ (ਪੰਜਾਬ ਪੋਸਟ ਬਿਊਰੋ) -ਮਾਨਤਾ ਪ੍ਰਾਪਤ ਸਕੂਲਾਂ ਵੱਲੋਂ ਐਸਸੀ ਬੱਚਿਆਂ ਨੂੰ ਕੋਟੇ ਤਹਿਤ ਦਿੱਤੀਆਂ ਜਾਂਦੀਆਂ ਸਹੂਲਤਾਂ ਅਤੇ ਦਾਖਲੇ ਫੀਸ ਤੇ ਦਿੱਤੀ ਜਾਂਦੀ ਵਿਸ਼ੇਸ਼ ਰਿਆਇਤ ਦਾ ਪਤਾ ਕਰਨ ਲਈ ਅੱਜ ਅਚਾਨਕ ਐਸ.ਸੀ. ਕਮਿਸ਼ਨ ਦੇ ਮੈਂਬਰ ਡਾ: ਤਰਸੇਮ ਸਿੰਘ ਸਿਆਲਕਾ ਨੇ ਮਹਾਰਾਣਾ ਪ੍ਰਤਾਪ ਸੀਨੀਅਰ ਸੈਕੰਡਰੀ ਸਕੂਲ ਆਰਦਸ਼ ਸਕੂਲ ਦੀ ਚੈਕਿੰਗ ਕੀਤੀ।ਸਕੂਲ ਦੀ ਚੈਕਿੰਗ ਦੌਰਾਨ ਸਕੂਲ਼ ‘ਚ ਪਾਇਆ ਗਿਆ ਕਿ ਐਸ.ਸੀ. ਬੱਚਿਆਂ ਨੂੰ ਰਿਆਂਇਤ ਦੇਣ ਅਤੇ ਦਾਖਲੇ ਫੀਸਾਂ ਤੇ ਦਿੱਤੀ ਜਾਣ ਵਾਲੀ ਸਹੂਲਤ ਨੂੰ ਜਨਤਕ ਕਰਨ ਲਈ ਨੋਟਿਸ ਬੋਰਡ ਨਹੀ ਲਗਾਇਆ ਗਿਆ।
ਕਮਿਸ਼ਨ ਨੇ ਜਦੋਂ ਸਕੂਲ਼ ਦੇ ਪ੍ਰਬੰਧਕੀ ਅਮਲੇ ਤੋਂ ਸਕੂਲ਼ ਵਿੱਚ ਪੜਦੇ ਐਸ.ਸੀ. ਬੱਚਿਆਂ ਦੀ ਸੂਚੀ ਮੰਗੀ ਤਾਂ ਅਮਲੇ ਨੇ ਜਾਣਕਾਰੀ ਨਾ ਹੋਣ ਬਾਰੇ ਕਿਹਾ,ਪਰ ਜਦੋਂ ਕਮਿਸ਼ਨ ਨੇ ਕਲਾਸਾਂ ਵਿੱਚ ਜਾ ਕੇ ਆਪ ਐਸ.ਸੀ. ਬੱਚਿਆਂ ਦੀ ਸ਼ਨਾਖਤ ਕੀਤੀ।ਕਮਿਸ਼ਨ ਨੇ ਹਦਾਇਤ ਕੀਤੀ ਕਿ ਸਕੂਲ ਦੀਆਂ ਤਰੁਟੀਆਂ ਦੀ ਰਿਪੋਰਟ ਅਤੇ ਐਸ.ਸੀ. ਬੱਚਿਆਂ ਦੇ ਵੇਰਵੇ ਦਸਤਾਵੇਜ਼ ਸਮੇਤ ਲੈ ਕੇ ਰਿਪੋਰਟ 19 ਸਤੰਬਰ ਨੂੰ ਕਮਿਸ਼ਨ ਦੇ ਪੇਸ਼ ਕੀਤੀ ਜਾਵੇ ਅਤੇ ਰਿਪੋਰਟ ਦੀ ਪੇਸ਼ੀ ਮੌਕੇ ਸਕੂਲ਼ ਦੇ ਮੁੱਖੀ ਹਾਜ਼ਰ ਰਹਿਣ।ਡਾ: ਸਿਆਲਕਾ ਨੇ ਜਿਲ੍ਹਾ ਸਿੱਖਿਆ ਅਧਿਕਾਰੀ ਨੂੰ ਹਦਾਇਤ ਕੀਤੀ ਕਿ ਐਸ.ਸੀ. ਬੱਚਿਆਂ ਦੇ ਮਾਪਿਆਂ ਨੂੰ ਵੀ 19 ਸਤੰਬਰ ਨੂੰ ਸੱਦਿਆ ਜਾਵੇ।
ਇਸ ਤੋਂ ਬਾਅਦ ਡਾ: ਸਿਆਲਕਾ ਨੇ ਸਿਵਲ ਹਸਪਤਾਲ ਦੇ ਵਾਰਡ ‘ਚ ਦਾਖਲ ਮਰੀਜਾਂ ਦਾ ਹਾਲ ਚਾਲ ਪੁੱਛਿਆ ਅਤੇ ਡਾਕਟਰੀ ਅਮਲੇ ਨੂੰ ਸਮੇਂ ਸਿਰ ਅਤੇ ਤਨਦੇਹੀ ਨਾਲ ਡਿਊਟੀ ਕਰਨ ਦੇ ਨਿਰਦੇਸ਼ ਵੀ ਦਿੱਤੇ। ਇਸ ਮੌਕੇ ਮੈਂਬਰ ਐਸ.ਸੀ ਕਮਿਸ਼ਨ ਦੇ ਓ.ਐਸ.ਡੀ ਸਤਨਾਮ ਸਿੰਘ ਜੋਧਾ, ਸਿਵਲ ਸਰਜਨ ਡਾ: ਰਾਕੇਸ਼ ਕਾਂਸਰ, ਐਸ.ਐਮ.ਓ ਭੁਪਿੰਦਰ ਸਿੰਘ, ਇੰਦਰਜੀਤ ਸਿੰਘ ਲਾਡੀ ਖਡੂਰ, ਮਨਜੀਤ ਸਿੰਘ ਸੋਹਲ, ਪੀ.ਏ ਸ਼ਿਵ ਸਿਆਲਕਾ, ਨੋਡਲ ਅਫਸਰ ਸੁਖਵਿੰਦਰ ਸਿੰਘ ਘੁੰਮਣ, ਡੀ.ਐਸ.ਪੀ ਹਰਦੀਪ ਕੁਮਾਰ, ਬੀਡੀਪੀਓ ਬਲਦੇਬ ਰਾਜ, ਐਸ.ਐਚ.ਓ ਹਰਕਿਸ਼੍ਰਨ ਸਿੰਘ ਆਦਿ ਹਾਜ਼ਰ ਸਨ।
Check Also
ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ
ਅੰਮ੍ਰਿਤਸਰ, 10 ਸਤੰਬਰ (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …
Punjab Post Daily Online Newspaper & Print Media